ਹਨੀਮੂਨ ਲਈ ਬਿਹਤਰੀਨ ਹਨ ਇਹ 5 ਵੀਜ਼ਾ-ਫ੍ਰੀ ਡੈਸਟੀਨੇਸ਼ਨ, ਰੋਮਾਂਟਿਕ ਪਲ ਰਹਿਣਗੇ ਜ਼ਿੰਦਗੀ ਭਰ ਯਾਦ!
ਵਿਆਹ ਤੋਂ ਬਾਅਦ ਹਰ ਜੋੜੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਸੇ ਅਜਿਹੇ ਸਥਾਨ ਤੋਂ ਕਰਨ, ਜਿੱਥੇ ਸਕੂਨ, ਪਿਆਰ ਅਤੇ ਰੋਮਾਂਸ ਦਾ ਅਹਿਸਾਸ ਹੋਵੇ। ਜੇ ਤੁਸੀਂ ਵੀ ਆਪਣੇ ਹਨੀਮੂਨ ਲਈ ਕਿਸੇ ਖ਼ਾਸ ਥਾਂ ਦੀ ਖੋਜ ਕਰ ਰਹੇ ਹੋ, ਤਾਂ ਅਜਿਹੇ ਕਈ ਦੇਸ਼ ਹਨ

ਦੇਸ਼ ਦੇ ਵਿੱਚ ਇਸ ਸਮੇਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਵਿਆਹ ਤੋਂ ਬਾਅਦ ਹਰ ਜੋੜੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਸੇ ਅਜਿਹੇ ਸਥਾਨ ਤੋਂ ਕਰਨ, ਜਿੱਥੇ ਸਕੂਨ, ਪਿਆਰ ਅਤੇ ਰੋਮਾਂਸ ਦਾ ਅਹਿਸਾਸ ਹੋਵੇ। ਜੇ ਤੁਸੀਂ ਵੀ ਆਪਣੇ ਹਨੀਮੂਨ ਲਈ ਕਿਸੇ ਖ਼ਾਸ ਥਾਂ ਦੀ ਖੋਜ ਕਰ ਰਹੇ ਹੋ, ਤਾਂ ਅਜਿਹੇ ਕਈ ਦੇਸ਼ ਹਨ ਜਿੱਥੇ ਤੁਸੀਂ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹੋ। ਇਹ ਸਥਾਨ ਨਾ ਸਿਰਫ਼ ਖੂਬਸੂਰਤ ਹਨ, ਸਗੋਂ ਆਪਣੀ ਕੁਦਰਤੀ ਸੋਭਾ, ਸ਼ਾਨਦਾਰ ਰਿਸੋਰਟਾਂ ਅਤੇ ਰੋਮਾਂਟਿਕ ਮਾਹੌਲ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਵੀਜ਼ਾ-ਫ੍ਰੀ ਦੇਸ਼ਾਂ ਬਾਰੇ, ਜਿੱਥੇ ਤੁਹਾਡਾ ਹਨੀਮੂਨ ਬਣ ਜਾਵੇਗਾ ਅਣਭੁੱਲ।
ਮਾਲਦੀਵ
ਮਾਲਦੀਵ ਨਵੇਂ ਜੋੜਿਆਂ ਵਿੱਚ ਸਭ ਤੋਂ ਮਨਪਸੰਦ ਹਨੀਮੂਨ ਟਿਕਾਣਾ ਹੈ। ਇੱਥੇ ਦੇ ਓਵਰਵਾਟਰ ਵਿਲਾ, ਸਾਫ਼ ਨੀਲਾ ਪਾਣੀ ਅਤੇ ਰੰਗ-ਬਿਰੰਗੀਆਂ ਮੱਛੀਆਂ ਇਸ ਥਾਂ ਨੂੰ ਇੱਕ ਸਵਰਗ ਜਿਹਾ ਅਨੁਭਵ ਬਣਾਉਂਦੀਆਂ ਹਨ। ਹਰ ਟਾਪੂ ਆਪਣੀ ਖੂਬਸੂਰਤੀ ਵਿੱਚ ਵੱਖਰਾ ਹੈ ਅਤੇ ਜ਼ਿਆਦਾਤਰ ਰਿਸੋਰਟ ਨਿੱਜੀ ਟਾਪੂਆਂ 'ਤੇ ਬਣੇ ਹਨ, ਜਿਸ ਨਾਲ ਇੱਥੇ ਦਾ ਤਜਰਬਾ ਹੋਰ ਵੀ ਖ਼ਾਸ ਬਣ ਜਾਂਦਾ ਹੈ।
ਸ਼ਾਮ ਦੇ ਸਮੇਂ ਸਮੁੰਦਰ ਕੰਢੇ ਮੋਮਬੱਤੀ ਦੀ ਰੌਸ਼ਨੀ ਵਾਲਾ ਡਿਨਰ, ਕਪਲ ਸਪਾ ਅਤੇ ਸਨਸੈਟ ਕ੍ਰੂਜ਼ ਤੁਹਾਡੀਆਂ ਯਾਦਾਂ ਵਿੱਚ ਹਮੇਸ਼ਾ ਲਈ ਬਸ ਜਾਣਗੇ।
ਮਾਲਦੀਵ ਜਾਣ ਦਾ ਸਭ ਤੋਂ ਵਧੀਆ ਸਮਾਂ ਨਵੰਬਰ ਤੋਂ ਅਪ੍ਰੈਲ ਤੱਕ ਮੰਨਿਆ ਜਾਂਦਾ ਹੈ।
ਮੌਰੀਸ਼ਸ
ਮੌਰੀਸ਼ਸ ਆਪਣੇ ਖੂਬਸੂਰਤ ਸਮੁੰਦਰੀ ਤਟਾਂ, ਹਰੇ-ਭਰੇ ਜੰਗਲਾਂ ਅਤੇ ਵਿਭਿੰਨ ਸਭਿਆਚਾਰ ਲਈ ਮਸ਼ਹੂਰ ਹੈ। ਇੱਥੇ ਦੇ ਲੇ ਮੋਰਨ ਬ੍ਰਾਬਾਂਟ, ਚਮਰੇਲ ਦੀ ਸੇਵਨ ਕਲਰਡ ਅਰਥ ਅਤੇ ਪਾਮਪਲਮੂਸ ਬੋਟੈਨਿਕਲ ਗਾਰਡਨ ਦੇਖਣ ਯੋਗ ਸਥਾਨ ਹਨ।
ਜੇ ਤੁਹਾਨੂੰ ਸਾਹਸਿਕ ਗਤੀਵਿਧੀਆਂ (ਐਡਵੈਂਚਰ) ਪਸੰਦ ਹਨ, ਤਾਂ ਤੁਸੀਂ ਇੱਥੇ ਸਕੂਬਾ ਡਾਈਵਿੰਗ, ਸੇਲਿੰਗ ਜਾਂ ਟ੍ਰੈਕਿੰਗ ਦਾ ਆਨੰਦ ਲੈ ਸਕਦੇ ਹੋ।
ਟਰੂ ਔ ਬੀਚ ਅਤੇ ਫਲਿਕ ਐਨ ਫਲੈਕ ਬੀਚ ਆਪਣੇ ਰੋਮਾਂਟਿਕ ਮਾਹੌਲ ਲਈ ਖਾਸ ਤੌਰ 'ਤੇ ਜਾਣੇ ਜਾਂਦੇ ਹਨ।
ਵੀਜ਼ਾ ਦੀ ਚਿੰਤਾ ਕੀਤੇ ਬਿਨਾਂ, ਮੌਰੀਸ਼ਸ ਦੀ ਸੋਭਾ ਦਾ ਆਨੰਦ ਲੈਣ ਦਾ ਸਭ ਤੋਂ ਵਧੀਆ ਸਮਾਂ ਮਈ ਤੋਂ ਦਸੰਬਰ ਤੱਕ ਹੈ।
ਸੇਸ਼ੇਲਸ
ਸੇਸ਼ੇਲਸ ਇੱਕ ਸ਼ਾਂਤ ਅਤੇ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਟਾਪੂ ਦੇਸ਼ ਹੈ, ਜਿੱਥੇ ਚਿੱਟੀ ਰੇਤ ਵਾਲੇ ਸਮੁੰਦਰੀ ਤਟ ਅਤੇ ਨੀਲੇ ਪਾਣੀ ਦੀਆਂ ਲਹਿਰਾਂ ਹਰ ਜੋੜੇ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਇੱਥੇ ਦੇ ਮਸ਼ਹੂਰ ਸਥਾਨਾਂ ਵਿੱਚ ਅੰਸੇ ਲਾਜਿਓ ਬੀਚ ਅਤੇ ਯੂਨੈਸਕੋ ਵਿਸ਼ਵ ਵਿਰਾਸਤ ਸਥਲ ਵੈਲੇ ਡੇ ਮੇ (Vallée de Mai) ਸ਼ਾਮਲ ਹਨ।
ਜੋੜੇ ਇੱਥੇ ਪ੍ਰਾਈਵੇਟ ਯਾਟ ਵਿੱਚ ਸਫ਼ਰ ਕਰ ਸਕਦੇ ਹਨ, ਬੀਚ 'ਤੇ ਫਰੈਂਚ-ਕ੍ਰਿਓਲ ਖਾਣਾ ਦਾ ਆਨੰਦ ਲੈ ਸਕਦੇ ਹਨ ਅਤੇ ਤਾਰਿਆਂ ਹੇਠ ਰੋਮਾਂਟਿਕ ਸ਼ਾਮ ਬਿਤਾ ਸਕਦੇ ਹਨ।
ਇੱਥੇ ਜਾਣ ਦਾ ਸਭ ਤੋਂ ਵਧੀਆ ਸਮਾਂ ਅਪ੍ਰੈਲ, ਮਈ, ਅਕਤੂਬਰ ਅਤੇ ਨਵੰਬਰ ਮੰਨਿਆ ਜਾਂਦਾ ਹੈ।
ਅਲਮਾਟੀ
ਕਜ਼ਾਖਸਤਾਨ ਦਾ ਅਲਮਾਟੀ ਸ਼ਹਿਰ ਹਨੀਮੂਨ ਲਈ ਇੱਕ ਖੂਬਸੂਰਤ ਵਿਕਲਪ ਹੈ। ਇਹ ਸ਼ਹਿਰ ਆਧੁਨਿਕ ਸੁਵਿਧਾਵਾਂ ਅਤੇ ਕੁਦਰਤੀ ਖੂਬਸੂਰਤੀ ਦਾ ਸ਼ਾਨਦਾਰ ਮਿਲਾਪ ਹੈ।
ਇੱਥੇ ਦੀ ਕੋਕ-ਟੋਬੇ ਪਹਾੜੀ ਤੋਂ ਦਿਖਣ ਵਾਲਾ ਨਜ਼ਾਰਾ ਬਹੁਤ ਹੀ ਰੋਮਾਂਟਿਕ ਹੁੰਦਾ ਹੈ, ਜਦਕਿ ਸ਼ਿਮਬੁਲਾਕ ਸਕੀ ਰਿਸੋਰਟ 'ਚ ਜੋੜੇ ਐਡਵੈਂਚਰ ਦਾ ਮਜ਼ਾ ਲੈ ਸਕਦੇ ਹਨ।
ਇਸ ਤੋਂ ਇਲਾਵਾ, ਜੋੜੇ ਜ਼ੇਨਕੋਵ ਕੈਥੀਡ੍ਰਲ ਅਤੇ ਸੈਂਟਰਲ ਮਸਜਿਦ ਵਰਗੇ ਖੂਬਸੂਰਤ ਸਥਾਨ ਵੀ ਵੇਖ ਸਕਦੇ ਹਨ।
ਇੱਥੇ ਦੀ ਨਾਈਟਲਾਈਫ ਅਤੇ ਲਗਜ਼ਰੀ ਹੋਟਲਾਂ ਤੁਹਾਡੇ ਹਨੀਮੂਨ ਨੂੰ ਹੋਰ ਵੀ ਖ਼ਾਸ ਬਣਾ ਦਿੰਦੀਆਂ ਹਨ।
ਫਿਜੀ
ਫਿਜੀ 300 ਤੋਂ ਵੱਧ ਖੂਬਸੂਰਤ ਟਾਪੂਆਂ ਦਾ ਸਮੂਹ ਹੈ, ਜੋ ਆਪਣੀ ਕੁਦਰਤੀ ਸੋਭਾ ਲਈ ਮਸ਼ਹੂਰ ਹੈ। ਇੱਥੇ ਦੇ ਸਾਫ਼ ਸਮੁੰਦਰੀ ਤਟ, ਕੋਰਲ ਰੀਫ਼ਾਂ ਅਤੇ ਹਰੇ-ਭਰੇ ਜੰਗਲ ਨਵੇਂ ਵਿਆਹੇ ਜੋੜਿਆਂ ਲਈ ਬਹੁਤ ਹੀ ਸੁਹਾਵਣਾ ਅਨੁਭਵ ਬਣਾਉਂਦੇ ਹਨ।
ਇੱਥੇ ਦੀਆਂ ਮੁੱਖ ਗਤੀਵਿਧੀਆਂ ਵਿੱਚ ਡਾਈਵਿੰਗ, ਸਨੌਰਕਲਿੰਗ ਅਤੇ ਹਾਈਕਿੰਗ ਸ਼ਾਮਲ ਹਨ, ਜੋ ਇੱਥੇ ਦੀ ਖਾਸ ਖਿੱਚ ਹਨ।
ਸਭ ਤੋਂ ਵਧੀਆ ਗੱਲ ਇਹ ਹੈ ਕਿ ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ ਇੱਥੇ 4 ਮਹੀਨੇ ਤੱਕ ਰਹਿ ਸਕਦੇ ਹਨ।






















