ਵੈਕਸੀਨ ਲਾਉਣ ਮਗਰੋਂ ਬਹੁਤ ਘੱਟ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਲੋੜ, ਅਧਿਐਨ 'ਚ ਖੁਲਾਸਾ
ਹਸਪਤਾਲ ਨੇ ਆਪਣੇ ਅਧਿਐਨ ਦੇ ਨਤੀਜੇ ਹੁਣ ਜਾਰੀ ਕੀਤੇ ਹਨ। ਹਸਪਤਾਲ ਵੱਲੋਂ ਅਜਿਹੇ ਸਿਹਤ ਕਰਮਚਾਰੀਆਂ ਉੱਤੇ ਅਧਿਐਨ ਕੀਤਾ ਗਿਆ ਸੀ, ਜਿਹੜੇ ਕੋਵਿਡ-19 ਦੇ ਲੱਛਣਾਂ ਨਾਲ ਦਿੱਲੀ ਦੇ ਇੰਦਰਪ੍ਰਸਤ ਅਪੋਲੋ ਹਸਪਤਾਲ ’ਚ ਦਾਖ਼ਲ ਹੋਏ ਸਨ।
ਨਵੀਂ ਦਿੱਲੀ: ਕੋਵਿਡ-19 ਦੇ ਟੀਕਾਕਰਨ ਤੋਂ ਬਾਅਦ ਸਿਰਫ਼ 0.06 ਫ਼ੀਸਦੀ ਲੋਕਾਂ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਤੇ 97.38 ਫ਼ੀਸਦੀ ਲੋਕਾਂ ਨੂੰ ਇਹ ਵੈਕਸੀਨ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਦੀ ਹੈ। ਇਹ ਪ੍ਰਗਟਾਵਾ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਇੱਕ ਅਧਿਐਨ ’ਚ ਕੀਤਾ ਗਿਆ ਹੈ।
ਹਸਪਤਾਲ ਨੇ ਆਪਣੇ ਅਧਿਐਨ ਦੇ ਨਤੀਜੇ ਹੁਣ ਜਾਰੀ ਕੀਤੇ ਹਨ। ਹਸਪਤਾਲ ਵੱਲੋਂ ਅਜਿਹੇ ਸਿਹਤ ਕਰਮਚਾਰੀਆਂ ਉੱਤੇ ਅਧਿਐਨ ਕੀਤਾ ਗਿਆ ਸੀ, ਜਿਹੜੇ ਕੋਵਿਡ-19 ਦੇ ਲੱਛਣਾਂ ਨਾਲ ਦਿੱਲੀ ਦੇ ਇੰਦਰਪ੍ਰਸਤ ਅਪੋਲੋ ਹਸਪਤਾਲ ’ਚ ਦਾਖ਼ਲ ਹੋਏ ਸਨ। ਉਨ੍ਹਾਂ ਦੇ ਕੋਵੀਸ਼ੀਲਡ ਵੈਕਸੀਨ ਲੱਗੀ ਸੀ। ਉਸ ਤੋਂ ਬਾਅਦ ਉਨ੍ਹਾਂ ਉੱਤੇ ਪਹਿਲੇ 100 ਦਿਨਾਂ ਦਾ ਅਧਿਐਨ ਕੀਤਾ ਗਿਆ ਸੀ।
ਇਸ ਅਧਿਐਨ ਦੇ ਨਤੀਜਿਆਂ ਦਾ ਹਾਲੇ ਮੁਲਾਂਕਣ ਕੀਤਾ ਜਾ ਰਿਹਾ ਹੈ। ਅਪੋਲੋ ਹਸਪਤਾਲ ਸਮੂਹ ਦੇ ਗਰੁੱਪ ਮੈਡੀਕਲ ਡਾਇਰੈਕਟਰ ਡਾ. ਅਨੁਪਮ ਸਿੱਬਲ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੀ ਦੂਜੀ ਲਹਿਰ ਆਪਣੇ ਸਿਖ਼ਰਾਂ ’ਤੇ ਚੱਲ ਰਹੀ ਹੈ।
ਡਾ. ਸਿੱਬਲ ਨੇ ਦੱਸਿਆ ਕਿ ਹੁਣ ਤੱਕ ਦੇ ਅਧਿਐਨਾਂ ਤੋਂ ਇਹੋ ਸਪੱਸ਼ਟ ਹੋਇਆ ਹੈ ਕਿ ਕੋਵਿਡ-19 ਟੀਕਾਕਰਣ ਨਾਲ ਰੋਗ ਤੋਂ 100 ਫ਼ੀਸਦੀ ਸੁਰੱਖਿਆ ਨਹੀਂ ਮਿਲਦੀ। ਮੁਕੰਮਲ ਟੀਕਾਕਰਣ ਦੇ ਬਾਵਜੂਦ ਇਹ ਵੈਕਸੀਨ ਗੰਭੀਰ ਕਿਸਮ ਦੇ ਲੱਛਣਾਂ ਤੋਂ ਬਚਾਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਕਰਵਾਉਣ ਵਾਲੇ 97.38 ਫ਼ੀ ਸਦੀ ਲੋਕਾਂ ਨੂੰ ਛੂਤ ਤੋਂ ਸੁਰੱਖਿਆ ਮਿਲੀ ਤੇ ਇਸ ਵੈਕਸੀਨ ਤੋਂ ਬਾਅਦ ਸਿਰਫ਼ 0.06 ਫ਼ੀਸਦੀ ਵਿਅਕਤੀਆਂ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਉਣਦੀ ਜ਼ਰੂਰਤ ਮਹਿਸੂਸ ਹੋਈ।
ਇਹ ਅਧਿਐਨ 3,235 ਸਿਹਤ ਮੁਲਾਜ਼ਮਾਂ ਉੱਤੇ ਕੀਤਾ ਗਿਆ ਤੇ ਅਧਿਐਨ ਕਾਲ ਦੌਰਾਨ ਕੁੱਲ 85 ਜਣੇ ਕੋਵਿਡ-19 ਦੀ ਲਾਗ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਵਿੱਚੋਂ 65 ਦੇ ਦੋਵੇਂ ਟੀਕੇ ਲੱਗ ਚੁੱਕੇ ਸਨ। ਔਰਤਾਂ ਕੁਝ ਵਧੇਰੇ ਪ੍ਰਭਾਵਿਤ ਹੋਈਆਂ।
ਇਹ ਵੀ ਪੜ੍ਹੋ: Whatsapp privacy policy ਅੱਜ ਤੋਂ ਲਾਈਵ, ਜਾਣੋ ਅਸੇਪਟ ਨਾ ਕਰਨ 'ਤੇ ਕੀ ਹੋਵੇਗਾ ਤੁਹਾਡੇ ਅਕਾਉਂਟ ਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )