Mobile Radiation: ਹੱਥਾਂ 'ਚ ਚੁੱਕੀ ਫਿਰਦੇ ਮੌਤ ਦਾ ਸਾਮਾਨ,ਹੋ ਜਾਓ ਮੋਬਾਈਲ ਰੇਡੀਏਸ਼ਨ ਤੋਂ ਸਾਵਧਾਨ, ਬਚਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ
Health: ਜਿੱਥੇ ਸਮਾਰਟ ਮੋਬਾਈਲ ਫੋਨਾਂ ਦੇ ਫਾਇਦੇ ਨੇ ਤਾਂ ਉਸ ਤੋਂ ਕਈ ਗੁਣਾ ਨੁਕਸਾਨ ਵੀ ਹਨ। ਜੇਕਰ ਇਹ ਕਿਹਾ ਜਾਵੇ ਕਿ ਅਸੀਂ ਹਰ ਸਮੇਂ ਆਪਣੇ ਹੱਥਾਂ ਦੇ ਵਿੱਚ ਮੌਤ ਦਾ ਸਾਮਾਨ ਚੁੱਕੀ ਫਿਰਦੇ ਹਾਂ ਤਾਂ ਇਹ ਗਲਤ ਨਹੀਂ ਹੋਵੇਗਾ। ਮੋਬਾਈਲ ਰੇਡੀਏਸ਼ਨ
Mobile Radiation: ਅੱਜ ਕੱਲ੍ਹ ਸਮਾਰਟਫ਼ੋਨ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਹ ਅਜਿਹੀ ਚੀਜ਼ ਹੈ ਜਿਸ ਤੋਂ ਬਿਨ੍ਹਾਂ ਇੱਕ ਵੀ ਦਿਨ ਨਹੀਂ ਕੱਟ ਸਕਦੇ। ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਅੱਜ ਕੱਲ੍ਹ ਤਾਂ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਆਮ ਨਜ਼ਰ ਆ ਜਾਂਦਾ ਹੈ। ਜਿੱਥੇ ਸਮਾਰਟਫੋਨ ਦੇ ਕੁੱਝ ਫਾਇਦੇ ਵੀ ਹਨ ਉੱਥੇ ਕਈ ਵੱਧ ਨੁਕਸਾਨ ਵੀ ਹਨ। ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਿਹਤ ਲਈ ਬਹੁਤ ਹਾਨੀਕਾਰਕ ਮੰਨੀ ਜਾਂਦੀ (radiation emitted from mobile phones is considered very harmful for health) ਹੈ, ਜਿਸ ਕਾਰਨ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਆਓ ਜਾਣਦੇ ਹਾਂ ਇਹ ਰੇਡੀਏਸ਼ਨ ਕਿੰਨੀ ਹਾਨੀਕਾਰਕ ਹੈ ਅਤੇ ਇਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।
ਮੋਬਾਈਲ ਟਾਵਰ ਰੇਡੀਏਸ਼ਨ ਕੀ ਹੈ? (What is mobile tower radiation?)
ਮੋਬਾਈਲ ਫ਼ੋਨ ਨੈੱਟਵਰਕ ਲਈ ਟੈਲੀਕਾਮ ਕੰਪਨੀਆਂ ਵੱਖ-ਵੱਖ ਖੇਤਰਾਂ ਵਿਚ ਲੋੜ ਅਨੁਸਾਰ ਟਾਵਰ ਲਗਾ ਦਿੰਦੀਆਂ ਹਨ |ਟਾਵਰ ਦੀ ਰੇਡੀਏਸ਼ਨ ਸਾਡੇ ਨਾਲ ਸਿੱਧੇ ਸੰਪਰਕ ਵਿਚ ਨਹੀਂ ਆਉਂਦੀ, ਜਿਸ ਕਾਰਨ ਸਰੀਰ 'ਤੇ ਇਸ ਦਾ ਬਹੁਤ ਘੱਟ ਮਾੜਾ ਪ੍ਰਭਾਵ ਪੈਂਦਾ ਹੈ ਪਰ ਫ਼ੋਨ 24 ਘੰਟੇ ਸਾਡੇ ਕੋਲ ਰਹਿੰਦਾ ਹੈ | ਇਸ ਲਈ ਇਸਦਾ ਪ੍ਰਭਾਵ ਬਹੁਤ ਵੱਡਾ ਹੈ। ਜੇ ਤੁਸੀਂ ਆਪਣੇ ਮੋਬਾਈਲ ਫੋਨ ਦੀ ਰੇਡੀਏਸ਼ਨ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸ ਵਰਤੋਂ ਲਈ *#07# ਮੋਬਾਈਲ ਤੋਂ ਡਾਇਲ ਕਰਨਾ ਹੋਵੇਗਾ।
ਰੇਡੀਏਸ਼ਨ ਕਾਰਨ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਵੱਧ (Risk of these diseases increases due to radiation)
ਰੇਡੀਏਸ਼ਨ ਕਾਰਨ ਦਿਮਾਗ ਅਤੇ ਦਿਲ ਦੋਵਾਂ 'ਤੇ ਮਾੜਾ ਅਸਰ ਪੈਂਦਾ ਹੈ। ਦਿਲ ਦੀ ਧੜਕਣ ਅਨਿਯਮਿਤ ਹੋ ਸਕਦੀ ਹੈ ਅਤੇ ਦਿਮਾਗ ਦੀ ਯਾਦਦਾਸ਼ਤ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਪ੍ਰਜਨਨ ਸ਼ਕਤੀ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਕੈਂਸਰ, ਗਠੀਆ, ਅਲਜ਼ਾਈਮਰ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦਾ ਹੈ। ਇੰਨਾ ਹੀ ਨਹੀਂ, ਇਕਾਗਰਤਾ ਅਤੇ ਅੱਖਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਨਿਊਰੋਡੀਜਨਰੇਟਿਵ ਵਿਕਾਰ ਦਾ ਵੀ ਖ਼ਤਰਾ ਰਹਿੰਦਾ ਹੈ।
ਇੰਝ ਘਟਾਓ ਰੇਡੀਏਸ਼ਨ ਨੂੰ (Reduce radiation like this)
- ਫੋਨ ਨੂੰ ਪੈਂਟ ਦੀ ਜੇਬ 'ਚ ਰੱਖਣ ਨਾਲ ਲੋਕਾਂ ਦੀ ਪ੍ਰਜਨਨ ਸ਼ਕਤੀ ਘੱਟ ਜਾਂਦੀ ਹੈ, ਇਸ ਲਈ ਅਜਿਹਾ ਕਰਨ ਤੋਂ ਬਚੋ। ਇੱਕ ਚੰਗੇ ਮੋਬਾਈਲ ਕੇਸ ਦੀ ਵਰਤੋਂ ਕਰੋ।
- ਰੇਡੀਏਸ਼ਨ ਦਿਮਾਗ ਦੇ ਸੈੱਲਾਂ 'ਤੇ ਵੀ ਅਸਰ ਪਾਉਂਦੀ ਹੈ ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਫ਼ੋਨ 'ਤੇ ਗੱਲ ਕਰਦੇ ਹੋ ਤਾਂ ਇਹ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦਾ ਹੈ।
- ਫੋਨ ਨੂੰ ਸਪੀਕਰ 'ਤੇ ਰੱਖ ਕੇ ਗੱਲ ਕਰਨਾ ਸਭ ਤੋਂ ਵਧੀਆ ਤਰੀਕਾ ਹੈ।
- ਕਮਜ਼ੋਰ ਸਿਗਨਲਾਂ ਦੌਰਾਨ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਸਭ ਤੋਂ ਵੱਧ ਹੁੰਦੀ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਬੇਸਮੈਂਟ ਜਾਂ ਲਿਫਟ ਵਰਗੀਆਂ ਥਾਵਾਂ 'ਤੇ ਹੁੰਦੇ ਹੋ, ਤਾਂ ਫ਼ੋਨ ਕਾਲ ਕਰਨ ਤੋਂ ਬਚੋ।
- ਕਈ ਵਾਰ ਤੁਸੀਂ ਫ਼ੋਨ 'ਤੇ ਮਲਟੀ-ਟਾਸਕਿੰਗ ਕਰ ਰਹੇ ਹੋ ਜਾਂ ਗੇਮਾਂ ਖੇਡ ਰਹੇ ਹੋ ਜਾਂ ਘੱਟ ਬੈਟਰੀ 'ਚ ਵੀ ਫ਼ੋਨ ਦੀ ਲਗਾਤਾਰ ਵਰਤੋਂ ਕਰ ਰਹੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚੋ।
- ਚਾਰਜਿੰਗ ਦੌਰਾਨ ਵੀ ਫੋਨ 'ਤੇ ਕੰਮ ਨਾ ਕਰੋ।
Check out below Health Tools-
Calculate Your Body Mass Index ( BMI )