Indian Railways: ਟ੍ਰੇਨ ਲੇਟ ਹੋਣ 'ਤੇ ਮਿਲੇਗਾ ਮੁਫ਼ਤ ਨਾਸ਼ਤਾ-ਭੋਜਨ, ਜਾਣੋ IRCTC ਦੀ ਇਸ ਸੁਵਿਧਾ ਦਾ ਕਿਵੇਂ ਮਿਲੇਗਾ ਲਾਭ?
ਜੇਕਰ ਤੁਹਾਡੀ ਟ੍ਰੇਨ ਸਮਾਂ-ਸਾਰਣੀ ਤੋਂ ਪਿੱਛੇ ਚੱਲ ਰਹੀ ਹੈ ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਤਰੀਆਂ ਨੂੰ ਭੋਜਨ ਅਤੇ ਕੋਲਡ ਡਰਿੰਕ ਦੀ ਪੇਸ਼ਕਸ਼ ਕਰਦਾ ਹੈ। ਇਹ ਭੋਜਨ ਤੁਹਾਨੂੰ IRCTC ਦੁਆਰਾ ਮੁਫ਼ਤ ਦਿੱਤਾ ਜਾਂਦਾ ਹੈ।
Indian Railways: ਦੇਸ਼ 'ਚ ਹਰ ਰੋਜ਼ ਲੱਖਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ ਅਤੇ ਉਨ੍ਹਾਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਰੇਲਵੇ ਵਿਭਾਗ ਕਰੋੜਾਂ ਰੁਪਏ ਖਰਚ ਕਰਦਾ ਹੈ। ਭਾਰਤੀ ਰੇਲਵੇ ਯਾਤਰੀਆਂ ਨੂੰ ਕਈ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਬਾਰੇ ਆਮ ਲੋਕ ਨਹੀਂ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਤੁਸੀਂ ਵੀ ਭਾਰਤੀ ਰੇਲਵੇ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਉਠਾ ਸਕੋ। ਜ਼ਿਆਦਾਤਰ ਲੋਕ ਟਰੇਨ ਨੂੰ ਲੈ ਕੇ ਸ਼ਿਕਾਇਤ ਕਰਦੇ ਹਨ ਕਿ ਟਰੇਨ ਦੇਰੀ ਨਾਲ ਚੱਲ ਰਹੀ ਹੈ। ਅਜਿਹੇ 'ਚ ਯਾਤਰੀਆਂ ਨੂੰ ਖਾਣ-ਪੀਣ ਤੋਂ ਲੈ ਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਆਈਆਰਸੀਟੀਸੀ ਨੇ ਯਾਤਰੀਆਂ ਲਈ ਖਾਸ ਪ੍ਰਬੰਧ ਕੀਤੇ ਹਨ।
ਟ੍ਰੇਨ ਲੇਟ ਹੋਣ 'ਤੇ ਮਿਲੇਗਾ ਮੁਫ਼ਤ ਭੋਜਨ
ਜੇਕਰ ਤੁਹਾਡੀ ਟ੍ਰੇਨ ਸਮਾਂ-ਸਾਰਣੀ ਤੋਂ ਪਿੱਛੇ ਚੱਲ ਰਹੀ ਹੈ ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਯਾਤਰੀਆਂ ਨੂੰ ਭੋਜਨ ਅਤੇ ਕੋਲਡ ਡਰਿੰਕ ਦੀ ਪੇਸ਼ਕਸ਼ ਕਰਦਾ ਹੈ। ਇਹ ਭੋਜਨ ਤੁਹਾਨੂੰ IRCTC ਦੁਆਰਾ ਮੁਫ਼ਤ ਦਿੱਤਾ ਜਾਂਦਾ ਹੈ। ਭਾਰਤੀ ਰੇਲਵੇ ਦੇ ਨਿਯਮਾਂ ਅਨੁਸਾਰ ਜਦੋਂ ਰੇਲਗੱਡੀ ਲੇਟ ਹੁੰਦੀ ਹੈ ਤਾਂ ਯਾਤਰੀਆਂ ਨੂੰ IRCTC ਦੀ ਕੇਟਰਿੰਗ ਨੀਤੀ ਦੇ ਤਹਿਤ ਨਾਸ਼ਤਾ ਅਤੇ ਹਲਕਾ ਭੋਜਨ ਦਿੱਤਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਬਾਰੇ ਜਾਣਦੇ ਹੋ ਤਾਂ ਤੁਸੀਂ ਇਸ ਅਧਿਕਾਰ ਦਾ ਫ਼ਾਇਦਾ ਲੈ ਸਕਦੇ ਹੋ।
ਕਦੋਂ ਮਿਲਦੀ ਹੈ ਇਹ ਸਹੂਲਤ?
ਆਈਆਰਸੀਟੀਸੀ ਦੇ ਨਿਯਮਾਂ ਮੁਤਾਬਕ ਜੇਕਰ ਟਰੇਨ 2 ਘੰਟੇ ਜਾਂ ਇਸ ਤੋਂ ਵੱਧ ਲੇਟ ਹੁੰਦੀ ਹੈ ਤਾਂ ਹੀ ਮੁਫ਼ਤ ਮੀਲ ਦੀ ਸਹੂਲਤ ਦਿੱਤੀ ਜਾਂਦੀ ਹੈ। IRCTC ਵੱਲੋਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ 'ਚ ਯਾਤਰੀਆਂ ਨੂੰ ਚੌਲ, ਦਾਲ, ਅਚਾਰ ਦਾ ਪੈਕੇਟ ਦਿੱਤਾ ਜਾਂਦਾ ਹੈ। ਜਾਂ ਫਿਰ 7 ਪੂੜੀਆਂ, ਮਿਕਸ ਵੈੱਜ, ਆਲੂ ਭਾਜੀ, ਅਚਾਰ ਦਾ ਪੈਕੇਟ, ਲੂਣ ਅਤੇ ਕਾਲੀ ਮਿਰਚ ਦਾ ਇੱਕ-ਇੱਕ ਪੈਕੇਟ ਮਿਲਦਾ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਨਾਸ਼ਤੇ ਲਈ ਚਾਹ ਜਾਂ ਕੌਫੀ ਅਤੇ 2 ਬਿਸਕੁਟ ਦਿੱਤੇ ਜਾਂਦੇ ਹਨ। ਜਦਕਿ ਸ਼ਾਮ ਦੇ ਸਨੈਕ 'ਚ ਚਾਹ ਜਾਂ ਕੌਫੀ ਅਤੇ 4 ਬਰੈੱਡ ਸਲਾਈਸ (ਭੂਰੇ-ਚਿੱਟੇ), ਇਕ ਬਟਰ ਚਿਪਲੇਟ ਦੇ ਨਾਲ ਦਿੱਤਾ ਜਾਂਦਾ ਹੈ। ਇਹ ਸਹੂਲਤ ਸਿਰਫ਼ ਐਕਸਪ੍ਰੈਸ ਟਰੇਨਾਂ ਦੇ ਯਾਤਰੀਆਂ ਲਈ ਹੈ। ਮਤਲਬ ਜੇਕਰ ਤੁਸੀਂ ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਵਰਗੀਆਂ ਐਕਸਪ੍ਰੈੱਸ ਟਰੇਨਾਂ 'ਚ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।