(Source: ECI/ABP News/ABP Majha)
Sprout benefits- ਜੇਕਰ ਸਪ੍ਰਾਉਟ ਦਾ ਇਸ ਤਰੀਕੇ ਨਾਲ ਕਰੋਗੇ ਸੇਵਨ ਤਾਂ ਹੋਵੇਗਾ ਦੁੱਗਣਾ ਲਾਭ, ਜਾਣੋ ਤਰੀਕਾ...
5 Big Benefits of Eating Sprouts - ਦਿਨ ਦੀ ਸ਼ੁਰੂਆਤ ਕਰਨ ਲਈ ਸਪ੍ਰਾਉਟ ਨੂੰ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾ ਸਕਦਾ ਹੈ। ਛੋਲੇ, ਮੂੰਗੀ ਦੀ ਦਾਲ ਜਾਂ ਬੀਜਾਂ ਤੋਂ ਸਪ੍ਰਾਉਟ ਤਿਆਰ ਕੀਤੇ ਜਾ ਸਕਦੇ ਹਨ।
5 Big Benefits of Eating Sprouts - ਦਿਨ ਦੀ ਸ਼ੁਰੂਆਤ ਕਰਨ ਲਈ ਸਪ੍ਰਾਉਟ ਨੂੰ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾ ਸਕਦਾ ਹੈ। ਛੋਲੇ, ਮੂੰਗੀ ਦੀ ਦਾਲ ਜਾਂ ਬੀਜਾਂ ਤੋਂ ਸਪ੍ਰਾਉਟ ਤਿਆਰ ਕੀਤੇ ਜਾ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖਿਆ ਜਾਂਦਾ ਹੈ, ਫਿਰ ਇਨ੍ਹਾਂ ਨੂੰ ਪਾਣੀ ‘ਚੋਂ ਕੱਢਿਆ ਜਾਂਦਾ ਹੈ ਤੇ ਗਿੱਲੇ ਕੱਪੜੇ ਵਿਚ ਬੰਨ੍ਹ ਕੇ ਰੱਖਿਆ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਸ਼ਾਨਦਾਰ ਸਪ੍ਰਾਉਟ ਤਿਆਰ ਹੋਣਗੇ, ਜਿਸ ਨੂੰ ਤੁਸੀਂ ਕੱਚਾ ਜਾਂ ਉਬਾਲ ਕੇ ਖਾ ਸਕਦੇ ਹੋ। ਪੁੰਗਰੇ ਹੋਏ ਅਨਾਜ ਵਿੱਚ ਪ੍ਰੋਟੀਨ ਅਤੇ ਫਾਈਬਰ ਸਮੇਤ ਅਣਗਿਣਤ ਪੌਸ਼ਟਿਕ ਤੱਤ ਹੁੰਦੇ ਹਨ।
ਪੁੰਗਰਨ ਨਾਲ ਦਾਣਿਆਂ ਵਿਚ ਪੋਸ਼ਕ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ। ਸਪ੍ਰਾਉਟ ਵਿੱਚ ਐਂਟੀਨਿਊਟਰੀਐਂਟਸ ਦੇ ਬਹੁਤ ਘੱਟ ਪੱਧਰ ਹੁੰਦੇ ਹਨ, ਜਿਸ ਨਾਲ ਤੁਹਾਡੇ ਸਰੀਰ ਲਈ ਉਹਨਾਂ ਵਿੱਚ ਮੌਜੂਦ ਸਾਰੇ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨਾ ਆਸਾਨ ਹੋ ਜਾਂਦਾ ਹੈ। ਪੁੰਗਰੇ ਹੋਏ ਅਨਾਜ ਵਿੱਚ ਪ੍ਰੋਟੀਨ, ਫਾਈਬਰ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ਼, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੁੰਦੀ ਹੈ। ਆਇਰਨ ਨਾਲ ਭਰਪੂਰ ਹੋਣ ਕਾਰਨ ਸਪ੍ਰਾਉਟ ਔਰਤਾਂ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾ ਸਕਦਾ ਹੈ।
ਰੋਜ਼ ਸਪ੍ਰਾਉਟ ਖਾਣ ਦੇ 5 ਵੱਡੇ ਫਾਇਦੇ
ਸਪ੍ਰਾਉਟ ਵਿਚ ਡਾਇਟ੍ਰੀ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਸ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ। ਸਪ੍ਰਾਉਟ ਦਾ ਸੇਵਨ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰ ਸਕਦਾ ਹੈ। ਸਵੇਰੇ-ਸ਼ਾਮ ਸਪ੍ਰਾਉਟ ਖਾਣ ਨਾਲ ਸਰੀਰ ਨੂੰ ਪੂਰੇ ਦਿਨ ਲਈ ਭਰਪੂਰ ਊਰਜਾ ਮਿਲਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਸਪ੍ਰਾਉਟ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ, ਕਿਉਂਕਿ ਫਾਈਬਰ ਨਾਲ ਭਰਪੂਰ ਸਪ੍ਰਾਉਟ ਖੂਨ ਦੇ ਪ੍ਰਵਾਹ ਵਿਚ ਸ਼ੂਗਰ ਦੇ ਸੋਖਣ ਨੂੰ ਹੌਲੀ ਕਰਨ ਵਿੱਚ ਮਦਦ ਕਰਦੇ ਹਨ। ਇਸ ਕਾਰਨ ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਤੇਜ਼ੀ ਨਾਲ ਨਹੀਂ ਵਧਦਾ ਅਤੇ ਕੰਟਰੋਲ ਰਹਿੰਦਾ ਹੈ।
ਸਪ੍ਰਾਉਟ ਦਾ ਨਿਯਮਤ ਸੇਵਨ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ, ਜੋ ਦਿਲ ਦੀ ਸਿਹਤ ਨੂੰ ਚੰਗਾ ਕਰ ਸਕਦਾ ਹੈ। ਸਪ੍ਰਾਉਟ ਪੋਟਾਸ਼ੀਅਮ ਦਾ ਇਕ ਚੰਗਾ ਸਰੋਤ ਵੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਸਪ੍ਰਾਉਟ ਦਿਲ ਦੇ ਰੋਗਾਂ ਤੋਂ ਬਚਾ ਸਕਦੇ ਹਨ।
ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਪ੍ਰਾਉਟ ਜ਼ਰੂਰ ਖਾਣੇ ਚਾਹੀਦੇ ਹਨ। ਪੁੰਗਰੇ ਹੋਏ ਅਨਾਜ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਕਾਰਨ ਇਹ ਭਾਰ ਨੂੰ ਕੰਟਰੋਲ ਕਰਨ ਅਤੇ ਘੱਟ ਕਰਨ ‘ਚ ਮਦਦਗਾਰ ਹੈ। ਤੁਸੀਂ ਪੁੰਗਰੇ ਹੋਏ ਅਨਾਜ ਨੂੰ ਖਾ ਕੇ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ।
ਸਪ੍ਰਾਉਟ ਇਮਿਊਨਿਟੀ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਵਿਟਾਮਿਨ ਸੀ ਦਾ ਚੰਗਾ ਸਰੋਤ ਹੋਣ ਦੇ ਕਰਕੇ ਪੁੰਗਰੇ ਹੋਏ ਅਨਾਜ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)