ਪੜਚੋਲ ਕਰੋ

Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ

Tips for Comfortable Sleep : ਅੱਜ ਕੱਲ੍ਹ ਕਈ ਲੋਕ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ। ਦੇਰ ਰਾਤ ਤੱਕ ਜਾਗਣਾ, ਵਾਰ-ਵਾਰ ਅੱਖ ਖੁੱਲਣਾ ਅਤੇ ਸਵੇਰੇ ਥਕਾਵਟ ਮਹਿਸੂਸ ਹੋਣਾ ਆਮ ਗੱਲ ਬਣ ਚੁੱਕੀ ਹੈ।

Tips for Comfortable Sleep : ਅੱਜ ਕੱਲ੍ਹ ਕਈ ਲੋਕ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ। ਦੇਰ ਰਾਤ ਤੱਕ ਜਾਗਣਾ, ਵਾਰ-ਵਾਰ ਅੱਖ ਖੁੱਲਣਾ ਅਤੇ ਸਵੇਰੇ ਥਕਾਵਟ ਮਹਿਸੂਸ ਹੋਣਾ ਆਮ ਗੱਲ ਬਣ ਚੁੱਕੀ ਹੈ। ਸਿਹਤ ਮਾਹਿਰਾਂ ਮੁਤਾਬਕ ਖਰਾਬ ਲਾਈਫਸਟਾਈਲ ਅਤੇ ਮੋਬਾਈਲ ਦੀ ਵੱਧ ਵਰਤੋਂ ਇਸ ਦੇ ਸਭ ਤੋਂ ਵੱਡੇ ਕਾਰਨ ਹਨ। ਹਾਲਾਂਕਿ ਕੁਝ ਆਸਾਨ ਬਦਲਾਵ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।

ਨੀਂਦ ਨਾਲ ਜੁੜੇ ਮਾਹਿਰਾਂ ਦੇ ਅਨੁਸਾਰ ਜੇ ਰਾਤ ਨੂੰ ਜਲਦੀ ਅਤੇ ਗਹਿਰੀ ਨੀਂਦ ਚਾਹੀਦੀ ਹੈ ਤਾਂ ਸੌਣ ਤੋਂ ਪਹਿਲਾਂ ਦਿਮਾਗ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ। ਮਾਹਿਰ ਸਲਾਹ ਦਿੰਦੇ ਹਨ ਕਿ ਬਿਸਤਰੇ ‘ਤੇ ਜਾਣ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਸਕ੍ਰੀਨ ਤੋਂ ਨਿਕਲਣ ਵਾਲੀ ਬਲੂ ਲਾਈਟ ਦਿਮਾਗ ਨੂੰ ਐਕਟਿਵ ਰੱਖਦੀ ਹੈ, ਜਿਸ ਕਾਰਨ ਨੀਂਦ ਆਉਣ ਵਿੱਚ ਦੇਰੀ ਹੁੰਦੀ ਹੈ।

ਮਾਹਿਰਾਂ ਮੁਤਾਬਕ ਸੌਣ ਤੋਂ ਪਹਿਲਾਂ 5 ਤੋਂ 10 ਮਿੰਟ ਤੱਕ ਡੂੰਘੇ ਸਾਹ ਲੈਣ ਵਾਲੀ ਐਕਸਰਸਾਈਜ਼ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਸਰੀਰ ਰਿਲੈਕਸ ਮਹਿਸੂਸ ਕਰਦਾ ਹੈ। ਕਈ ਡਾਕਟਰ ਇਸਨੂੰ ਕੁਦਰਤੀ ਸਲੀਪ ਥੈਰੇਪੀ ਵੀ ਮੰਨਦੇ ਹਨ।

ਹੈਲਥ ਐਕਸਪਰਟ ਚੇਤਾਵਨੀ ਦਿੰਦੇ ਹਨ ਕਿ ਸ਼ਾਮ ਤੋਂ ਬਾਅਦ ਜ਼ਿਆਦਾ ਚਾਹ ਜਾਂ ਕੌਫੀ ਪੀਣ ਨਾਲ ਵੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਵਿੱਚ ਮੌਜੂਦ ਕੈਫੀਨ ਕਈ ਘੰਟਿਆਂ ਤੱਕ ਦਿਮਾਗ ਨੂੰ ਐਕਟਿਵ ਰੱਖਦੀ ਹੈ। ਇਸ ਲਈ ਰਾਤ ਸਮੇਂ ਹਲਕਾ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਾਹਿਰਾਂ ਅਨੁਸਾਰ ਜੇ ਕਮਰੇ ਵਿੱਚ ਜ਼ਿਆਦਾ ਰੋਸ਼ਨੀ ਜਾਂ ਸ਼ੋਰ ਹੋਵੇ ਤਾਂ ਦਿਮਾਗ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ। ਇਸ ਲਈ ਸੌਣ ਵੇਲੇ ਕਮਰੇ ਦੀ ਲਾਈਟ ਹੌਲੀ ਰੱਖੋ ਅਤੇ ਸ਼ਾਂਤ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੋ। ਇਸ ਨਾਲ ਸਰੀਰ ਜਲਦੀ ਸਲੀਪ ਮੋਡ ਵਿੱਚ ਚਲਾ ਜਾਂਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਦੀ ਬਾਡੀ ਕਲਾਕ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ। ਜੇ ਹਰ ਰੋਜ਼ ਵੱਖ-ਵੱਖ ਸਮੇਂ ‘ਤੇ ਸੌਂਦੇ ਹੋ ਤਾਂ ਨੀਂਦ ਦਾ ਪੈਟਰਨ ਖਰਾਬ ਹੋ ਸਕਦਾ ਹੈ। ਇਸ ਲਈ ਹਰ ਰੋਜ਼ ਇੱਕੋ ਸਮੇਂ ਸੌਣ ਅਤੇ ਸਵੇਰੇ ਉੱਠਣ ਦੀ ਆਦਤ ਬਣਾਉਣੀ ਚਾਹੀਦੀ ਹੈ। ਮਾਹਿਰਾਂ ਮੁਤਾਬਕ ਚੰਗੀ ਨੀਂਦ ਨਾ ਸਿਰਫ਼ ਥਕਾਵਟ ਦੂਰ ਕਰਦੀ ਹੈ, ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ।

ਟਾਪ ਹੈਡਲਾਈਨ

Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Cancer Medicines : ਕੈਂਸਰ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਸਰਕਾਰ ਦਾ ਵੱਡਾ ਫੈਸਲਾ
Cancer Medicines : ਕੈਂਸਰ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਸਰਕਾਰ ਦਾ ਵੱਡਾ ਫੈਸਲਾ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Periods ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Periods ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget