WHO ਦੀ ਚਿਤਾਵਨੀ- ਅਗਲੇ ਕੁਝ ਸਾਲਾਂ 'ਚ ਬੋਲ਼ੇ ਹੋ ਜਾਣਗੇ 100 ਕਰੋੜ ਤੋਂ ਵੱਧ ਲੋਕ, ਦੱਸਿਆ ਇਹ ਕਾਰਨ...
WHO ਦੇ ਮੇਕ ਹੀਅਰਿੰਗ ਸੇਫ ਦਿਸ਼ਾ-ਨਿਰਦੇਸ਼ਾਂ ਵਿਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਨੌਜਵਾਨ ਬੋਲ਼ੇ ਹੋ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਦੁਨੀਆ ਭਰ ਵਿਚ 100 ਕਰੋੜ ਤੋਂ ਵੱਧ ਲੋਕ ਬਹਿਰੇ ਹੋ ਸਕਦੇ ਹਨ ਅਤੇ ਇਸ ਦਾ ਕਾਰਨ ਕੋਈ ਮਹਾਂਮਾਰੀ ਨਹੀਂ, ਸਗੋਂ ਲੋਕਾਂ ਦਾ ਇੱਕ ਸ਼ੌਕ ਹੋਵੇਗਾ।
WHO ਦੇ ਮੇਕ ਹੀਅਰਿੰਗ ਸੇਫ ਦਿਸ਼ਾ-ਨਿਰਦੇਸ਼ਾਂ ਵਿਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਨੌਜਵਾਨ ਬੋਲ਼ੇ ਹੋ ਸਕਦੇ ਹਨ। ਇਨ੍ਹਾਂ ਨੌਜਵਾਨਾਂ ਦੀ ਉਮਰ ਵੀ 12 ਤੋਂ 35 ਸਾਲ ਦਰਮਿਆਨ ਹੋਵੇਗੀ। ਦਿਸ਼ਾ-ਨਿਰਦੇਸ਼ਾਂ ਦਾ ਕਹਿਣਾ ਹੈ ਕਿ ਇਹ ਸਾਡੀਆਂ ਬੁਰੀਆਂ ਈਅਰਬਡਸ ਦੀਆਂ ਮਾੜੀਆਂ ਆਦਤਾਂ ਕਾਰਨ ਹੋਵੇਗਾ।
ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ...
ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਇਸ ਸਮੇਂ 12 ਤੋਂ 35 ਸਾਲ ਦੀ ਉਮਰ ਦੇ ਲਗਭਗ 50 ਕਰੋੜ ਲੋਕ ਵੱਖ-ਵੱਖ ਕਾਰਨਾਂ ਕਰਕੇ ਸੁਣਨ ਸ਼ਕਤੀ ਜਾਂ ਬੋਲੇਪਣ ਦੀ ਸਮੱਸਿਆ ਤੋਂ ਪੀੜਤ ਹਨ। ਇਨ੍ਹਾਂ ਵਿੱਚੋਂ 25 ਫੀਸਦੀ ਉਹ ਹਨ ਜੋ ਆਪਣੇ ਨਿੱਜੀ ਯੰਤਰਾਂ ਜਿਵੇਂ ਕਿ ਈਅਰਫੋਨ, ਈਅਰਬਡ, ਹੈੱਡਫੋਨ ‘ਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਵਿੱਚ ਲਗਾਤਾਰ ਕੁਝ ਨਾ ਕੁਝ ਸੁਣਨ ਦੇ ਆਦੀ ਹੋ ਗਏ ਹਨ।
ਜਦੋਂ ਕਿ ਲਗਭਗ 50 ਪ੍ਰਤੀਸ਼ਤ ਉਹ ਹਨ ਜੋ ਮਨੋਰੰਜਨ ਸਥਾਨਾਂ, ਕਲੱਬਾਂ, ਡਿਸਕੋ, ਸਿਨੇਮਾਘਰਾਂ, ਫਿਟਨੈਸ ਕਲਾਸਾਂ, ਬਾਰਾਂ ਜਾਂ ਹੋਰ ਜਨਤਕ ਥਾਵਾਂ ‘ਤੇ ਲੰਬੇ ਸਮੇਂ ਤੱਕ ਉੱਚੀ ਆਵਾਜ਼ ਵਿੱਚ ਸੰਗੀਤ ਦੇ ਸੰਪਰਕ ਵਿੱਚ ਰਹਿੰਦੇ ਹਨ। ਅਜਿਹੇ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਦਾ ਸ਼ੌਕ ਜਾਂ ਈਅਰਬਡਸ ਦੀ ਜ਼ਿਆਦਾ ਵਰਤੋਂ ਕਰਨ ਦਾ ਸ਼ੌਕ ਤੁਹਾਨੂੰ ਬੋਲ਼ਾ ਬਣਾ ਸਕਦਾ ਹੈ।
ਆਮ ਤੌਰ ‘ਤੇ ਨਿੱਜੀ ਡਿਵਾਈਸਾਂ ਵਿੱਚ ਆਵਾਜ਼ ਦਾ ਪੱਧਰ 75 ਡੈਸੀਬਲ ਤੋਂ 136 ਡੈਸੀਬਲ ਤੱਕ ਹੁੰਦਾ ਹੈ। ਇਸ ਦਾ ਅਧਿਕਤਮ ਪੱਧਰ ਵੀ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੋ ਸਕਦਾ ਹੈ। ਹਾਲਾਂਕਿ, ਉਪਭੋਗਤਾਵਾਂ ਨੂੰ ਆਪਣੇ ਡਿਵਾਈਸਾਂ ਦੀ ਆਵਾਜ਼ ਨੂੰ 75 dB ਤੋਂ 105 dB ਦੇ ਵਿਚਕਾਰ ਰੱਖਣੀ ਚਾਹੀਦੀ ਹੈ ਅਤੇ ਇਸ ਨੂੰ ਸੀਮਤ ਸਮੇਂ ਲਈ ਵਰਤਣਾ ਚਾਹੀਦਾ ਹੈ। ਇਸ ਤੋਂ ਉੱਪਰ ਜਾਣਾ ਕੰਨਾਂ ਲਈ ਖ਼ਤਰਨਾਕ ਹੋ ਸਕਦਾ ਹੈ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਵਿਖੇ ਈਐਨਟੀ ਦੇ ਪ੍ਰੋਫੈਸਰ ਡਾ.ਬੀ.ਪੀ.ਸ਼ਰਮਾ ਦਾ ਕਹਿਣਾ ਹੈ ਕਿ ਉਪਕਰਨਾਂ ਵਿੱਚ ਆਉਣ ਵਾਲੀ ਵਾਲੀਅਮ ਵੀ ਬਹੁਤ ਜ਼ਿਆਦਾ ਹੁੰਦੀ ਹੈ। ਕੰਨਾਂ ਲਈ ਸਭ ਤੋਂ ਸੁਰੱਖਿਅਤ ਆਵਾਜ਼ 20 ਤੋਂ 30 ਡੈਸੀਬਲ ਹੈ। ਇਹ ਉਹ ਕੈਟਾਗਿਰੀ ਹੈ ਜਿਸ ਵਿੱਚ ਦੋ ਲੋਕ ਆਮ ਤੌਰ ‘ਤੇ ਬੈਠਦੇ ਹਨ ਅਤੇ ਸ਼ਾਂਤੀ ਨਾਲ ਗੱਲ ਕਰਦੇ ਹਨ। ਜ਼ਿਆਦਾ ਸ਼ੋਰ ਦੇ ਲਗਾਤਾਰ ਸੰਪਰਕ ਨਾਲ ਕੰਨਾਂ ਦੇ ਸੰਵੇਦੀ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ।