(Source: ECI/ABP News/ABP Majha)
Valentine Day 2023: ਆਖਰ ਕਿਉਂ ਮਨਾਇਆ ਜਾਂਦਾ ਵੈਲੇਨਟਾਈਨ ਡੇਅ? ਜਾਣੋ ਇਸ ਦਿਨ ਨਾਲ ਜੁੜੀ ਖ਼ਾਸ ਕਹਾਣੀ
Why Do We Celebrate Valentine Day: ਦੁਨੀਆਂ ਦੇ ਕਈ ਦੇਸ਼ਾਂ 'ਚ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵੈਲੇਨਟਾਈਨ ਡੇਅ ਕਦੋਂ ਸ਼ੁਰੂ ਹੋਇਆ? ਵੈਲੇਨਟਾਈਨ ਡੇਅ ਸਿਰਫ਼ 14 ਫ਼ਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ?
Valentine Day 2023: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤਾ ਸ਼ਿਖਰ 'ਤੇ ਹੈ। ਵੈਲੇਨਟਾਈਨ ਵੀਕ ਦਾ ਹਰ ਦਿਨ ਖ਼ਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਲੈ ਕੇ ਕਪਲਸ ਕਾਫੀ ਉਤਸ਼ਾਹਿਤ ਹਨ। ਵੈਲੇਨਟਾਈਨ ਡੇਅ ਪਿਆਰ ਦਾ ਦਿਨ ਹੈ। ਇਸ ਦਿਨ ਜੋੜੇ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ। ਇੱਕ-ਦੂਜੇ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਨ। ਵੈਲੇਨਟਾਈਨ ਡੇਅ ਨੂੰ ਪਿਆਰ ਕਰਨ ਵਾਲਿਆਂ ਦੇ ਦਿਨ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ।
ਭਾਰਤ 'ਚ ਹੀ ਨਹੀਂ, ਦੁਨੀਆਂ ਦੇ ਕਈ ਦੇਸ਼ਾਂ 'ਚ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵੈਲੇਨਟਾਈਨ ਡੇਅ ਕਦੋਂ ਸ਼ੁਰੂ ਹੋਇਆ? ਵੈਲੇਨਟਾਈਨ ਡੇਅ ਸਿਰਫ਼ 14 ਫ਼ਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਵੈਲੇਨਟਾਈਨ ਡੇਅ ਕਿਸ ਦੇ ਪਿਆਰ ਦੀ ਕਹਾਣੀ ਨਾਲ ਜੁੜਿਆ ਹੋਇਆ ਦਿਨ ਹੈ?
ਵੈਲੇਨਟਾਈਨ ਡੇਅ ਨਾਲ ਜੁੜੀ ਇਕ ਦਿਲਚਸਪ ਕਹਾਣੀ ਹੈ, ਜੋ ਕਿਸੇ ਦੇ ਪਿਆਰ ਤੇ ਕੁਰਬਾਨੀ ਨੂੰ ਸਮਰਪਿਤ ਹੈ। ਇਸ ਵੈਲੇਨਟਾਈਨ ਡੇਅ 'ਤੇ ਜਾਣੋ ਵੈਲੇਨਟਾਈਨ ਡੇਅ ਦਾ ਇਤਿਹਾਸ, 14 ਫ਼ਰਵਰੀ ਨੂੰ ਇਸ ਨੂੰ ਮਨਾਉਣ ਦਾ ਕਾਰਨ ਤੇ ਵੈਲੇਨਟਾਈਨ ਡੇਅ ਨੂੰ ਪਿਆਰ ਦੇ ਦਿਨ ਵਜੋਂ ਮਨਾਉਣ ਦੀ ਕਹਾਣੀ?
ਵੈਲੇਨਟਾਈਨ ਡੇਅ ਮਨਾਉਣ ਦੀ ਸ਼ੁਰੂਆਤ ਕਦੋਂ ਹੋਈ?
ਵੈਲੇਨਟਾਈਨ ਡੇਅ 14 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਦੇ ਰਾਜਾ ਕਲੌਡੀਅਸ ਦੇ ਰਾਜ ਦੌਰਾਨ ਹੋਈ ਸੀ। ਉਸ ਸਮੇਂ ਰੋਮ 'ਚ ਇੱਕ ਪਾਦਰੀ ਸੀ, ਜਿਸ ਦਾ ਨਾਂ ਸੇਂਟ ਵੈਲੇਨਟਾਈਨ ਸੀ। ਉਨ੍ਹਾਂ ਦੇ ਨਾਂ 'ਤੇ ਵੈਲੇਨਟਾਈਨ ਡੇਅ ਮਨਾਉਣ ਦੀ ਸ਼ੁਰੂਆਤ ਹੋਈ।
ਕਿਉਂ ਮਨਾਇਆ ਜਾਂਦਾ ਵੈਲੇਨਟਾਈਨ ਡੇਅ?
ਅਸਲ 'ਚ ਸੇਂਟ ਵੈਲੇਨਟਾਈਨ ਨੇ ਦੁਨੀਆਂ 'ਚ ਪਿਆਰ ਨੂੰ ਉਤਸ਼ਾਹਿਤ ਕਰਨ ਬਾਰੇ ਸੋਚਿਆ ਪਰ ਉਸ ਸ਼ਹਿਰ ਦੇ ਰਾਜਾ ਕਲੌਡੀਅਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਰਾਜਾ ਦਾ ਮੰਨਣਾ ਸੀ ਕਿ ਪਿਆਰ ਤੇ ਵਿਆਹ ਮਨੁੱਖਾਂ ਦੀ ਬੁੱਧੀ ਤੇ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ। ਇਸ ਲਈ ਰਾਜੇ ਨੇ ਹੁਕਮ ਜਾਰੀ ਕੀਤਾ ਸੀ ਕਿ ਰਾਜ ਦੇ ਸਿਪਾਹੀ ਤੇ ਅਧਿਕਾਰੀ ਵਿਆਹ ਨਹੀਂ ਕਰ ਸਕਦੇ।
ਸੇਂਟ ਵੈਲੇਨਟਾਈਨ ਨੂੰ 14 ਫ਼ਰਵਰੀ ਨੂੰ ਦਿੱਤੀ ਗਈ ਸੀ ਫ਼ਾਂਸੀ
ਸੇਂਟ ਵੈਲੇਨਟਾਈਨ ਨੇ ਰਾਜੇ ਦੇ ਹੁਕਮ ਦਾ ਵਿਰੋਧ ਕਰਦੇ ਹੋਏ ਕਈ ਅਫ਼ਸਰਾਂ ਤੇ ਸਿਪਾਹੀਆਂ ਦੇ ਵਿਆਹ ਦਾ ਪ੍ਰਬੰਧ ਕੀਤਾ। ਇਸ ਤੋਂ ਰਾਜਾ ਗੁੱਸੇ 'ਚ ਆ ਗਿਆ ਤੇ ਉਸ ਨੇ 14 ਫ਼ਰਵਰੀ 269 ਨੂੰ ਸੇਂਟ ਵੈਲੇਨਟਾਈਨ ਨੂੰ ਫ਼ਾਂਸੀ ਦੇ ਦਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹਰ ਸਾਲ 14 ਫ਼ਰਵਰੀ ਨੂੰ ਸੇਂਟ ਵੈਲੇਨਟਾਈਨ ਦੀ ਕੁਰਬਾਨੀ ਨੂੰ ਯਾਦ ਕਰਨ ਲਈ 'ਪਿਆਰ ਦੇ ਦਿਨ' ਵਜੋਂ ਮਨਾਇਆ ਜਾਂਦਾ ਸੀ।
ਸੇਂਟ ਵੈਲੇਨਟਾਈਨ ਨੇ ਜੇਲਰ ਦੀ ਧੀ ਨੂੰ ਕੀਤੀਆਂ ਸੀ ਅੱਖਾਂ ਦਾਨ
ਸੇਂਟ ਵੈਲੇਨਟਾਈਨ ਦੀ ਮੌਤ ਨੂੰ ਇਕ ਹੋਰ ਖ਼ਾਸ ਕਾਰਨ ਕਰਕੇ ਯਾਦ ਕੀਤਾ ਜਾਂਦਾ ਹੈ। ਉਨ੍ਹੀਂ ਦਿਨੀਂ ਸ਼ਹਿਰ ਦੇ ਜੇਲਰ ਦੀ ਜੈਕਬਸ ਨਾਂਅ ਦੀ ਇੱਕ ਧੀ ਸੀ, ਜੋ ਅੰਨ੍ਹੀ ਸੀ। ਸੇਂਟ ਵੈਲੇਨਟਾਈਨ ਨੇ ਆਪਣੀ ਮੌਤ ਸਮੇਂ ਜੇਲਰ ਦੀ ਧੀ ਨੂੰ ਆਪਣੀਆਂ ਅੱਖਾਂ ਦਾਨ ਕੀਤੀਆਂ ਸਨ। ਇਸ ਦੇ ਨਾਲ ਹੀ ਜੈਕਬਸ ਦੇ ਨਾਂ 'ਤੇ ਇੱਕ ਚਿੱਠੀ ਲਿਖੀ ਗਈ, ਜਿਸ 'ਚ ਉਸ ਨੇ ਲਿਖਿਆ, "ਤੁਹਾਡਾ ਵੈਲੇਨਟਾਈਨ"।