(Source: ECI/ABP News/ABP Majha)
Newborn Babies: ਪੈਦਾ ਹੋਣ ਤੋਂ ਬਾਅਦ ਬੱਚ ਦੇਖ ਸਕਦੇ ਸਿਰਫ਼ ਆਹ 2 ਰੰਗ, ਨਹੀਂ ਕਰ ਪਾਉਂਦੇ ਰੰਗਾਂ ਦਾ ਫਰਕ
Newborn Babies: ਘਰ ਵਿੱਚ ਬੱਚੇ ਦਾ ਜਨਮ ਹੁੰਦਿਆਂ ਹੀ ਖੁਸ਼ੀ ਦਾ ਮਾਹੌਲ ਹੋ ਜਾਂਦਾ ਹੈ, ਕਿਲਕਾਰੀਆਂ ਗੂੰਜ ਜਾਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਨਵਜੰਮਿਆ ਬੱਚਾ ਦੁਨੀਆਂ ਨੂੰ ਕਿਸ ਰੰਗ ਵਿੱਚ ਦੇਖਦਾ ਹੈ ਅਤੇ ਬੱਚੇ ਨੂੰ ਕਿਹੜੀ ਉਮਰ ਵਿੱਚ ਦੁਨੀਆਂ ਰੰਗੀਨ ਨਜ਼ਰ ਆਉਂਦੀ ਹੈ।
Newborn Babies: ਘਰ ਵਿੱਚ ਬੱਚਾ ਪੈਦਾ ਹੋਣ ਦੀ ਖੁਸ਼ੀ ਘਰ ਵਿੱਚ ਸਭ ਤੋਂ ਵੱਡੀ ਖੁਸ਼ੀ ਮੰਨੀ ਜਾਂਦੀ ਹੈ। ਬੱਚਿਆਂ ਨਾਲ ਖੇਡਦਿਆਂ ਹੋਇਆਂ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਬੱਚੇ ਤੁਹਾਡੇ ਵੱਲ ਸਾਰੇ ਰੰਗ ਨਹੀਂ ਦੇਖ ਸਕਦੇ. ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚੇ ਜਨਮ ਤੋਂ ਬਾਅਦ ਇਸ ਦੁਨੀਆ ਨੂੰ ਕਿਸ ਰੰਗ ਵਿੱਚ ਦੇਖਦੇ ਹਨ। ਬੱਚੇ ਦੇ ਜਨਮ ਨਾਲ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ। ਪਰ ਜ਼ਿਆਦਾਤਰ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚੇ ਨੂੰ ਕਦੋਂ ਰੰਗ ਦਿਖਣੇ ਸ਼ੁਰੂ ਹੁੰਦੇ ਹਨ। ਕੀ ਬੱਚਾ ਪੈਦਾ ਹੁੰਦਿਆਂ ਹੀ ਸਾਰੇ ਰੰਗ ਦਿਖਣ ਲੱਗ ਪੈਂਦੇ ਹਨ? ਕੀ ਨਵਜੰਮਿਆਂ ਬੱਚਾ ਰੰਗਾਂ ਵਿੱਚ ਫਰਕ ਕਰ ਪਾਉਂਦਾ ਹੈ?
ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਬੱਚੇ 8 ਮਹੀਨੇ ਦੀ ਉਮਰ ਤੋਂ ਹੀ ਗੋਡਿਆਂ ਭਾਰ ਤੁਰਨਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ 11 ਮਹੀਨੇ ਤੋਂ 18 ਮਹੀਨੇ ਦੀ ਉਮਰ ਦੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਤੁਰਨਾ ਸ਼ੁਰੂ ਕਰ ਦਿੰਦੇ ਹਨ। ਰਿੜਦਿਆਂ ਹੋਇਆਂ, ਬੱਚੇ ਅੱਖਾਂ, ਹੱਥ, ਲੱਤਾਂ ਅਤੇ ਸਰੀਰ ਦੇ ਵਿਚਕਾਰ ਤਾਲਮੇਲ ਦੇ ਹੁਨਰ ਵਿਕਸਿਤ ਕਰਦੇ ਹਨ। ਜਦ ਕਿ ਬੱਚੇ 10 ਮਹੀਨੇ ਤੋਂ 24 ਮਹੀਨਿਆਂ ਦੇ ਵਿਚਕਾਰ ਬੋਲਣਾ ਸ਼ੁਰੂ ਕਰ ਦਿੰਦੇ ਹਨ। ਕੁਝ ਬੱਚੇ ਥੋੜ੍ਹਾ ਹੋਰ ਸਮਾਂ ਵੀ ਲੈਂਦੇ ਹਨ। ਜਦੋਂ ਰੰਗ ਦੇਖਣ ਜਾਂ ਪਛਾਣਨ ਦੀ ਗੱਲ ਆਉਂਦੀ ਹੈ ਤਾਂ ਬੱਚੇ ਨੌਜਵਾਨਾਂ ਨਾਲੋਂ ਘੱਟ ਸੰਵੇਦਨਸ਼ੀਲ ਹੁੰਦੇ ਹਨ। ਆਮ ਤੌਰ 'ਤੇ ਬੱਚੇ 5 ਮਹੀਨੇ ਦੀ ਉਮਰ ਤੋਂ ਹੀ ਰੰਗਾਂ ਨੂੰ ਚੰਗੀ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ: Sunscreen : ਕੀ ਤੁਸੀਂ ਜਾਣਦੇ ਹੋ ਦਿਨ 'ਚ ਕਿੰਨੀ ਵਾਰ ਲਗਾਉਣੀ ਚਾਹੀਦੀ ਹੈ ਸਨਸਕ੍ਰੀਨ
ਬੱਚਿਆਂ ਨੂੰ ਨਜ਼ਰ ਆਉਂਦੇ ਸਿਰਫ਼ ਆਹ 2 ਰੰਗ
ਰਿਸਰਚ ਮੁਤਾਬਕ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਸਾਰੇ ਰੰਗ ਨਹੀਂ ਨਜ਼ਰ ਆਉਂਦੇ। ਨਵਜੰਮੇ ਬੱਚੇ ਦੁਨੀਆ ਨੂੰ ਸਿਰਫ ਕਾਲੇ ਅਤੇ ਚਿੱਟੇ ਰੰਗ ਵਿੱਚ ਦੇਖਦੇ ਹਨ। ਉਨ੍ਹਾਂ ਨੂੰ ਜ਼ਿਆਦਾਤਰ ਚੀਜ਼ਾਂ ਵਿੱਚ ਸਲੇਟੀ ਰੰਗ ਹੀ ਨਜ਼ਰ ਆਉਂਦਾ ਹੈ। 4 ਮਹੀਨਿਆਂ ਦੀ ਉਮਰ ਤੱਕ ਬੱਚੇ ਹੌਲੀ-ਹੌਲੀ ਕਲਰ ਵਿਜ਼ਨ ਡੈਵਲਪ ਕਰਦੇ ਹਨ। ਨਵਜੰਮੇ ਬੱਚੇ ਵੀ ਗੋਰੇ ਅਤੇ ਕਾਲੇ ਵਿੱਚ ਫਰਕ ਦੇਖ ਸਕਦੇ ਹਨ। ਕਾਲੇ, ਚਿੱਟੇ ਅਤੇ ਗ੍ਰੇ ਸ਼ੇਡ ਤੋਂ ਬਾਅਦ, ਬੱਚੇ ਜਨਮ ਤੋਂ ਇੱਕ ਹਫ਼ਤੇ ਬਾਅਦ ਪਹਿਲਾਂ ਲਾਲ ਰੰਗ ਨੂੰ ਅਲਗ ਤੋਂ ਪਛਾਣਨਾ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਬਾਅਦ ਹੌਲੀ-ਹੌਲੀ ਬੱਚੇ ਰੰਗਾਂ ਵਿੱਚ ਫਰਕ ਕਰਨ ਲੱਗ ਪੈਂਦੇ ਹਨ।
ਇਹ ਵੀ ਪੜ੍ਹੋ: Weight lose : ਗਰਮੀਆਂ 'ਚ ਗਰਮ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ, ਜਾਣੋ ਮਾਹਿਰਾਂ ਦੀ ਰਾਇ