ਡਿਜ਼ਾਈਨਰ ਰੋਟੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ, ਮਸ਼ਹੂਰ ਸ਼ੈੱਫ ਨੇ ਬਣਾਈ, ਲੋਕਾਂ ਨੇ ਦਿੱਤਾ ਇਹ ਜਵਾਬ
ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਦੇਖਣ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਰੋਟੀ ਹੋਵੇ, ਪਰ ਕੁਝ ਕੁਝ ਅਲਗ ਤਰੀਕੇ ਦੀ। ਜਿਉਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਆਈ, ਵਿਲੱਖਣ ਰੋਟੀ ਦੀ ਪ੍ਰਸ਼ੰਸਾ ਕੀਤੀ ਜਾਣ ਲੱਗੀ ਹੈ।
ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਦੇਖਣ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਰੋਟੀ ਹੋਵੇ, ਪਰ ਕੁਝ ਕੁਝ ਅਲਗ ਤਰੀਕੇ ਦੀ। ਜਿਉਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਆਈ, ਵਿਲੱਖਣ ਰੋਟੀ ਦੀ ਪ੍ਰਸ਼ੰਸਾ ਕੀਤੀ ਜਾਣ ਲੱਗੀ ਹੈ। ਸੋਸ਼ਲ ਮੀਡੀਆ ਯੂਜ਼ਰ ਦਿਲਚਸਪ ਟਿੱਪਣੀਆਂ ਦੇ ਨਾਲ ਪੋਸਟਾਂ ਨੂੰ ਸਾਂਝਾ ਕਰ ਰਹੇ ਹਨ।
ਰੋਟੀ ਦੁਬਈ 'ਚ ਹਾਲ ਹੀ 'ਚ ਸ਼ੁਰੂ ਕੀਤੇ ਗਏ ਏਲੋਰਾ ਰੈਸਟੋਰੈਂਟ ਦਾ ਹਿੱਸਾ ਹੈ। ਪਿਛਲੇ ਸਾਲ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਰੈਸਟੋਰੈਂਟ ਲਾਂਚ ਕੀਤਾ ਗਿਆ ਸੀ। ਜੇ ਤੁਸੀਂ ਤਸਵੀਰ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਸੀਂ ਦੇਖੋਗੇ ਕਿ ਫੁੱਲਾਂ ਦੇ ਪੈਟਰਨ ਦੀ ਰੋਟੀ ਦੇਖਣ ਨੂੰ ਮਿਲ ਰਹੀ ਹੈ। ਸ਼ੈੱਫ ਨੇ ਫੋਟੋ ਦਾ ਸਿਰਲੇਖ ਦਿੱਤਾ, "ਕਲਾ. ਤਕਨੀਕ. ਪਰੰਪਰਾ."
ਟਵਿੱਟਰ 'ਤੇ ਇਕ ਯੂਜ਼ਰ ਨੇ ਜਵਾਬ 'ਚ ਲਿਖਿਆ, "ਇਹ ਕਲਾਕਾਰੀ ਇਕ ਹਨੇਰੇ ਪਿਛੋਕੜ 'ਤੇ ਹੈਰਾਨਕੁੰਨ ਲੱਗਦੀ ਹੈ। ਅਜਿਹਾ ਲਗਦਾ ਹੈ ਜਿਵੇਂ ਦੋ ਚੰਦ੍ਰਮਾ ਉੱਕਰੇ ਹੋਏ ਹਨ। ਕਲਾ ਦੇ ਇਸ ਪਵਿੱਤਰ ਹਿੱਸੇ ਨੂੰ ਖਾਣਾ ਪਾਪ ਹੋਵੇਗਾ।"
ਇੱਕ ਯੂਜ਼ਰ ਨੇ ਕਲਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਿਆਂ ਪੋਸਟ ਕੀਤਾ, "ਮੈਂ ਤੁਹਾਡੇ ਕਲਾ ਦੇ ਨਮੂਨੇ ਨੂੰ ਕਦੇ ਨਹੀਂ ਖਾ ਸਕਾਂਗਾ। ਇਹ ਇੰਨਾ ਖੂਬਸੂਰਤ ਹੈ ਕਿ ਇਸ ਨੂੰ ਚਬਾਇਆ ਨਹੀਂ ਜਾ ਸਕਦਾ। ਸੁੰਦਰ।"