IRCTC Tour : ਸਫੈਦ ਹਾਥੀਆਂ ਦੇ ਦੇਸ਼ ਥਾਈਲੈਂਡ ਜਾਣ ਲਈ ਕਰਨਾ ਹੋਵੇਗਾ ਇਹ ਕੰਮ, ਸਸਤੇ 'ਚ ਹੋ ਜਾਵੇਗੀ ਯਾਤਰਾ
ਥਾਈਲੈਂਡ ਇੱਕ ਅਜਿਹੀ ਸੈਰ-ਸਪਾਟੇ ਵਾਲੀ ਥਾਂ ਹੈ, ਜੋ ਭਾਰਤੀ ਸੈਲਾਨੀਆਂ ਲਈ ਮਨਪਸੰਦ ਡੈਸਟੀਨੇਸ਼ਨਾਂ ਵਿੱਚੋਂ ਇੱਕ ਹੈ। ਸ਼ਾਇਦ ਤੁਸੀਂ ਨਹੀਂ ਜਾਣਦੇ ਹੋ, ਪਰ ਥਾਈਲੈਂਡ ਨੂੰ ਸਫੈਦ ਹਾਥੀਆਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਇੱਥੇ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ,
IRCTC Tour: ਥਾਈਲੈਂਡ ਇੱਕ ਅਜਿਹੀ ਸੈਰ-ਸਪਾਟੇ ਵਾਲੀ ਥਾਂ ਹੈ, ਜੋ ਭਾਰਤੀ ਸੈਲਾਨੀਆਂ ਲਈ ਮਨਪਸੰਦ ਡੈਸਟੀਨੇਸ਼ਨਾਂ ਵਿੱਚੋਂ ਇੱਕ ਹੈ। ਸ਼ਾਇਦ ਤੁਸੀਂ ਨਹੀਂ ਜਾਣਦੇ ਹੋ, ਪਰ ਥਾਈਲੈਂਡ ਨੂੰ ਸਫੈਦ ਹਾਥੀਆਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਇੱਥੇ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਸਰੀਰ ਭਾਵੇਂ ਥੱਕ ਜਾਵੇਗਾ, ਪਰ ਮਨ ਨਹੀਂ ਭਰੇਗਾ। ਥਾਈਲੈਂਡ ਦੀ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਮਨੁੱਖ ਵੱਲੋਂ ਬਣਾਈਆਂ ਥਾਵਾਂ ਵੀ ਤੁਹਾਡੇ ਦਿਲ ਨੂੰ ਖੁਸ਼ ਕਰਨ ਲਈ ਕਾਫ਼ੀ ਹਨ।
ਜੇਕਰ ਤੁਸੀਂ ਥਾਈਲੈਂਡ ਜਾਣਾ ਚਾਹੁੰਦੇ ਹੋ ਤਾਂ IRCTC ਤੁਹਾਡੇ ਲਈ ਅਜਿਹਾ ਪੈਕੇਜ ਲੈ ਕੇ ਆਇਆ ਹੈ, ਜਿਸ ਨਾਲ ਤੁਹਾਡਾ ਟੂਰ ਬਹੁਤ ਹੀ ਸਸਤੇ ਰੇਟ 'ਤੇ ਪੂਰਾ ਹੋ ਸਕਦਾ ਹੈ। ਇੱਥੇ ਜਾਣੋ ਇਸ ਟੂਰ ਪੈਕੇਜ ਦੀਆਂ ਖ਼ਾਸ ਗੱਲਾਂ-
ਥਾਈਲੈਂਡ ਦੀ ਸੈਰ ਲਈ ਆਈਆਰਸੀਟੀਸੀ ਨੇ ਅਗਸਤ ਦਾ ਮਹੀਨਾ ਚੁਣਿਆ ਹੈ, ਜਦੋਂ ਉੱਥੇ ਦੀ ਖੂਬਸੂਰਤੀ ਹੋਰ ਵੀ ਨਿਖਰ ਜਾਂਦੀ ਹੈ। ਆਈਆਰਸੀਟੀਸੀ ਨੇ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ 'ਤੇ ਇਸ ਟੂਰ ਪੈਕੇਜ਼ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਈਲੈਂਡ ਦਾ ਪੈਕੇਜ 6 ਦਿਨ ਅਤੇ 5 ਰਾਤਾਂ ਦਾ ਹੈ, ਜਿਸ 'ਚ ਬੈਂਕਾਕ ਅਤੇ ਪਤਾਯਾ ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ।
ਕਦੋਂ ਤੋਂ ਸ਼ੁਰੂ ਹੋਵੇਗਾ ਟੂਰ?
Thailand Delights Ex Imphal ਨਾਂਅ ਦਾ ਇਹ ਟੂਰ 11 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦੀ ਬੁਕਿੰਗ ਸ਼ੁਰੂ ਕਰ ਹੋ ਚੁੱਕੀ ਹੈ। 6 ਦਿਨ ਅਤੇ 5 ਰਾਤਾਂ ਦੇ ਇਸ ਟੂਰ ਪੈਕੇਜ 'ਚ ਫਲਾਈਟ ਦੇ ਕਿਰਾਏ ਤੋਂ ਲੈ ਕੇ ਬਹੁਤ ਸਾਰੀਆਂ ਆਕਰਸ਼ਕ ਸਹੂਲਤਾਂ ਉਪਲੱਬਧ ਹਨ।
ਕਿੰਨਾ ਹੈ ਕਿਰਾਇਆ?
ਇਸ ਟੂਰ ਪੈਕੇਜ਼ 'ਚ 3 ਮੁਸਾਫ਼ਰਾਂ ਲਈ ਸਫ਼ਰ ਕਰਨ 'ਤੇ ਵੱਧ ਤੋਂ ਵੱਧ ਛੋਟ ਮਿਲ ਰਹੀ ਹੈ ਅਤੇ ਤਿੰਨ ਲੋਕਾਂ ਦੇ ਗਰੁੱਪ 'ਚ ਪ੍ਰਤੀ ਵਿਅਕਤੀ 47,775 ਰੁਪਏ ਦਾ ਖ਼ਰਚਾ ਆਵੇਗਾ। ਜੇਕਰ ਤੁਸੀਂ ਇਕੱਲੇ ਸਫ਼ਰ ਕਰਦੇ ਹੋ ਤਾਂ ਇਸ ਦੀ ਕੀਮਤ 53,781 ਰੁਪਏ ਹੋਵੇਗੀ। ਬੱਚਿਆਂ ਲਈ ਵੱਖਰਾ ਖਰਚਾ ਆਵੇਗਾ, ਜਿਸ 'ਚ ਵਿਦ ਬੈੱਡ ਆਪਸ਼ਨ ਲੈਣ 'ਤੇ ਬੱਚਿਆਂ ਲਈ 46,032 ਰੁਪਏ ਅਤੇ ਛੋਟੇ ਬੱਚਿਆਂ ਲਈ ਮਤਲਬ ਬੈੱਡ ਤੋਂ ਬਗੈਰ 41,622 ਰੁਪਏ ਦਾ ਖਰਚਾ ਆਵੇਗਾ।
ਕਿਵੇਂ ਕਰੀਏ ਬੁਕਿੰਗ?
ਤੁਸੀਂ ਆਈਆਰਸੀਟੀਸੀ ਦੀ ਅਧਿਕਾਰਤ ਵੈੱਬਸਾਈਟ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ। ਇਸ ਟੂਰ ਨਾਲ ਸਬੰਧਤ ਹੋਰ ਜਾਣਕਾਰੀ ਲਈ ਤੁਸੀਂ ਇੱਥੇ ਦਿੱਤੇ ਲਿੰਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
https://irctctourism.com/pacakage_description?packageCode=EGO009
ਟੂਰ ਪੈਕੇਜ 'ਚ ਮਿਲਣ ਵਾਲੀਆਂ ਹੋਰ ਸਹੂਲਤਾਂ
ਇਸ ਟੂਰ ਪੈਕੇਜ 'ਚ ਤੁਹਾਨੂੰ ਹੋਟਲ ਵਿੱਚ ਰਹਿਣ ਦੇ ਨਾਲ-ਨਾਲ ਕੈਬ ਦੀ ਸਹੂਲਤ ਵੀ ਮਿਲੇਗੀ ਅਤੇ ਹੋਟਲ 'ਚ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਉਪਲੱਬਧ ਹੋਵੇਗਾ। ਟ੍ਰੈਵਲ ਇੰਸ਼ੋਰੈਂਸ ਦੀ ਸਹੂਲਤ ਤਾਂ ਤੁਹਾਨੂੰ ਮਿਲੇਗੀ, ਨਾਲ ਹੀ ਤੁਹਾਨੂੰ ਸਾਈਟ ਵਿਜ਼ਿਟ ਲਈ ਲੋਕਲ ਗਾਈਡ ਦਾ ਵੀ ਸਾਥ ਮਿਲੇਗਾ।