Friendship Day - ਆਖ਼ਰ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਕਿਉਂ ਮਨਾਇਆ ਜਾਂਦਾ ਹੈ ਫਰੈਂਡਸ਼ਿੱਪ ਡੇਅ? ਆਓ ਜਾਣਦੇ ਹਾਂ
ਫਰੈਂਡਸ਼ਿੱਪ ਡੇਅ ਮਨਾਉਣ ਦੀ ਸ਼ੁਰੂਆਤ ਪੈਰਾਗੁਏ ਤੋਂ ਦੱਸੀ ਜਾਂਦੀ ਹੈ। 1958 'ਚ ਕੌਮਾਂਤਰੀ ਫਰੈਂਡਸ਼ਿੱਪ ਡੇਅ ਮਨਾਉਣ ਦਾ ਮਤਾ ਪੇਸ਼ ਕੀਤਾ ਗਿਆ ਸੀ। ਭਾਰਤ ਸਮੇਤ ਕਈ ਦੇਸ਼ਾਂ 'ਚ ਫਰੈਂਡਸ਼ਿੱਪ ਡੇਅ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਦੋਸਤੀ ਦੇ ਰਿਸ਼ਤੇ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਦੋਸਤੀ ਦਾ ਸੈਲੀਬ੍ਰੇਸ਼ਨ ਕਿਸੇ ਖ਼ਾਸ ਦਿਨ ਦਾ ਮੋਹਤਾਜ਼ ਨਹੀਂ ਹੈ, ਪਰ ਹਰ ਸਾਲ ਇਸ ਰਿਸ਼ਤੇ ਨੂੰ ਸੈਲੀਬ੍ਰੇਟ ਕਰਨ ਲਈ ਫਰੈਂਡਸ਼ਿੱਪ ਡੇਅ ਮਨਾਇਆ ਜਾਂਦਾ ਹੈ। ਭਾਰਤ 'ਚ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿੱਪ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਖ਼ਾਸ ਦੋਸਤ ਨਾਲ ਪੂਰੇ ਦਿਨ ਦਾ ਆਨੰਦ ਲਿਆ ਜਾਵੇ ਅਤੇ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਫਰੈਂਡਸ਼ਿੱਪ ਡੇਅ ਇਸ ਸਾਲ ਅੱਜ ਮਤਲਬ 7 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਫਰੈਂਡਸ਼ਿੱਪ ਡੇਅ ਮਨਾਉਣ ਦੀਆਂ ਤਿਆਰੀਆਂ ਦੇ ਵਿਚਕਾਰ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਅਜਿਹਾ ਕੀ ਹੈ ਕਿ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿੱਪ ਡੇਅ ਕਿਉਂ ਮਨਾਇਆ ਜਾਂਦਾ ਹੈ? ਇਸ ਦੀ ਬਜਾਏ ਕੋਈ ਹੋਰ ਦਿਨ ਕਿਉਂ ਨਹੀਂ ਚੁਣਿਆ ਗਿਆ? ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਹਰ ਸਾਲ ਇੱਕ ਖ਼ਾਸ ਦਿਨ ਨੂੰ ਫਰੈਂਡਸ਼ਿੱਪ ਡੇਅ ਵਜੋਂ ਚੁਣਿਆ ਗਿਆ ਸੀ।
ਫਰੈਂਡਸ਼ਿੱਪ ਡੇਅ ਮਨਾਉਣ ਦੀ ਸ਼ੁਰੂਆਤ ਪੈਰਾਗੁਏ ਤੋਂ ਦੱਸੀ ਜਾਂਦੀ ਹੈ। ਪਹਿਲੀ ਵਾਰ 1958 'ਚ ਕੌਮਾਂਤਰੀ ਫਰੈਂਡਸ਼ਿੱਪ ਡੇਅ ਮਨਾਉਣ ਦਾ ਮਤਾ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 30 ਜੁਲਾਈ ਨੂੰ ਕੌਮਾਂਤਰੀ ਫਰੈਂਡਸ਼ਿੱਪ ਡੇਅ ਮਨਾਉਣ ਦਾ ਐਲਾਨ ਕੀਤਾ ਸੀ। ਭਾਰਤ ਬੰਗਲਾਦੇਸ਼, ਅਮਰੀਕਾ ਵਰਗੇ ਕਈ ਦੇਸ਼ਾਂ 'ਚ ਫਰੈਂਡਸ਼ਿੱਪ ਡੇਅ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿੱਪ ਡੇਅ ਮਨਾਉਣ ਦੇ ਪਿੱਛੇ ਦੀ ਕਹਾਣੀ ਵੀ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ 'ਚ 1935 ਵਿੱਚ ਅਗਸਤ ਦੇ ਪਹਿਲੇ ਐਤਵਾਰ ਨੂੰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਅਕਤੀ ਦਾ ਕਤਲ ਹੋਇਆ ਸੀ, ਉਸ ਦਾ ਇੱਕ ਖ਼ਾਸ ਦੋਸਤ ਸੀ। ਜਦੋਂ ਉਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਨਿਰਾਸ਼ਾ ਦੇ ਆਲਮ 'ਚ ਖੁਦਕੁਸ਼ੀ ਵੀ ਕਰ ਲਈ ਸੀ। ਦੋ ਦੋਸਤਾਂ ਦੇ ਅਜਿਹੇ ਪਿਆਰ ਨੂੰ ਦੇਖਦਿਆਂ ਅਮਰੀਕੀ ਸਰਕਾਰ ਨੇ ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿੱਪ ਡੇਅ ਮਨਾਉਣ ਦਾ ਫ਼ੈਸਲਾ ਕੀਤਾ ਅਤੇ ਹੌਲੀ-ਹੌਲੀ ਇਹ ਦਿਨ ਪ੍ਰਚਲਿਤ ਹੋ ਗਿਆ। ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਵੀ ਪਹਿਲੀ ਅਗਸਤ ਦੇ ਐਤਵਾਰ ਨੂੰ ਫਰੈਂਡਸ਼ਿੱਪ ਡੇਅ ਵਜੋਂ ਮਨਾਇਆ ਜਾਂਦਾ ਸੀ।