(Source: Poll of Polls)
Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ
IRCTC ਸੈਲਾਨੀਆਂ ਲਈ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਸ ਤਹਿਤ ਤੁਸੀਂ ਸਿਰਫ 60 ਹਜ਼ਾਰ ਰੁਪਏ ਖਰਚ ਕੇ ਥਾਈਲੈਂਡ ਦੀ ਯਾਤਰਾ ਕਰ ਸਕਦੇ ਹੋ। IRCTC ਨੇ ਟਵੀਟ ਕਰਕੇ ਇਸ ਪੈਕੇਜ ਦੀ ਜਾਣਕਾਰੀ ਦਿੱਤੀ ਹੈ।

Thailand Delight Ex Cochin (SEO12): ਹਰ ਭਾਰਤੀ ਦਾ ਸੁਫਨਾ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਵਿਦੇਸ਼ ਜਾਏ। ਹਾਲਾਂਕਿ, ਟੂਰ ਪੈਕੇਜ ਦੀ ਚੋਣ ਕਰਦੇ ਸਮੇਂ ਸਭ ਤੋਂ ਪਹਿਲਾਂ ਜੋ ਧਿਆਨ ਵਿੱਚ ਆਉਂਦਾ ਹੈ, ਉਹ ਬਜਟ ਹੈ। ਜੇਕਰ ਤੁਸੀਂ ਵੀ ਬਜਟ ਕਾਰਨ ਕਿਤੇ ਘੁੰਮਣ ਦੀ ਯੋਜਨਾ ਨਹੀਂ ਬਣਾ ਰਹੇ, ਤਾਂ ਤੁਹਾਡੇ ਲਈ ਇੱਕ ਖਾਸ ਮੌਕਾ ਆ ਗਿਆ ਹੈ।
ਦਰਅਸਲ, IRCTC ਸੈਲਾਨੀਆਂ ਲਈ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਸ ਤਹਿਤ ਤੁਸੀਂ ਸਿਰਫ 60 ਹਜ਼ਾਰ ਰੁਪਏ ਖਰਚ ਕੇ ਥਾਈਲੈਂਡ ਦੀ ਯਾਤਰਾ ਕਰ ਸਕਦੇ ਹੋ। IRCTC ਨੇ ਟਵੀਟ ਕਰਕੇ ਇਸ ਪੈਕੇਜ ਦੀ ਜਾਣਕਾਰੀ ਦਿੱਤੀ ਹੈ। ਇਸ ਪੈਕੇਜ ਨੂੰ Thailand Delight Ex Cochin (SEO12) ਦਾ ਨਾਂ ਦਿੱਤਾ ਗਿਆ ਹੈ। ਇਸ ਪੈਕੇਜ ਵਿੱਚ, ਤੁਹਾਨੂੰ ਬੈਂਕਾਕ ਤੇ ਪੱਟਾਯਾ ਦੀਆਂ ਖੂਬਸੂਰਤ ਥਾਵਾਂ ਦੇਖਣ ਦਾ ਮੌਕਾ ਮਿਲੇਗਾ।
ਪੈਕੇਜ ਕਦੋਂ ਤੇ ਕਿੱਥੇ ਸ਼ੁਰੂ ਹੋਵੇਗਾ?
ਪੈਕੇਜ ਕੋਚੀ ਤੋਂ ਸ਼ੁਰੂ ਹੋਵੇਗਾ। ਇਹ ਟੂਰ ਪੈਕੇਜ 18 ਤੋਂ 22 ਅਕਤੂਬਰ 2024 ਤੱਕ ਚੱਲੇਗਾ।
ਟੂਰ ਕਿੰਨੇ ਦਿਨ ਚੱਲੇਗਾ?
ਇਸ ਪੈਕੇਜ ਤਹਿਤ ਤੁਹਾਨੂੰ 4 ਰਾਤਾਂ ਤੇ 5 ਦਿਨ ਥਾਈਲੈਂਡ ਘੁੰਮਣ ਦਾ ਮੌਕਾ ਮਿਲੇਗਾ।
ਪੈਕੇਜ ਵਿੱਚ ਕਿਹੜੀਆਂ ਸਹੂਲਤਾਂ ਮਿਲਣਗੀਆਂ
IRCTC ਦੇ ਇਸ ਟੂਰ ਪੈਕੇਜ ਵਿੱਚ, ਤੁਹਾਨੂੰ ਰਾਉਂਡ ਟ੍ਰਿਪ ਫਲਾਈਟ ਦੀਆਂ ਟਿਕਟਾਂ ਤੇ ਰਿਹਾਇਸ਼ ਦੀਆਂ ਸਹੂਲਤਾਂ ਮਿਲਣਗੀਆਂ। ਇਸ ਟੂਰ ਪੈਕੇਜ ਵਿੱਚ ਸੈਲਾਨੀਆਂ ਨੂੰ ਲੰਚ ਤੇ ਡਿਨਰ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਟੂਰ ਵਿੱਚ ਸੈਲਾਨੀਆਂ ਨੂੰ ਯਾਤਰਾ ਬੀਮਾ ਵੀ ਦਿੱਤਾ ਜਾਵੇਗਾ।
ਟੂਰ ਪੈਕੇਜ ਕਿੰਨਾ?
ਜੇਕਰ ਤੁਸੀਂ ਇਸ ਯਾਤਰਾ 'ਤੇ ਇਕੱਲੇ ਜਾ ਰਹੇ ਹੋ, ਤਾਂ ਤੁਹਾਨੂੰ ਇਸ ਲਈ 66,100 ਰੁਪਏ ਖਰਚ ਕਰਨੇ ਪੈਣਗੇ। ਜਦੋਂਕਿ 2 ਜਾਂ 3 ਲੋਕਾਂ ਨਾਲ ਪ੍ਰਤੀ ਵਿਅਕਤੀ ਕਿਰਾਇਆ 57,400 ਰੁਪਏ ਹੈ। 2 ਤੋਂ 11 ਸਾਲ ਦੇ ਬੱਚੇ ਲਈ ਬੈੱਡ ਸਮੇਤ ਚਾਰਜ 53,350 ਰੁਪਏ ਹੈ। ਬਿਸਤਰੇ ਤੋਂ ਬਿਨਾਂ 2 ਤੋਂ 11 ਸਾਲ ਦੇ ਬੱਚੇ ਲਈ ਚਾਰਜ 50,250 ਰੁਪਏ ਹੈ।
ਬੁੱਕ ਕਿਵੇਂ ਕਰੀਏ?
ਤੁਸੀਂ ਇਸ ਪੈਕੇਜ ਲਈ IRCTC ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਬੁਕਿੰਗ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫਤਰਾਂ ਤੇ ਖੇਤਰੀ ਦਫਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ। ਪੈਕੇਜ ਸਬੰਧੀ ਜਾਣਕਾਰੀ ਲਈ ਤੁਸੀਂ 0484-2382991/ 8287931934/ 08287932095/ 08287932082/ 08287932098/ 9003140655 'ਤੇ ਸੰਪਰਕ ਕਰ ਸਕਦੇ ਹੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।






















