(Source: ECI/ABP News)
ਘੱਟ ਨਹੀਂ ਹੋ ਰਿਹਾ ਮੋਟਾਪਾ ਤਾਂ ਜਲਦੀ ਕਰੋ ਇਹ 3 ਕੰਮ, ਦਿਨਾਂ ‘ਚ ਖੁਰ ਜਾਵੇਗੀ ਸਾਰੀ ਚਰਬੀ
ਅਜਿਹੇ 'ਚ ਜੇ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤੇ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਵਜ਼ਨ ਘੱਟ ਨਹੀਂ ਕਰ ਪਾ ਰਹੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜੋ ਤੁਹਾਨੂੰ ਭਾਰ ਘਟਾਉਣ 'ਚ ਕਾਫੀ ਮਦਦ ਕਰ ਸਕਦੇ ਹਨ।

Fat Loss Tips: ਮੋਟਾਪਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹਨ। ਮੋਟਾਪੇ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਜੇ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤੇ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਵਜ਼ਨ ਘੱਟ ਨਹੀਂ ਕਰ ਪਾ ਰਹੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜੋ ਤੁਹਾਨੂੰ ਭਾਰ ਘਟਾਉਣ 'ਚ ਕਾਫੀ ਮਦਦ ਕਰ ਸਕਦੇ ਹਨ। ਮੋਟਾਪੇ ਦੀ ਕੜੀ ਸਿੱਧੇ ਤੌਰ 'ਤੇ ਸਾਡੀ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਜੁੜੀ ਹੋਈ ਹੈ, ਜੇ ਅਸੀਂ ਇਨ੍ਹਾਂ ਦੋਵਾਂ ਗੱਲਾਂ ਨੂੰ ਠੀਕ ਕਰ ਲੈਂਦੇ ਹਾਂ ਤਾਂ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ।
ਪੌਸ਼ਟਿਕ ਨਾਸ਼ਤਾ ਖਾਓ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਾਸ਼ਤੇ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤੇ ਨਾਸ਼ਤਾ ਕਦੇ ਵੀ ਛੱਡਣਾ ਚਾਹੀਦਾ ਹੈ। ਤੁਸੀਂ ਇਸ 'ਚ ਪ੍ਰੋਟੀਨ, ਫਾਈਬਰ, ਜੂਸ, ਫਲ, ਓਟਸ ਆਦਿ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਪ੍ਰੋਟੀਨ ਨਾਲ ਭਰਪੂਰ ਖੁਰਾਕ ਲਓ। ਜੰਕ ਫੂਡ, ਆਟਾ, ਖੰਡ ਅਤੇ ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰੋ। ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਇਨ੍ਹਾਂ ਵਿੱਚ ਫਾਈਬਰ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਗੋਭੀ ਖਾਓ। ਇਸ 'ਚ ਮੌਜੂਦ ਟਾਰਟਾਰਿਕ ਐਸਿਡ ਸਰੀਰ 'ਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਫੈਟ 'ਚ ਨਹੀਂ ਬਦਲਦਾ। ਭੋਜਨ ਨੂੰ ਹੌਲੀ-ਹੌਲੀ ਚਬਾਓ।
ਜਲਦੀ ਉੱਠਣ ਦੀ ਆਦਤ ਬਣਾਓ
ਜੀ ਹਾਂ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਯੁਰਵੇਦ ਅਨੁਸਾਰ ਸਵੇਰੇ ਜਲਦੀ ਉੱਠਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਮੋਟਾਪਾ ਵੀ ਦੂਰ ਹੁੰਦਾ ਹੈ। ਸਵੇਰੇ ਜਲਦੀ ਉੱਠਣ ਨਾਲ ਤੁਹਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਸਹੀ ਢੰਗ ਨਾਲ ਕੰਮ ਕਰਦਾ ਹੈ। ਸਰਗਰਮ ਸਰੀਰ ਵੀ ਤੇਜ਼ੀ ਨਾਲ ਚਰਬੀ ਨੂੰ ਸਾੜਦਾ ਹੈ।
ਖਾਲੀ ਪੇਟ 'ਤੇ ਕੋਸਾ ਪਾਣੀ ਪੀਓ
ਜਿਵੇਂ ਹੀ ਤੁਸੀਂ ਸਵੇਰੇ ਉੱਠਦੇ ਹੋ, ਸਭ ਤੋਂ ਪਹਿਲਾਂ ਕੋਸਾ ਪਾਣੀ ਪੀਓ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਤੁਸੀਂ ਨਿੰਬੂ ਦੇ ਰਸ ਨੂੰ ਕੋਸੇ ਪਾਣੀ 'ਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਵਿਚ ਸ਼ਹਿਦ, ਅਦਰਕ ਦਾ ਰਸ ਅਤੇ ਐਪਲ ਸਾਈਡਰ ਵਿਨੇਗਰ ਮਿਲਾ ਕੇ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
