(Source: ECI/ABP News/ABP Majha)
ਮਨੁੱਖ ਦੇ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੁੰਦਾ ਹੈ? 99% ਲੋਕ ਨਹੀਂ ਜਾਣਦੇ ਇਸ ਦਾ ਜਵਾਬ! ਕੀ ਤੁਹਾਨੂੰ ਪਤਾ ਹੈ?
ਕੁਝ ਲੋਕ ਅੰਤੜੀ, ਵਾਲ, ਹੱਥ, ਲੱਤਾਂ ਜਾਂ ਦਿਮਾਗੀ ਪ੍ਰਣਾਲੀ ਨੂੰ ਸਰੀਰ ਦਾ ਸਭ ਤੋਂ ਵੱਡਾ ਅੰਗ ਕਹਿੰਦੇ ਹਨ। ਪਰ, ਇਨ੍ਹਾਂ ਵਿੱਚੋਂ ਕੋਈ ਵੀ ਸਰੀਰ ਦਾ ਸਭ ਤੋਂ ਵੱਡਾ ਅੰਗ ਨਹੀਂ ਹੈ। ਆਓ ਜਾਣਦੇ ਹਾਂ ਕਿ ਮਨੁੱਖ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੈ?
Largest Organ: ਸਰੀਰ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੁੰਦੇ ਹਨ। ਬਹੁਤ ਸਾਰੇ ਸੈੱਲ ਮਿਲ ਕੇ ਇੱਕ ਟਿਸ਼ੂ ਬਣਾਉਂਦੇ ਹਨ ਅਤੇ ਫਿਰ ਇੱਕੋ ਜਿਹੇ ਟਿਸ਼ੂ ਮਿਲ ਕੇ ਇੱਕ ਅੰਗ ਬਣਾਉਂਦੇ ਹਨ। ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੇ ਅੰਗ ਹੁੰਦੇ ਹਨ। ਇੱਕ ਹੁੰਦੇ ਹਨ ਅੰਦਰੂਨੀ ਅੰਗ ਜਿਵੇਂ ਕਿ ਦਿਲ, ਅੰਤੜੀ ਅਤੇ ਫੇਫੜੇ ਆਦਿ। ਦੂਸਰੇ ਬਾਹਰੀ ਅੰਗ ਹਨ, ਜਿਵੇਂ ਕਿ ਹੱਥ, ਪੈਰ, ਮੂੰਹ, ਨੱਕ ਆਦਿ। ਸਾਰੇ ਅੰਗਾਂ ਦਾ ਆਕਾਰ ਵੱਖਰਾ ਹੁੰਦਾ ਹੈ।
ਅਜਿਹੀ ਸਥਿਤੀ ਵਿੱਚ, ਜੇਕਰ ਇਹ ਪੁੱਛਿਆ ਜਾਵੇ ਕਿ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਜ਼ਿਆਦਾਤਰ ਲੋਕ ਇਸ ਦਾ ਸਹੀ ਜਵਾਬ ਨਹੀਂ ਦੇ ਸਕਣਗੇ। ਕੁਝ ਕਹਿਣਗੇ ਕਿ ਹੱਥ ਸਭ ਤੋਂ ਵੱਡਾ ਅੰਗ ਹੈ, ਜਦੋਂ ਕਿ ਕੁਝ ਕਹਿਣਗੇ ਕਿ ਲੱਤ ਸਭ ਤੋਂ ਵੱਡੀ ਹੈ, ਅਤੇ ਕੁਝ ਕਹਿਣਗੇ ਕਿ ਅੰਤੜੀ ਵੱਡੀ ਹੈ ਅਤੇ ਕੁਝ ਕਹਿਣਗੇ ਕਿ ਵਾਲ ਵੱਡੇ ਹਨ। ਜੇਕਰ ਤੁਹਾਡਾ ਜਵਾਬ ਵੀ ਇਹਨਾਂ ਵਿੱਚੋਂ ਇੱਕ ਹੈ, ਤਾਂ ਇਹ ਗਲਤ ਹੈ...
ਸਰੀਰ ਦਾ ਸਭ ਤੋਂ ਵੱਡਾ ਅੰਗ
ਇਸ ਸਵਾਲ ਦੇ ਜਵਾਬ ਵਿੱਚ, ਕੁਝ ਲੋਕ ਕਹਿਣਗੇ ਕਿ ਨਰਵਸ ਸਿਸਟਮ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਦਰਅਸਲ, ਇਹ ਅੰਗ ਸਾਡੀ ਸਕਿਨ ਹੈ। ਸਕਿਨ ਸਰੀਰ ਦਾ ਅਜਿਹਾ ਅੰਗ ਹੈ, ਜੋ ਵਾਲਾਂ, ਨਹੁੰਆਂ, ਨਸਾਂ, ਨਾੜੀਆਂ ਅਤੇ ਗ੍ਰੰਥੀਆਂ ਨਾਲ ਜੁੜਿਆ ਹੋਇਆ ਹੈ ਅਤੇ ਸਰੀਰ ਦੇ ਹਰ ਅੰਗ ਨੂੰ ਢੱਕਦਾ ਹੈ। ਤੁਸੀਂ ਸਿਰਫ ਸਕਿਨ ਰਾਹੀਂ ਕਿਸੇ ਵੀ ਫੀਲ ਨੂੰ ਮਹਿਸੂਸ ਕਰਦੇ ਹੋ। ਪਿਆਰ ਭਰੀ ਛੋਹ, ਥੱਪੜ ਜਾਂ ਫਿਰ ਮਾਰ ਤੋਂ ਲੱਗੀ ਸੱਟ ਦਾ ਦਰਦ ਬਹੁਤ ਸਾਰੀਆਂ ਫੀਲਿੰਗਸ ਸਕਿਨ ਨਾਲ ਸਬੰਧਿਤ ਹੁੰਦੀਆਂ ਹਨ। ਇਹ ਸਰੀਰਕ ਸਬੰਧ ਬਣਾਉਣ ਸਮੇਂ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਹ ਵੀ ਪੜ੍ਹੋ: ਫਰੂਟ ਚਾਟ ਵਿੱਚ ਪਪੀਤੇ ਨਾਲ ਕਦੇ ਨਾ ਖਾਓ ਇਹ ਫਲ, ਇਹ ਕਾਮਬੀਨੇਸ਼ਨ ਹੋ ਸਕਦਾ ਖਤਰਨਾਕ...
ਪੂਰਾ ਸਰੀਰ ਚੋਂ 15% ਭਾਰ ਸਿਰਫ ਸਕਿਨ ‘ਚ
ਸਕਿਨ ਹੀ ਸਾਨੂੰ ਵਾਤਾਵਰਣ ਦੇ ਕਾਰਕਾਂ ਜਿਵੇਂ ਕਿ ਤਾਪਮਾਨ ਅਤੇ ਮੌਸਮ ਵਿੱਚ ਤਬਦੀਲੀਆਂ ਬਾਰੇ ਸੂਚਿਤ ਕਰਦੀ ਹੈ। ਜਿਸ ਨਾਲ ਅਸੀਂ ਆਪਣਾ ਬਚਾਅ ਕਰਦੇ ਹਾਂ। ਇੱਕ ਵੱਡਾ ਬੰਦਾ ਸਰੀਰ ਦੀ ਸਕਿਨ ਵਿੱਚ ਇਸ ਦੇ ਕੁੱਲ ਸਰੀਰ ਦੇ ਭਾਰ ਦਾ ਲਗਭਗ 15 ਫੀਸਦੀ ਹੁੰਦਾ ਹੈ। ਜੇਕਰ ਕਿਸੇ ਵੱਡੇ ਬੰਦੇ ਦੇ ਸਰੀਰ ਤੋਂ ਚਮੜੀ ਨੂੰ ਹਟਾ ਕੇ ਜ਼ਮੀਨ 'ਤੇ ਫੈਲਾਇਆ ਜਾਵੇ ਤਾਂ ਇਹ ਲਗਭਗ 22 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰ ਲਵੇਗੀ।
ਇੰਨੀ ਲੰਮੀਂ ਹੁੰਦੀ ਹੈ ਸਾਡੀ ਸਕਿਨ
ਕਈ ਰਿਪੋਰਟਾਂ ਦੇ ਅਨੁਸਾਰ, ਇੱਕ ਬਾਲਗ (Adult) ਮਨੁੱਖ ਦੀ ਚਮੜੀ ਦੀ ਲੰਬਾਈ ਲਗਭਗ 18,000 ਸੈਂਟੀਮੀਟਰ ਹੈ. ਜਦੋਂ ਕਿ ਬਾਲਗ (Adult) ਔਰਤ ਦੀ ਚਮੜੀ 16 ਹਜ਼ਾਰ ਸੈਂਟੀਮੀਟਰ ਲੰਬੀ ਹੁੰਦੀ ਹੈ। ਹਾਲਾਂਕਿ, ਸਰੀਰ ਦੇ ਆਕਾਰ ਅਤੇ ਉਮਰ ਦੇ ਕਾਰਕ ਵੀ ਇੱਕ ਫਰਕ ਪਾਉਂਦੇ ਹਨ। ਇਨ੍ਹਾਂ ਨੂੰ ਬਦਲਣ ਨਾਲ ਇਹ ਲੰਬਾਈ ਘਟਦੀ ਜਾਂ ਵਧ ਜਾਂਦੀ ਹੈ। ਲੰਬੇ ਕੱਦ ਵਾਲੇ ਵਿਅਕਤੀ ਦੀ ਚਮੜੀ ਦੀ ਲੰਬਾਈ ਵੀ ਲੰਬੀ ਹੋਵੇਗੀ ਅਤੇ ਛੋਟੇ ਕੱਦ ਵਾਲੇ ਵਿਅਕਤੀ ਦੀ ਚਮੜੀ ਦੀ ਲੰਬਾਈ ਵੀ ਘੱਟ ਹੋਵੇਗੀ।
ਤਿੰਨ ਪਰਤਾਂ ਨਾਲ ਬਣੀ ਹੁੰਦੀ ਹੈ ਸਾਡੀ ਸਕਿਨ
ਸਾਡੀ ਸਕਿਨ ਤਿੰਨ ਪਰਤਾਂ ਨਾਲ ਬਣੀ ਹੈ। ਪਹਿਲੀ ਪਰਤ ਐਪੀਡਰਮਿਸ ਹੈ, ਦੂਜੀ ਡਰਮਿਸ ਹੈ ਅਤੇ ਤੀਜੀ ਹਾਈਪੋਡਰਮਿਸ ਹੈ। ਇਨ੍ਹਾਂ ਤਿੰਨਾਂ ਪਰਤਾਂ ਦੀ ਮੋਟਾਈ ਅਤੇ ਕੰਮ ਕਰਨ ਦੀ ਸਮਰੱਥਾ ਮਨੁੱਖ ਦੀ ਉਮਰ, ਲਿੰਗ ਅਤੇ ਜੀਨਾਂ 'ਤੇ ਨਿਰਭਰ ਕਰਦੀ ਹੈ। ਔਰਤਾਂ ਅਤੇ ਬੱਚਿਆਂ ਦੀ ਚਮੜੀ ਪਤਲੀ ਹੁੰਦੀ ਹੈ। ਜਦੋਂ ਕਿ ਬਾਲਗ ਪੁਰਸ਼ਾਂ ਦੀ ਚਮੜੀ ਸਰੀਰ ਦੇ ਸਾਰੇ ਹਿੱਸਿਆਂ 'ਤੇ ਲਗਭਗ ਬਰਾਬਰ ਹੁੰਦੀ ਹੈ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਤਰਬੂਜ ਨੂੰ ਫ੍ਰਿਜ 'ਚ ਰੱਖਦੇ ਹੋ...ਤਾਂ ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਘੇਰ ਸਕਦੀਆਂ ਇਹ ਬਿਮਾਰੀਆਂ