ਪੜਚੋਲ ਕਰੋ

Relationship Tips: ਸਮਾਰਟਫੋਨ ਵਿਆਹੁਤਾ ਜ਼ਿੰਦਗੀ ਨੂੰ ਕਰ ਸਕਦੇ ਬਰਬਾਦ, ਤੁਰੰਤ ਹੋ ਜਾਓ ਸਾਵਧਾਨ, ਨਹੀਂ ਤਾਂ...

Relationship Tips: ਸਮਾਰਟਫ਼ੋਨ ਜਿੱਥੇ ਫਾਇਦੇ ਨੇ ਉਸ ਨਾਲ ਜ਼ਿਆਦਾ ਨੁਕਸਾਨ ਹਨ। ਜੀ ਹਾਂ ਫੋਨਾਂ ਕਰਕੇ ਬਹੁਤ ਸਾਰੇ ਰਿਸ਼ਤੇ ਖਰਾਬ ਹੋ ਰਹੇ ਹਨ। ਖਾਸ ਕਰਕੇ ਵਿਆਹੁਤਾ ਜ਼ਿੰਦਗੀ ਦੇ ਵਿੱਚ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।

Relationship Tips:  ਸਮਾਰਟਫ਼ੋਨ ਸਾਡੇ ਰਿਸ਼ਤਿਆਂ ਨੂੰ ਦੀਮਕ ਵਾਂਗ ਖਾ ਰਹੇ ਹਨ। ਇਸ ਕਾਰਨ ਰਿਸ਼ਤਿਆਂ 'ਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਕੋਸ਼ਿਸ਼ ਕਰਨ 'ਤੇ ਵੀ ਰਿਸ਼ਤੇ ਮਜ਼ਬੂਤ ​​ਨਹੀਂ ਹੋ ਰਹੇ। ਹਰ ਰਿਸ਼ਤੇ ਦੀ ਤਰ੍ਹਾਂ ਵਿਆਹੁਤਾ ਜੀਵਨ ਵੀ ਮੋਬਾਈਲ ਫੋਨ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਰੋਮਾਂਸ ਅਤੇ ਰਿਸ਼ਤਿਆਂ ਦੇ ਵਿੱਚ ਇੱਕ ਨਿੱਘਾ ਅਹਿਸਾਸ ਖਤਮ ਹੁੰਦਾ ਜਾ ਰਿਹਾ ਹੈ।

ਐਕਸਟਰਾ ਮੈਰਿਟਲ ਅਫੇਅਰ (Extra-marital affair) ਦੀ ਤਰ੍ਹਾਂ ਇਹ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।  ਜਿਸ ਤਰ੍ਹਾਂ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ, ਹਰ ਰਿਸ਼ਤਾ ਕਰੀਬ ਹੋਣ ਦੇ ਬਾਵਜੂਦ ਦੂਰ ਹੋ ਗਿਆ ਹੈ। ਇਹ 5 ਤਰੀਕਿਆਂ ਨਾਲ ਤੁਹਾਡਾ ਫ਼ੋਨ ਤੁਹਾਡੇ ਰਿਸ਼ਤੇ ਦੀ ਕੰਧ ਬਣ ਗਿਆ ਹੈ। ਆਓ ਜਾਣਦੇ ਹਾਂ ਕਿਵੇਂ ਇਨ੍ਹਾਂ ਗਲਤੀਆਂ ਨੂੰ ਪਹਿਚਾਣ ਕੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਉਣਾ ਹੈ।

ਵਿਆਹੁਤਾ ਜੀਵਨ ਵਿੱਚ ਦੂਰੀ

ਜਦੋਂ ਫ਼ੋਨ ਸਾਡੇ ਹੱਥ ਵਿੱਚ ਹੁੰਦਾ ਹੈ ਤਾਂ ਅਸੀਂ ਆਪਣੇ ਸਾਥੀ ਨੂੰ ਸਮਾਂ ਨਹੀਂ ਦੇ ਪਾਉਂਦੇ ਹਾਂ। ਅਜਿਹਾ ਕਰਨਾ ਰੋਮਾਂਸ ਨੂੰ ਮਾਰਦਾ ਰਹਿੰਦਾ ਹੈ। ਹੌਲੀ-ਹੌਲੀ ਭਾਵਨਾਤਮਕ ਨਿਰਲੇਪਤਾ ਵਧਣ ਲੱਗਦੀ ਹੈ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ।

ਨੇੜੇ ਹੋਣ ਦੇ ਬਾਵਜੂਦ ਦੂਰੀ ਬਣਾਈ ਜਾ ਰਹੀ ਹੈ

ਜਦੋਂ ਵੀ ਅਸੀਂ ਆਪਣੇ ਦੋਸਤਾਂ, ਪਰਿਵਾਰ ਜਾਂ ਕਿਸੇ ਨਜ਼ਦੀਕੀ ਨਾਲ ਹੁੰਦੇ ਹਾਂ, ਅਸੀਂ ਲਗਾਤਾਰ ਆਪਣੇ ਫ਼ੋਨ ਚੈੱਕ ਕਰਦੇ ਰਹਿੰਦੇ ਹਾਂ। ਅਸੀਂ ਇਹ ਸੋਚੇ ਬਿਨਾਂ ਆਪਣੇ ਫੋਨ 'ਤੇ ਰੁੱਝੇ ਰਹਿੰਦੇ ਹਾਂ ਕਿ ਦੂਜਾ ਵਿਅਕਤੀ ਕਿਵੇਂ ਮਹਿਸੂਸ ਕਰੇਗਾ, ਜਿਸ ਕਾਰਨ ਉਹ ਇਕੱਲਾ ਮਹਿਸੂਸ ਕਰਦਾ ਹੈ ਅਤੇ ਇਸ ਕਾਰਨ ਨਾਰਾਜ਼ਗੀ ਵਧ ਸਕਦੀ ਹੈ। ਇਸ ਨਾਲ ਰਿਸ਼ਤਿਆਂ ਵਿੱਚ ਦੂਰੀ ਵੀ ਬਣ ਸਕਦੀ ਹੈ।

ਸੋਸ਼ਲ ਮੀਡੀਆ ਅੜਿੱਕਾ ਬਣ ਰਿਹਾ ਹੈ

ਕਈ ਵਾਰ, ਸੋਸ਼ਲ ਮੀਡੀਆ 'ਤੇ ਦੂਜਿਆਂ ਨਾਲੋਂ ਬਿਹਤਰ ਬਣਨ ਲਈ, ਵਿਅਕਤੀ ਆਪਣੇ ਹੀ ਲੋਕਾਂ ਤੋਂ ਈਰਖਾ ਕਰਨ ਲੱਗ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਵਿਚਕਾਰ ਦੂਰੀ ਬਣ ਜਾਂਦੀ ਹੈ। ਕਈ ਵਾਰ ਲਾਈਕ-ਕਮੈਂਟਸ ਕਾਰਨ ਰਿਸ਼ਤੇ ਇੰਨੇ ਖਟਾਸ ਹੋ ਜਾਂਦੇ ਹਨ ਕਿ ਕੰਧ ਬਣ ਜਾਂਦੀ ਹੈ।

ਵਧ ਰਹੀ ਗਲਤਫਹਿਮੀ

ਫੋਨ ਕਿਸੇ ਰਿਸ਼ਤੇ ਵਿੱਚ ਗਲਤਫਹਿਮੀ ਵਧਾ ਸਕਦਾ ਹੈ। ਮੈਸੇਜ ਜਾਂ ਕਾਲ ਰਾਹੀਂ ਚੀਜ਼ਾਂ ਨੂੰ ਸਹੀ ਢੰਗ ਨਾਲ ਸਮਝਾਇਆ ਨਹੀਂ ਜਾ ਸਕਦਾ। ਜਿਸ ਕਾਰਨ ਲੋਕ ਆਪਣੇ ਮਨ ਵਿੱਚ ਇੱਕ ਵੱਖਰੀ ਕਹਾਣੀ ਬਣਾਉਣ ਲੱਗ ਜਾਂਦੇ ਹਨ। ਜਿਸ ਕਾਰਨ ਮੁਸ਼ਕਲਾਂ ਵਧ ਜਾਂਦੀਆਂ ਹਨ।

ਜੋੜਿਆਂ ਵਿਚਕਾਰ ਕੁਆਲਿਟੀ ਟਾਈਮ ਘੱਟ ਰਿਹਾ ਹੈ

ਜਦੋਂ ਸਮਾਰਟਫ਼ੋਨ ਨਹੀਂ ਹੁੰਦੇ ਸਨ ਤਾਂ ਜੋੜੇ ਇਕੱਠੇ ਘੁੰਮਣ ਜਾਂਦੇ ਸਨ। ਉਹ ਘੰਟਿਆਂ ਬੱਧੀ ਗੱਲਾਂ ਕਰਦੇ ਸਨ, ਕੁਆਲਿਟੀ ਟਾਈਮ ਇਕੱਠੇ ਬਿਤਾਉਂਦੇ ਸਨ, ਪਰ ਜਦੋਂ ਤੋਂ ਫੋਨ ਆਇਆ ਹੈ, ਇਹ ਸਭ ਕੁਝ ਲਗਭਗ ਖਤਮ ਹੋ ਗਿਆ ਹੈ। ਜਿਸ ਕਾਰਨ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !

Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ

ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ

ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ

ABP Premium

ਵੀਡੀਓਜ਼

ਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾਭਗਵੰਤ ਮਾਨ ਨੇ ਕਰਮਜੀਤ ਅਨਮੋਲ ਨੇ ਲਾਏ ਸੁਰ , ਸੁਣੋ ਲਾਈਵ ਗੀਤਨਹੀਂ ਦਿੱਤੇ ਪੈਸੇ , ਫੱਸ ਗਏ Rapper ਬਾਦਸ਼ਾਹ , ਹੁਣ ਭੁਗਤੋ ਕੇਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼

Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ

ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ

Embed widget