Cumin Water and Weight Loss: ਜੀਰੇ ਦੇ ਪਾਣੀ ਨਾਲ ਘੱਟ ਹੁੰਦਾ ਮੋਟਾਪਾ, ਜਾਣੋ ਕਿਸ ਸਮੇਂ ਅਤੇ ਕਿਵੇਂ ਪੀਣਾ ਰਹਿੰਦਾ ਸਹੀ
Health News:ਲੰਬੇ ਸਮੇਂ ਤੱਕ ਮੋਟੇ ਰਹਿਣਾ ਤਾਂ ਸਮਝ ਲਓ ਤੁਸੀਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਓ ਜਾਣਦੇ ਹਾਂ ਅਜਿਹੀ ਕੁਦਰਤੀ ਡ੍ਰਿੰਕ ਬਾਰੇ ਜਿਸ ਨਾਲ..
Obesity is reduced with cumin water: ਅੱਜ-ਕੱਲ੍ਹ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਲੋਕ ਕਾਫੀ ਮਿਹਨਤ ਕਰਦੇ ਹਨ। ਪਰ ਕੁਝ ਲੋਕਾਂ 'ਤੇ ਕੋਈ ਅਸਰ ਨਹੀਂ ਹੁੰਦਾ। ਲੰਬੇ ਸਮੇਂ ਤੱਕ ਮੋਟੇ ਰਹਿਣਾ ਤਾਂ ਸਮਝ ਲਓ ਤੁਸੀਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਡ੍ਰਿੰਕ ਬਾਰੇ ਦੱਸਾਂਗੇ ਜਿਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਜੀ ਹਾਂ ਤੁਸੀਂ ਰਸੋਈ ਦੇ ਵਿੱਚ ਪਾਏ ਜਾਣ ਵਾਲੇ ਮਸਲੇ ਦੇ ਨਾਲ ਮੋਟਾਪਾ ਨੂੰ ਮਾਤ ਦੇ ਸਕਦੇ ਹੋ। ਇਹ ਮਸਾਲਾ ਹੈ ਜੀਰਾ (This spice is cumin)। ਆਓ ਜਾਣਦੇ ਹਾਂ ਇਸ ਦੀ ਕਿਵੇਂ ਵਰਤੋਂ ਕਰਨੀ ਹੈ।
ਇੰਝ ਕਰੋ ਇਸ ਦੀ ਵਰਤੋਂ
ਮੋਟਾਪਾ ਘੱਟ ਕਰਨ ਲਈ ਲੋਕ ਦਵਾਈਆਂ ਅਤੇ ਪਾਊਡਰ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਪਰ ਇਨ੍ਹਾਂ ਦਾ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ। ਇਸ ਦੀ ਬਜਾਏ ਤੁਸੀਂ ਰੋਜ਼ਾਨਾ ਜੀਰੇ ਦਾ ਪਾਣੀ ਪੀ ਸਕਦੇ ਹੋ। ਜੀਰੇ ਦਾ ਪਾਣੀ ਮੋਟਾਪਾ ਘੱਟ ਕਰਨ 'ਚ ਕਾਫੀ ਮਦਦ ਕਰਦਾ ਹੈ। ਇਸ ਦਾ ਸੇਵਨ ਸਵੇਰ ਸਮੇਂ ਕਰਨਾ ਚਾਹੀਦਾ ਹੈ। ਤੁਸੀਂ ਖਾਣੇ ਤੋਂ ਪਹਿਲਾਂ ਜੀਰੇ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ, ਇਹ ਤੁਹਾਡੇ ਪੇਟ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਦਾ ਹੈ। ਕੁਝ ਲੋਕ ਰਾਤ ਨੂੰ ਜੀਰੇ ਦੇ ਪਾਣੀ ਦਾ ਸੇਵਨ ਵੀ ਕਰਦੇ ਹਨ ਪਰ ਰਾਤ ਨੂੰ ਇਸ ਦਾ ਪਾਣੀ ਪੀਣ ਨਾਲ ਕੁੱਝ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰੋ, ਇਹ ਤੁਹਾਡੇ ਪੇਟ ਦੀ ਸਾਰੀ ਗੰਦਗੀ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
ਹੋਰ ਪੜ੍ਹੋ : ਮੌਸਮ 'ਚ ਬਦਲਾਅ ਕਾਰਨ ਵੀ ਹੋ ਸਕਦਾ ਹਾਰਟ ਅਟੈਕ? ਜਾਣੋ ਸਿਹਤ ਮਾਹਿਰਾਂ ਤੋਂ ਇਸ ਦੇ ਪਿੱਛੇ ਦੀ ਵਜ੍ਹਾ
ਜੀਰੇ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ (Prepare cumin water like this)
ਜੀਰੇ ਦਾ ਪਾਣੀ ਬਣਾਉਣਾ ਬਹੁਤ ਆਸਾਨ ਹੈ, ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚਮਚ ਜੀਰੇ ਨੂੰ ਇੱਕ ਗਲਾਸ ਵਿੱਚ ਰਾਤ ਭਰ ਭਿਓਂ ਕੇ ਰੱਖਣਾ ਹੈ। ਤੁਹਾਨੂੰ ਸਵੇਰੇ ਇਸ ਨੂੰ ਪਹਿਲਾਂ ਫਿਲਟਰ ਕਰਨਾ ਹੋਵੇਗਾ ਅਤੇ ਫਿਰ ਤੁਸੀਂ ਇਸਨੂੰ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ, ਇਸ ਨਾਲ ਵੀ ਜਲਦੀ ਭਾਰ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਤੁਸੀਂ ਜੀਰੇ ਦੇ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਵੀ ਪੀ ਸਕਦੇ ਹੋ। ਧਿਆਨ ਰਹੇ ਕਿ ਇਸ ਦੇ ਸੇਵਨ ਨਾਲ ਕੁਝ ਲੋਕ ਐਲਰਜੀ ਜਾਂ ਹੋਰ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )