(Source: ECI/ABP News/ABP Majha)
Raksha Bandhan 2023: ਭਾਰਤ ਤੋਂ ਇਲਾਵਾ ਬਾਹਰਲੇ ਮੁਲਕਾਂ 'ਚ ਵੀ ਮਨਾਇਆ ਜਾਂਦਾ ਰੱਖੜੀ ਦਾ ਤਿਉਹਾਰ
Raksha Bandhan: ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭੈਣਾਂ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਤੇ ਭਰਾ ਆਪਣੀ ਭੈਣ ਦੀ ਜ਼ਿੰਦਗੀ ਭਰ ਲਈ ਰੱਖਿਆ ਕਰਨ ਦੀ ਸਹੁੰ ਖਾਂਦੇ ਹਨ।
Raksha Bandhan In Other Countries: ਰਕਸ਼ਾ ਬੰਧਨ (Raksha Bandhan 2023) ਦਾ ਤਿਉਹਾਰ ਭਰਾ ਤੇ ਭੈਣ ਦੇ ਪਿਆਰ ਤੇ ਰਿਸ਼ਤੇ ਦੀ ਮਿਠਾਸ ਨੂੰ ਬਣਾਈ ਰੱਖਣ ਲਈ ਮਨਾਇਆ ਜਾਂਦਾ ਹੈ। ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭੈਣਾਂ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਤੇ ਭਰਾ ਆਪਣੀ ਭੈਣ ਦੀ ਜ਼ਿੰਦਗੀ ਭਰ ਲਈ ਰੱਖਿਆ ਕਰਨ ਦੀ ਸਹੁੰ ਖਾਂਦੇ ਹਨ।
ਵੈਸੇ, ਰੱਖੜੀ ਭਾਰਤੀ ਪਰੰਪਰਾ ਤੇ ਸੱਭਿਆਚਾਰ ਦਾ ਹਿੱਸਾ ਹੈ। ਇਹ ਤਿਉਹਾਰ ਵਸੁਧੈਵ ਕੁਟੁੰਬਕਮ ਦੀ ਝਲਕ ਦਿੰਦਾ ਹੈ। ਰੱਖੜੀ ਦਾ ਤਿਉਹਾਰ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਭਾਰਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੇਸ਼ ਹਨ, ਜਿੱਥੇ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਮਨਾਈ ਜਾਂਦੀ ਹੈ...
ਨੇਪਾਲ 'ਚ ਮਨਾਇਆ ਜਾਂਦਾ ਰੱਖੜੀ ਦਾ ਤਿਉਹਾਰ
ਭਾਰਤ ਦੇ ਗੁਆਂਢੀ ਦੇਸ਼ ਨੇਪਾਲ 'ਚ ਵੀ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਰਤ ਤੋਂ ਇਲਾਵਾ ਨੇਪਾਲ ਦੁਨੀਆ ਦਾ ਇੱਕੋ ਇੱਕ ਹਿੰਦੂ ਦੇਸ਼ ਹੈ। ਭਾਰਤ ਵਾਂਗ ਇੱਥੇ ਵੀ ਰਕਸ਼ਾ ਬੰਧਨ ਮਨਾਉਣ ਦੀ ਪਰੰਪਰਾ ਹੈ। ਨੇਪਾਲ ਵਿੱਚ ਲੋਕ ਪਹਿਲਾਂ ਦੇਵਤਾ ਨੂੰ ਰੱਖੜੀ ਬੰਨ੍ਹਦੇ ਹਨ। ਉਸ ਤੋਂ ਬਾਅਦ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਪਰੰਪਰਾ ਹੈ। ਭਾਈ ਦੂਜ ਦਾ ਤਿਉਹਾਰ ਨੇਪਾਲ ਵਿੱਚ ਵੀ ਮਨਾਇਆ ਜਾਂਦਾ ਹੈ।
ਲੰਡਨ 'ਚ ਮਨਾਈ ਜਾਂਦੀ ਰੱਖੜੀ
ਲੰਡਨ ਯਾਨੀ ਯੂਨਾਈਟਿਡ ਕਿੰਗਡਮ 'ਚ ਵੱਡੀ ਗਿਣਤੀ 'ਚ ਭਾਰਤੀ ਲੋਕ ਰਹਿੰਦੇ ਹਨ। ਇੱਥੇ ਲੋਕ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਰੱਖੜੀ ਇੱਕ ਅਜਿਹਾ ਤਿਉਹਾਰ ਹੈ ਜੋ ਧਰਮ, ਦੇਸ਼ ਤੇ ਜਾਤ ਤੋਂ ਉੱਪਰ ਹੈ। ਲੰਡਨ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹਨ।
ਅਮਰੀਕਾ 'ਚ ਵੀ ਵਿਕਦੀ ਰੱਖੜੀ
ਲੰਡਨ ਤੋਂ ਬਾਅਦ ਅਮਰੀਕਾ 'ਚ ਵੀ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ। ਅਮਰੀਕਾ ਦੇ ਸਟੋਰਾਂ 'ਚ ਵੀ ਤੁਹਾਨੂੰ ਰੱਖੜੀ ਮਿਲ ਜਾਵੇਗੀ। ਉੱਥੇ ਤੁਹਾਨੂੰ ਕਈ ਭਾਰਤੀ ਸਟੋਰਾਂ 'ਤੇ ਰੱਖੜੀ ਮਿਲੇਗੀ। ਅਮਰੀਕਾ ਵਿੱਚ ਲੋਕ ਰੱਖੜੀ ਦਾ ਤਿਉਹਾਰ ਮਨਾਉਂਦੇ ਹਨ। ਤੁਸੀਂ ਆਨਲਾਈਨ ਵੈੱਬਸਾਈਟ ਰਾਹੀਂ ਅਮਰੀਕਾ ਵਿੱਚ ਆਪਣੇ ਭਰਾ ਨੂੰ ਰੱਖੜੀ ਭੇਜ ਸਕਦੇ ਹੋ।
ਆਸਟ੍ਰੇਲੀਆ ਵਿੱਚ ਵੀ ਮਨਾਇਆ ਜਾਂਦਾ
ਵਿਦੇਸ਼ਾਂ ਵਿੱਚ ਭਾਰਤੀ ਤਿਉਹਾਰ ਮਨਾਇਆ ਜਾਂਦਾ ਹੈ। ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਆਸਟ੍ਰੇਲੀਆ 'ਚ ਵੀ ਲੋਕ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ, ਜੋ ਰਕਸ਼ਾ ਬੰਧਨ ਮਨਾਉਂਦੇ ਹਨ।
ਸਾਊਦੀ ਅਰਬ 'ਚ ਮਨਾਈ ਗਈ ਰੱਖੜੀ
ਵੱਡੀ ਗਿਣਤੀ 'ਚ ਭਾਰਤੀ ਨਾਗਰਿਕ ਕੰਮ ਦੀ ਭਾਲ 'ਚ ਸਾਊਦੀ ਅਰਬ ਜਾਂਦੇ ਹਨ। ਇੱਥੇ ਰਹਿਣ ਵਾਲੇ ਲੋਕ ਭਾਰਤੀ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਸਾਊਦੀ ਅਰਬ ਵਿੱਚ ਵੀ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁਵੈਤ, ਕਤਰ ਤੇ ਓਮਾਨ ਵਰਗੇ ਦੇਸ਼ਾਂ ਵਿੱਚ ਵੀ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।