Paneer Amritsari Recipe: ਘਰ 'ਚ ਬਣਾਓ ਹੋਟਲ ਵਰਗਾ ਪਨੀਰ ਅੰਮ੍ਰਿਤਸਰੀ, ਪਰਿਵਾਰ ਵਾਲੇ ਕਰਦੇ ਨਹੀਂ ਥੱਕਣਗੇ ਤਾਰੀਫਾਂ
Food Recipe: ਜੇਕਰ ਪਨੀਰ ਦੀ ਆਮ ਸਬਜ਼ੀ ਖਾ-ਖਾ ਕੇ ਬੋਰ ਹੋ ਗਏ ਹੋ ਤਾਂ ਤੁਹਾਨੂੰ ਅੱਜ ਕੁੱਝ ਵੱਖਰੀ ਰੈਸਿਪੀ ਦੱਸਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਪਨੀਰ ਦੀ ਅਜਿਹੀ ਰੈਸਿਪੀ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਘੱਟ ਸਮੇਂ 'ਚ ਤਿਆਰ ਕਰ ਸਕਦੇ ਹੋ
Paneer Amritsari Recipe: ਕਈ ਵਾਰ ਅਸੀਂ ਇੱਕੋ ਜਿਹਾ ਖਾਣਾ ਖਾ ਕੇ ਬੋਰ ਹੋ ਜਾਂਦੇ ਹਾਂ। ਅਜਿਹੇ 'ਚ ਜ਼ਿਆਦਾਤਰ ਲੋਕ ਹੋਟਲਾਂ 'ਚ ਜਾ ਕੇ ਖਾਣਾ ਖਾਣਾ ਪਸੰਦ ਕਰਦੇ ਹਨ। ਪਰ ਹੁਣ ਤੁਸੀਂ ਘਰ 'ਚ ਹੋਟਲ ਵਰਗਾ ਖਾਣਾ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਨੀਰ ਦੀ ਅਜਿਹੀ ਰੈਸਿਪੀ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਘੱਟ ਸਮੇਂ 'ਚ ਤਿਆਰ ਕਰ ਸਕਦੇ ਹੋ। ਵੈਸੇ ਪਨੀਰ ਖਾਣ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਨੀਰ ਤੋਂ ਕਈ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ। ਪਰ ਅੱਜ ਜਾਣਾਗੇ ਪਨੀਰ ਅੰਮ੍ਰਿਤਸਰੀ ਵਾਲੀ ਸਬਜ਼ੀ ਕਿਵੇਂ ਤਿਆਰ ਹੁੰਦੀ ਹੈ।
ਪਨੀਰ ਅੰਮ੍ਰਿਤਸਰੀ
ਅਸੀਂ ਗੱਲ ਕਰ ਰਹੇ ਹਾਂ ਪਨੀਰ ਅੰਮ੍ਰਿਤਸਰੀ ਦੀ। ਇਹ ਇੱਕ ਸੁਆਦੀ ਸਬਜ਼ੀ ਹੈ, ਜੋ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਵੇਗੀ। ਇੰਨਾ ਹੀ ਨਹੀਂ ਇਸ ਦਾ ਸਵਾਦ ਬਿਲਕੁਲ ਹੋਟਲ ਦੀ ਸਬਜ਼ੀ ਵਰਗਾ ਹੋਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਸਹੀ ਤਰੀਕਾ ਕੀ ਹੈ।
ਪਨੀਰ ਅੰਮ੍ਰਿਤਸਰੀ ਲਈ ਸਮੱਗਰੀ
ਪਨੀਰ ਅੰਮ੍ਰਿਤਸਰੀ (paneer amritsari) ਬਣਾਉਣ ਲਈ ਤੁਹਾਨੂੰ ਕੁਝ ਸਮੱਗਰੀ ਦੀ ਲੋੜ ਹੋਵੇਗੀ। ਜਿਵੇਂ ਕਿ 250 ਗ੍ਰਾਮ ਪਨੀਰ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਇੱਕ ਬਾਰੀਕ ਕੱਟਿਆ ਹੋਇਆ ਪਿਆਜ਼, ਦੋ ਟਮਾਟਰ, ਅਦਰਕ ਲੱਸਣ ਦਾ ਪੇਸਟ, ਹਰੀ ਮਿਰਚ, ਕਾਜੂ, ਕਿਸ਼ਮਿਸ਼, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਮਸਾਲੇ ਆਪਣੀ ਮਰਜ਼ੀ ਅਨੁਸਾਰ, ਤਿੰਨ ਚਮਚ ਤੇਲ, ਇੱਕ ਚਮਚ ਘਿਓ, ਹਰਾ ਧਨੀਆ ਕੱਟਿਆ ਹੋਇਆ, ਸਵਾਦ ਅਨੁਸਾਰ ਨਮਕ। ਇਨ੍ਹਾਂ ਸਾਰੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਤੁਸੀਂ ਹੋਟਲ ਵਰਗਾ ਪਨੀਰ ਅੰਮ੍ਰਿਤਸਰੀ ਬਣਾ ਸਕਦੇ ਹੋ।
ਪਨੀਰ ਅੰਮ੍ਰਿਤਸਰੀ ਬਣਾਉਣ ਦਾ ਤਰੀਕਾ
ਪਨੀਰ ਅੰਮ੍ਰਿਤਸਰੀ ਬਣਾਉਣ ਲਈ ਤੁਹਾਨੂੰ ਇੱਕ ਪੈਨ ਵਿੱਚ ਤੇਲ ਗਰਮ ਕਰਨਾ ਹੋਵੇਗਾ। ਇਸ ਵਿਚ ਪਿਆਜ਼ ਪਾਓ, ਜਦੋਂ ਪਿਆਜ਼ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ ਵਿਚ ਅਦਰਕ ਲਸਣ ਦਾ ਪੇਸਟ ਪਾ ਕੇ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਓ। ਹੁਣ ਟਮਾਟਰ, ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਪਾਓ ਅਤੇ ਸਭ ਕੁਝ ਮਿਲਾਓ। ਇਸ ਨੂੰ ਟਮਾਟਰ ਦੇ ਨਰਮ ਹੋਣ ਤੱਕ ਪਕਾਓ।
ਹੁਣ ਕਾਜੂ ਅਤੇ ਕਿਸ਼ਮਿਸ਼ ਪਾਓ ਅਤੇ 2 ਮਿੰਟ ਲਈ ਫਰਾਈ ਕਰੋ। ਜਿਵੇਂ ਹੀ ਤੁਹਾਡੀ ਗ੍ਰੇਵੀ ਤਿਆਰ ਹੋ ਜਾਂਦੀ ਹੈ, ਪਨੀਰ ਦੇ ਟੁਕੜੇ, ਗਰਮ ਮਸਾਲਾ ਅਤੇ ਆਪਣੇ ਸੁਆਦ ਅਨੁਸਾਰ ਨਮਕ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ ਢੱਕ ਕੇ ਰੱਖੋ। ਤਿੰਨ ਤੋਂ ਚਾਰ ਮਿੰਟ ਬਾਅਦ ਜਦੋਂ ਪਨੀਰ ਨਰਮ ਹੋ ਜਾਵੇ ਤਾਂ ਇਸ ਵਿਚ ਘਿਓ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਤੁਸੀਂ ਇਸ ਨੂੰ ਕਟੋਰੀ 'ਚ ਕੱਢ ਕੇ ਇਸ 'ਤੇ ਬਰੀਕ ਧਨੀਆ ਛਿੜਕ ਕੇ ਸਰਵ ਕਰ ਸਕਦੇ ਹੋ।
ਇਸ ਸਬਜ਼ੀ ਨੂੰ ਤੁਸੀਂ ਗਰਮ ਰੋਟੀ, ਪਰਾਂਠੇ ਜਾਂ ਨਾਨ ਨਾਲ ਖਾ ਸਕਦੇ ਹੋ। ਤੁਸੀਂ ਇਸ ਆਸਨ ਪਨੀਰ ਅੰਮ੍ਰਿਤਸਰੀ ਨੁਸਖੇ ਨੂੰ ਘੱਟ ਸਮੇਂ ਵਿੱਚ ਘਰ ਵਿੱਚ ਤਿਆਰ ਕਰ ਸਕਦੇ ਹੋ। ਇਹ ਤੁਹਾਨੂੰ ਇੱਕ ਹੋਟਲ ਵਾਂਗ ਲੱਗੇਗਾ। ਇੰਨਾ ਹੀ ਨਹੀਂ, ਜੇਕਰ ਤੁਹਾਡੇ ਘਰ ਕੁਝ ਮਹਿਮਾਨ ਆਏ ਹਨ, ਤਾਂ ਤੁਸੀਂ ਇਸ ਰੈਸਿਪੀ ਦੀ ਵਰਤੋਂ ਕਰਕੇ ਇੱਕ ਲਾਜਵਾਗ ਸਬਜ਼ੀ ਤਿਆਰ ਕਰਕੇ ਉਨ੍ਹਾਂ ਨੂੰ ਵੀ ਖਿਲਾ ਸਕਦੇ ਹੋ।