(Source: ECI/ABP News/ABP Majha)
Pizza Day 2022: ਦੁਨੀਆਂ ਭਰ 'ਚ ਪਸੰਦ ਕੀਤੇ ਜਾਂਦੇ ਇਹ 11 ਪੀਜ਼ਾ, ਜਾਣੋ ਆਸਾਨ ਬਣਾਉਣ ਵਾਲੀ ਪੀਜ਼ਾ ਦੀ ਰੈਸਿਪੀ
ਉਂਜ ਤਾਂ ਪੀਜ਼ਾ ਇੱਕ ਇਟੈਲੀਅਨ ਡਿੱਸ਼ ਹੈ, ਪਰ ਇਹ ਪੂਰੀ ਦੁਨੀਆਂ 'ਚ ਖਾਧਾ ਜਾਂਦਾ ਹੈ ਤੇ ਲਗਭਗ ਹਰ ਦੇਸ਼ ਦੇ ਲੋਕਾਂ ਲਈ ਇੱਕ ਪਸੰਦੀਦਾ ਡਿੱਸ਼ ਹੈ। ਭਾਰਤ 'ਚ ਵੀ ਪੀਜ਼ਾ ਪ੍ਰੇਮੀ ਕਿਸੇ ਤੋਂ ਘੱਟ ਨਹੀਂ ਹਨ।
Pizza Day 2022: ਉਂਜ ਤਾਂ ਪੀਜ਼ਾ ਇੱਕ ਇਟੈਲੀਅਨ ਡਿੱਸ਼ ਹੈ, ਪਰ ਇਹ ਪੂਰੀ ਦੁਨੀਆਂ 'ਚ ਖਾਧਾ ਜਾਂਦਾ ਹੈ ਤੇ ਲਗਭਗ ਹਰ ਦੇਸ਼ ਦੇ ਲੋਕਾਂ ਲਈ ਇੱਕ ਪਸੰਦੀਦਾ ਡਿੱਸ਼ ਹੈ। ਭਾਰਤ 'ਚ ਵੀ ਪੀਜ਼ਾ ਪ੍ਰੇਮੀ ਕਿਸੇ ਤੋਂ ਘੱਟ ਨਹੀਂ ਹਨ। ਦਰਅਸਲ 2007 'ਚ ਨੇਪੋਲੀਟਨ ਪੀਜ਼ਾਓਲੋ ਬਣਾਉਣ ਦੀ ਰੈਸਿਪੀ ਨੂੰ ਯੂਨੈਸਕੋ ਦੀ ਪ੍ਰਤੀਨਿਧੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ। ਆਓ ਜਾਣਦੇ ਹਾਂ ਪੀਜ਼ਾ ਡੇਅ ਦੇ ਮੌਕੇ 'ਤੇ ਦੁਨੀਆਂ ਦੇ ਇਨ੍ਹਾਂ 11 ਪੀਜ਼ਾ ਬਾਰੇ ਤੇ ਜਾਣਦੇ ਹਾਂ ਸਭ ਤੋਂ ਆਸਾਨ ਪੀਜ਼ਾ ਰੈਸਿਪੀ -
ਸਭ ਤੋਂ ਵੱਧ ਖਾਧੇ ਜਾਣ ਵਾਲੇ 11 ਪੀਜ਼ਾ
1- ਮਾਰਗੇਰੀਟਾ ਪੀਜ਼ਾ
2- ਪੇਪਰੋਨੀ ਪੀਜ਼ਾ
3- ਵ੍ਹਾਈਟ ਪੀਜ਼ਾ
4- ਕੈਲਾਬ੍ਰੇਸਾ ਪੀਜ਼ਾ
5- ਮੁਜ਼ੇਰੇਲਾ ਪੀਜ਼ਾ
6- ਹਵਾਈਏਨ ਪੀਜ਼ਾ
7- ਮੈਗਯਾਰੋਸ ਪੀਜ਼ਾ
8- ਟੇਰੀਆਕੀ ਮੇਓਨੀਜ਼ ਪੀਜ਼ਾ
9- ਟੌਮ ਯਮ ਪੀਜ਼ਾ
10- ਪਨੀਰ ਟਿੱਕਾ ਪੀਜ਼ਾ
11- ਮਠਿਆਈ ਪੀਜ਼ਾ
ਮਾਰਗੇਰੀਟਾ ਪੀਜ਼ਾ ਬਣਾਉਣ ਲਈ ਸਮੱਗਰੀ
2 ਪੀਜ਼ਾ ਬੇਸ, ਟਮਾਟਰ ਪਿਊਰੀ, ਬੇਸਿਲ, ਚਿਲੀ ਫਲੈਕਸ, ਮੋਜ਼ਾਰੀਲਾ ਪਨੀਰ, ਮੱਕੀ ਦਾ ਆਟਾ, ਨਮਕ।
ਮਾਰਗਰੀਟਾ ਪੀਜ਼ਾ ਬਣਾਉਣ ਦੀ ਰੈਸਿਪੀ
ਸਟੈਪ 1- ਘਰ 'ਚ ਪੀਜ਼ਾ ਬਣਾਉਣ ਲਈ ਪਹਿਲਾਂ ਬੇਕਿੰਗ ਸ਼ੀਟ 'ਤੇ ਕੋਰਨ ਫਲੋਰ ਛਿੜਕ ਦਿਓ।
ਸਟੈਪ 2- ਇਸ ਬੇਕਿੰਗ ਸ਼ੀਟ 'ਤੇ ਪੀਜ਼ਾ ਬੇਸ ਰੱਖੋ ਅਤੇ ਇਸ 'ਤੇ ਮੋਜ਼ੇਰੇਲਾ ਪਨੀਰ ਫੈਲਾਓ।
ਸਟੈਪ 3 - ਟਮਾਟਰ ਪਿਊਰੀ, ਚਿਲੀ ਫਲੈਕਸ, ਨਮਕ ਅਤੇ ਅਦਰਕ ਦਾ ਮਿਸ਼ਰਣ ਤਿਆਰ ਕਰੋ ਅਤੇ ਇਸ ਨੂੰ ਪੀਜ਼ਾ ਬੇਸ 'ਤੇ ਫੈਲਾਓ।
ਸਟੈਪ 4 - ਹੁਣ ਬੇਕਿੰਗ ਟ੍ਰੇ ਨੂੰ ਪ੍ਰੀ-ਹੀਟਿਡ ਓਵਨ 'ਚ ਅੱਠ ਤੋਂ ਦਸ ਮਿੰਟ ਲਈ ਰੱਖ ਦਿਓ। ਪਕਾਉਣ ਤੋਂ ਬਾਅਦ ਬਾਹਰ ਕੱਢੋ ਅਤੇ ਬੇਸਿਲ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।
ਪੇਪਰੋਨੀ ਪੀਜ਼ਾ ਲਈ ਸਮੱਗਰੀ
ਇਟੈਲੀਅਨ ਫਲੈਟ ਬਰੈੱਡ, ਪੀਜ਼ਾ ਸੌਸ, ਪਨੀਰ, ਤੁਲਸੀ ਦੇ ਸੁੱਕੇ ਪੱਤੇ, ਪੇਪਰੋਨੀ ਦੇ ਕੁਝ ਟੁਕੜੇ।
ਪੇਪਰੋਨੀ ਪੀਜ਼ਾ ਬਣਾਉਣ ਦੀ ਰੈਸਿਪੀ
ਸਟੈਪ 1- ਸਭ ਤੋਂ ਪਹਿਲਾਂ ਇਕ ਪਲੇਟ 'ਤੇ ਇਟਾਲੀਅਨ ਬਰੈੱਡ ਫੈਲਾਓ ਅਤੇ ਉਸ 'ਤੇ ਪੀਜ਼ਾ ਸੌਸ ਲਗਾਓ।
ਸਟੈਪ 2- ਪਨੀਰ ਨੂੰ ਕੱਦੂਕਸ ਕਰਕੇ ਬਰੈੱਡ ਦੇ ਅੱਧੇ ਹਿੱਸੇ 'ਚ ਫੈਲਾਓ। ਉੱਪਰੋਂ ਡ੍ਰਾਈ ਤੁਲਸੀ ਦੀਆਂ ਪੱਤੀਆਂ ਅਤੇ ਪੇਪਰੋਨੀ ਦੇ ਟੁਕੜੇ ਰੱਖੋ।
ਸਟੈਪ 3- ਹੁਣ ਬਰੈੱਡ ਦੇ ਦੂਜੇ ਪਾਸੇ ਨੂੰ ਪਹਿਲੇ 'ਤੇ ਫੋਲਡ ਕਰੋ ਅਤੇ ਨਾਨਸਟਿਕ ਪੈਨ 'ਤੇ ਗੋਲਡਨ ਬਰਾਊਨ ਹੋਣ ਤੱਕ ਪਕਾਓ। ਫਿਰ ਇਸ ਨੂੰ ਪਲਟ ਦਿਓ ਅਤੇ ਦੂਜੇ ਹਿੱਸੇ ਨੂੰ ਵੀ ਸੇਕ ਲਓ।
ਸਟੈਪ 4- ਜਦੋਂ ਪਨੀਰ ਪਿਘਲਣ ਲੱਗੇ ਤਾਂ ਇਸ ਨੂੰ ਪਲੇਟ 'ਚ ਕੱਢ ਲਓ ਅਤੇ ਪੀਜ਼ਾ ਵਾਂਗ ਟੁਕੜਿਆਂ 'ਚ ਕੱਟ ਲਓ। ਪੇਪਰੋਨੀ ਪੀਜ਼ਾ ਤਿਆਰ ਹੈ।
ਪਨੀਰ ਟਿੱਕਾ ਪੀਜ਼ਾ ਦੀ ਸਮੱਗਰੀ
ਪੀਜ਼ਾ ਬੇਸ, ਪਨੀਰ, ਮੋਜ਼ਾਰੀਲਾ ਪਨੀਰ, ਪੀਜ਼ਾ ਸੌਸ, ਕੱਟਿਆ ਹੋਇਆ ਕਾਲਾ ਜੈਤੂਨ, ਗੋਲ ਕੱਟਿਆ ਪਿਆਜ਼, ਮੋਟਾ ਦਹੀਂ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ, ਭੁੰਨਿਆ ਜੀਰਾ ਪਾਊਡਰ, ਨਿੰਬੂ ਦਾ ਰਸ, ਨਮਕ, ਓਰੈਗਨੋ, ਲਾਲ ਚਿਲੀ ਫਲੈਕਸ।
ਪਨੀਰ ਟਿੱਕਾ ਪੀਜ਼ਾ ਦੀ ਰੈਸਿਪੀ
ਸਟੈਪ 1- ਇੱਕ ਕੌਲੀ 'ਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ, ਨਿੰਬੂ ਦਾ ਰਸ ਅਤੇ ਨਮਕ ਪਾਓ। ਇਸ ਮਿਸ਼ਰਣ 'ਚ ਪਨੀਰ ਅਤੇ ਪਿਆਜ਼ ਪਾਓ ਅਤੇ ਪਨੀਰ ਟਿੱਕਾ ਦੀ ਟਾਪਿੰਗ ਬਣਾ ਲਓ।
ਸਟੈਪ 2- ਪੀਜ਼ਾ ਟ੍ਰੇ 'ਤੇ ਮੱਖਣ ਲਗਾਓ ਅਤੇ ਐਲੂਮੀਨੀਅਮ ਪੇਪਰ ਲਗਾ ਕੇ ਪੀਜ਼ਾ ਬੇਸ ਰੱਖੋ।
ਸਟੈਪ 3- ਇਸ 'ਤੇ ਪੀਜ਼ਾ ਸੌਸ ਫੈਲਾਓ। ਉਪਰੋਂ ਪਨੀਰ ਨੂੰ ਫੈਲਾਓ।
ਸਟੈਪ 4- ਪਨੀਰ ਟਿੱਕਾ ਮਿਸ਼ਰਣ ਫੈਲਾਓ ਅਤੇ ਕਾਲੇ ਜੈਤੂਨ ਰੱਖੋ ਅਤੇ ਫਿਰ ਪਨੀਰ ਨੂੰ ਪੀਸ ਕੇ ਫੈਲਾਓ।
ਸਟੈਪ 5- ਹੁਣ ਚਿੱਲੀ ਫਲੈਕਸ ਪਾਓ ਅਤੇ ਪੀਜ਼ਾ ਨੂੰ ਬੇਕ ਹੋਣ ਲਈ ਰੱਖੋ। ਇਸ ਦੇ ਲਈ ਓਵਨ ਨੂੰ 5 ਮਿੰਟ ਲਈ ਪਹਿਲਾਂ ਤੋਂ ਹੀਟ ਕਰੋ ਅਤੇ ਇਸ ਨੂੰ 20 ਮਿੰਟ ਲਈ 180℃ 'ਤੇ ਬੈਕ ਕਰੋ।
ਸਟੈਪ 6- ਇਸ ਨੂੰ ਓਵਨ 'ਚੋਂ ਕੱਢੋ ਅਤੇ ਕੱਟ ਕੇ ਸਰਵ ਕਰੋ।
ਇਹ ਵੀ ਪੜ੍ਹੋ: Happy Chocolate Day 2022: ਕਿਉਂ ਮਨਾਉਂਦੇ ਚਾਕਲੇਟ ਡੇਅ, ਜਾਣੋ ਇਤਿਹਾਸ, ਦਿਨ ਨੂੰ ਇੰਝ ਬਣਾਓ ਯਾਦਗਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin