Beauty Tips: ਚਿਹਰੇ ਦੇ ਦਾਗ਼-ਧੱਬਿਆਂ ਨੂੰ ਗ਼ਾਇਬ ਕਰ ਦੇਵੇਗਾ ਆਲੂ ਦਾ ਰਸ, ਬੱਸ ਜਾਣ ਲਓ ਇਸ ਨੂੰ ਲਾਉਣ ਦਾ ਸਹੀ ਤਰੀਕਾ
ਜੇ ਆਲੂ ਨੂੰ ਸਹੀ ਢੰਗ ਨਾਲ ਲਗਾਇਆ ਜਾਵੇ ਤਾਂ ਇਹ ਸੂਰਜ ਦੇ ਨੁਕਸਾਨ ਨੂੰ ਵੀ ਦੂਰ ਕਰਦਾ ਹੈ, ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਕਾਰਗਰ ਹੈ, ਇੱਥੇ ਜਾਣੋ ਚਿਹਰੇ ਦੇ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਆਲੂ ਦੀ ਵਰਤੋਂ ਕਿਸ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
Skin Care: ਆਲੂ ਦੀ ਵਰਤੋਂ ਭੋਜਨ ਵਿੱਚ ਬਹੁਤ ਕੀਤੀ ਜਾਂਦੀ ਹੈ, ਪਰ ਆਲੂ ਦੇ ਫਾਇਦੇ ਸਿਰਫ ਸਿਹਤ ਤੱਕ ਹੀ ਸੀਮਤ ਨਹੀਂ ਹਨ। ਆਲੂ ਚਮੜੀ 'ਤੇ ਵੀ ਕਈ ਪ੍ਰਭਾਵ ਪਾਉਂਦਾ ਹੈ। ਆਲੂ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਬਲੀਚਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦੀ ਵਰਤੋਂ ਚਮੜੀ 'ਤੇ ਝੁਰੜੀਆਂ ਤੇ ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰਦੀ ਹੈ।
ਜੇ ਆਲੂ ਨੂੰ ਸਹੀ ਢੰਗ ਨਾਲ ਲਗਾਇਆ ਜਾਵੇ ਤਾਂ ਇਹ ਸੂਰਜ ਦੇ ਨੁਕਸਾਨ ਨੂੰ ਵੀ ਦੂਰ ਕਰਦਾ ਹੈ, ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਕਾਰਗਰ ਹੈ, ਇੱਥੇ ਜਾਣੋ ਚਿਹਰੇ ਦੇ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਆਲੂ ਦੀ ਵਰਤੋਂ ਕਿਸ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
ਆਲੂ ਨੂੰ ਚਿਹਰੇ 'ਤੇ ਲਗਾਉਣ ਦਾ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਇਸ ਨੂੰ ਰਗੜਨਾ ਅਤੇ ਇਸ ਦਾ ਰਸ ਕੱਢ ਕੇ ਇਕ ਵੱਖਰੇ ਕਟੋਰੇ 'ਚ ਪਾਓ। ਇਸ ਰਸ ਨੂੰ ਸਿੱਧੇ ਚਿਹਰੇ 'ਤੇ ਦਾਗ-ਧੱਬਿਆਂ 'ਤੇ ਲਗਾਇਆ ਜਾ ਸਕਦਾ ਹੈ। ਇਸ ਨੂੰ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ ਤੇ 15 ਤੋਂ 20 ਮਿੰਟ ਤੱਕ ਰੱਖੋ ਅਤੇ ਫਿਰ ਚਿਹਰਾ ਧੋ ਲਓ।
ਆਲੂ ਅਤੇ ਐਲੋਵੇਰਾ ਜੈੱਲ
ਦਾਗ-ਧੱਬੇ ਦੂਰ ਕਰਨ ਲਈ ਐਲੋਵੇਰਾ ਜੈੱਲ ਨੂੰ ਆਲੂ ਦੇ ਰਸ ਵਿੱਚ ਮਿਲਾ ਕੇ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਇਸ ਮਿਸ਼ਰਣ ਨਾਲ ਚਮੜੀ ਨੂੰ ਵਿਟਾਮਿਨ ਈ ਮਿਲਦਾ ਹੈ ਤੇ ਚਮੜੀ 'ਤੇ ਚਮਕ ਦਿਖਾਈ ਦਿੰਦੀ ਹੈ। ਤੁਸੀਂ ਇਕ ਚੱਮਚ ਐਲੋਵੇਰਾ ਜੈੱਲ 'ਚ ਇੱਕ ਚੱਮਚ ਆਲੂ ਦਾ ਰਸ ਮਿਲਾ ਕੇ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾ ਸਕਦੇ ਹੋ। ਕੁਝ ਦੇਰ ਰੱਖਣ ਤੋਂ ਬਾਅਦ ਇਸ ਨੂੰ ਧੋ ਲਓ।
ਆਲੂ ਤੇ ਨਿੰਬੂ ਦਾ ਰਸ
ਇਹ ਉਪਾਅ ਪਿਗਮੈਂਟੇਸ਼ਨ ਲਈ ਰਾਮਬਾਣ ਸਾਬਤ ਹੁੰਦਾ ਹੈ। ਜਦੋਂ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦੇ ਰਸ ਨੂੰ ਆਲੂ ਦੇ ਰਸ ਵਿੱਚ ਮਿਲਾ ਕੇ ਲਗਾਇਆ ਜਾਂਦਾ ਹੈ, ਤਾਂ ਝੁਰੜੀਆਂ ਹਲਕੀਆਂ ਹੋਣ ਲੱਗਦੀਆਂ ਹਨ। ਇੱਕ ਕਟੋਰੀ ਵਿੱਚ ਨਿੰਬੂ ਦਾ ਰਸ, ਗੁਲਾਬ ਜਲ ਤੇ ਆਲੂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾਓ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। 10 ਮਿੰਟ ਬਾਅਦ ਆਪਣਾ ਚਿਹਰਾ ਧੋ ਕੇ ਸਾਫ਼ ਕਰ ਲਓ। ਇਸ ਮਿਸ਼ਰਣ ਦੀ ਵਰਤੋਂ ਹਫ਼ਤੇ ਵਿੱਚ 3 ਤੋਂ 4 ਵਾਰ ਕੀਤੀ ਜਾ ਸਕਦੀ ਹੈ।
ਆਲੂ ਤੇ ਹਲਦੀ
ਹਲਦੀ ਨੂੰ ਆਲੂ ਦੇ ਰਸ ਵਿਚ ਮਿਲਾ ਕੇ ਚਮੜੀ 'ਤੇ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਲੂ ਨੂੰ ਪੀਸ ਕੇ ਉਸ 'ਚ ਹਲਦੀ ਮਿਲਾ ਕੇ ਫੇਸ ਪੈਕ ਦੀ ਤਰ੍ਹਾਂ ਚਿਹਰੇ 'ਤੇ ਲਗਾਓ ਤੇ 15 ਮਿੰਟ ਲਈ ਰੱਖੋ। ਇਹ ਫੇਸ ਪੈਕ ਚਮੜੀ ਨੂੰ ਚਮਕ ਦਿੰਦਾ ਹੈ। ਇਸ ਮੋਇਸਚਰਾਈਜ਼ਿੰਗ ਫੇਸ ਪੈਕ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਇਆ ਜਾ ਸਕਦਾ ਹੈ।
ਆਲੂ ਅਤੇ ਦਹੀਂ
ਵਿਟਾਮਿਨ ਸੀ ਅਤੇ ਲੈਕਟਿਕ ਐਸਿਡ ਦੇ ਗੁਣਾਂ ਵਾਲਾ ਇਹ ਫੇਸ ਪੈਕ ਨਾ ਸਿਰਫ ਚਮੜੀ ਵਿੱਚ ਚਮਕ ਲਿਆਉਂਦਾ ਹੈ ਬਲਕਿ ਚਮੜੀ ਨੂੰ ਐਂਟੀ-ਏਜਿੰਗ ਗੁਣ ਵੀ ਪ੍ਰਦਾਨ ਕਰਦਾ ਹੈ। ਫੇਸ ਪੈਕ ਬਣਾਉਣ ਲਈ 2 ਚੱਮਚ ਦਹੀਂ 'ਚ ਇਕ ਚੱਮਚ ਆਲੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 20 ਮਿੰਟ ਤੱਕ ਚਿਹਰੇ 'ਤੇ ਰੱਖਣ ਤੋਂ ਬਾਅਦ ਧੋ ਕੇ ਹਟਾਇਆ ਜਾ ਸਕਦਾ ਹੈ।