Skin Care : ਗਲੋਇੰਗ ਸਕਿਨ ਦਾ ਸੀਕਰੇਟ ਹੁੰਦੀ ਐ ਬੀਅਰ, ਜਾਣੋ ਕਿਵੇਂ ਕਰੀਏ ਇਸ ਦਾ ਇਸਤੇਮਾਲ
ਸਿਹਤਮੰਦ ਸਕਿਨ ਲਈ ਤੁਸੀਂ ਚਿਹਰੇ 'ਤੇ ਬੀਅਰ ਦੀ ਵਰਤੋਂ ਕਰ ਸਕਦੇ ਹੋ। ਬੀਅਰ 'ਚ ਅਜਿਹੇ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।
Beer Benefits For Skin : ਸਿਹਤਮੰਦ ਸਕਿਨ ਲਈ ਤੁਸੀਂ ਚਿਹਰੇ 'ਤੇ ਬੀਅਰ ਦੀ ਵਰਤੋਂ ਕਰ ਸਕਦੇ ਹੋ। ਬੀਅਰ 'ਚ ਅਜਿਹੇ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਬੀਅਰ ਨੂੰ ਚਮੜੀ 'ਤੇ ਲਗਾਉਣ ਨਾਲ ਪਿੰਪਲਸ ਦੀ ਸਮੱਸਿਆ ਨਹੀਂ ਹੁੰਦੀ ਹੈ। ਬੀਅਰ ਬਣਾਉਣ 'ਚ ਕਈ ਅਜਿਹੇ ਤੱਤ ਵਰਤੇ ਜਾਂਦੇ ਹਨ, ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਹੌਪਸ ਹੈ ਜੋ ਇੱਕ ਕਿਸਮ ਦਾ ਫੁੱਲ ਹੈ। ਇਸ ਫੁੱਲ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇਨਫਲੇਮੇਟਰੀ, ਐਂਟੀ-ਆਕਸੀਡੇਟਿਵ, ਐਂਟੀ-ਮੇਲਨੋਜੈਨਿਕ ਗੁਣ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਤੁਹਾਡੀ ਚਮੜੀ ਨੂੰ ਸਿਹਤਮੰਦ ਬਣਾਉਂਦੇ ਹਨ। ਚਮੜੀ 'ਤੇ ਬੀਅਰ ਦੀ ਵਰਤੋਂ ਕਈ ਤਰ੍ਹਾਂ ਦੇ ਬੈਕਟੀਰੀਆ ਦੀ ਲਾਗ ਤੋਂ ਬਚਣ ਅਤੇ ਸੋਜ ਨੂੰ ਘਟਾਉਣ ਵਿਚ ਮਦਦ ਕਰਦੀ ਹੈ।
ਬੀਅਰ ਨੂੰ ਸਕਿਨ 'ਤੇ ਲਗਾਉਣ ਦੇ ਫਾਇਦੇ
1- ਬੀਅਰ ਲਗਾਉਣ ਨਾਲ ਬੈਕਟੀਰੀਆ ਦੀ ਇਨਫੈਕਸ਼ਨ ਘੱਟ ਹੁੰਦੀ ਹੈ, ਜਿਸ ਨਾਲ ਮੁਹਾਸੇ ਅਤੇ ਪਿੰਪਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2- ਬੀਅਰ ਡੈੱਡ ਸਕਿਨ ਨੂੰ ਹਟਾਉਣ 'ਚ ਮਦਦ ਕਰਦੀ ਹੈ। ਯੂਰਪੀਅਨ ਅਕੈਡਮੀ ਆਫ ਡਰਮਾਟੋਲੋਜੀ ਐਂਡ ਵੈਨੇਰੀਓਲੋਜੀ ਦੀ ਖੋਜ ਮੁਤਾਬਕ ਬੀਅਰ 'ਚ ਲੈਕਟਿਕ ਐਸਿਡ ਹੁੰਦਾ ਹੈ ਜੋ ਡੈੱਡ ਹੋਏ ਸੈੱਲਾਂ ਨੂੰ ਦੂਰ ਕਰਦਾ ਹੈ।
3- ਰੋਜ਼ਾਨਾ ਬੀਅਰ ਨੂੰ ਸਕਿਨ 'ਤੇ ਲਗਾਉਣ ਨਾਲ ਚਮੜੀ 'ਚ ਚਮਕ ਆਉਣ ਲੱਗਦੀ ਹੈ। ਬੀਅਰ ਵਿੱਚ ਹਾਈਡ੍ਰੋਕੁਇਨੋਨ ਨਾਮਕ ਮਿਸ਼ਰਣ ਹੁੰਦਾ ਹੈ, ਜੋ ਹਾਈਪਰਪੀਗਮੈਂਟੇਸ਼ਨ ਨੂੰ ਘਟਾਉਂਦਾ ਹੈ।
ਚਮੜੀ 'ਤੇ ਬੀਅਰ ਨੂੰ ਕਿਵੇਂ ਅਪਲਾਈ ਕਰਨਾ ਹੈ, ਜਾਣੋ
1- ਬੀਅਰ ਅਤੇ ਨਾਰੀਅਲ ਤੇਲ- ਤੁਸੀਂ 1 ਚਮਚ ਬੀਅਰ ਨੂੰ 1 ਚਮਚ ਨਾਰੀਅਲ ਤੇਲ ਦੇ ਨਾਲ ਮਿਲਾ ਕੇ ਲਗਾਓ। ਇਸ ਨੂੰ ਸਾਰੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
2- ਬੀਅਰ ਅਤੇ ਸੰਤਰੇ ਦਾ ਜੂਸ- ਤੁਸੀਂ ਸੰਤਰੇ ਦੇ ਜੂਸ ਨੂੰ ਮਿਲਾ ਕੇ ਵੀ ਬੀਅਰ ਲਗਾ ਸਕਦੇ ਹੋ। ਇਸ ਦੇ ਲਈ ਅੱਧਾ ਕੱਪ ਬੀਅਰ 'ਚ 2 ਚੱਮਚ ਸੰਤਰੇ ਦਾ ਰਸ ਮਿਲਾਓ। ਹੁਣ ਇਸ ਨੂੰ ਹੌਲੀ-ਹੌਲੀ ਚਿਹਰੇ 'ਤੇ ਲਗਾਓ। ਜੇ ਇਹ ਸੁੱਕ ਜਾਂਦਾ ਹੈ, ਤਾਂ ਇੱਕ ਹੋਰ ਪਰਤ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
3- ਬੀਅਰ ਅਤੇ ਸਟ੍ਰਾਬੇਰੀ- ਤੁਸੀਂ ਬੀਅਰ ਅਤੇ ਸਟ੍ਰਾਬੇਰੀ ਤੋਂ ਫੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ। ਇਸ ਦੇ ਲਈ 3 ਸਟ੍ਰਾਬੇਰੀ ਨੂੰ ਮੈਸ਼ ਕਰੋ ਅਤੇ ਇਸ 'ਚ 1 ਚਮਚ ਬੀਅਰ ਮਿਲਾਓ। ਹੁਣ ਇਸ ਤੋਂ ਤਿਆਰ ਪੇਸਟ ਨੂੰ ਚਿਹਰੇ 'ਤੇ ਲਗਾਓ। ਕਰੀਬ 20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ।