ਪੜਚੋਲ ਕਰੋ

Republic Day 2022: 26 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਗਣਤੰਤਰ ਦਿਵਸ, ਜਾਣੋ ਇਤਿਹਾਸ ਤੇ ਮਹੱਤਤਾ

Republic Day 2022: ਬਰਤਾਨਵੀ ਰਾਜ ਤੋਂ ਬਾਅਦ ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ ‘ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ’ ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਸਟੇਡੀਅਮ 'ਚ ਇਹ ਜਸ਼ਨ ਮਨਾਇਆ ਸੀ।

History of Republic Day : ਗਣਤੰਤਰ ਦਿਵਸ 26 ਜਨਵਰੀ, 1950 ਦਿਨ ਦੇ ਆਦਰ ਵਜੋਂ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ 'ਤੇ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ 'ਤੇ ਆਧਾਰਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੇ ਵੱਡੇ-ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਯਾਦ ਕਰਦੇ ਹਨ ਜਿਨ੍ਹਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ 'ਚ ਭਾਰਤ ਦਾ ਇੱਜ਼ਤ, ਮਾਣ ਤੇ ਸੰਵਿਧਾਨ 'ਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।

ਬਰਤਾਨਵੀ ਰਾਜ ਤੋਂ ਬਾਅਦ ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ ‘ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ’ ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਸਟੇਡੀਅਮ 'ਚ ਇਹ ਜਸ਼ਨ ਮਨਾਇਆ ਸੀ ਤੇ ਉਦੋਂ ਹੀ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਾਇਆ ਗਿਆ ਸੀ। ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਹੈ। 

ਵੀਰਵਾਰ 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਚਮਾਉਂਦੇ ਗੁੰਬਦਾਂ ਵਾਲੇ ਦਰਬਾਰ ਹਾਲ ਵਿੱਚ 10 ਵੱਜ ਕੇ 18 ਮਿੰਟ ’ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ। ਛੇ ਮਿੰਟ ਮਗਰੋਂ ਡਾ. ਰਾਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਭਾਗਾਂ ਭਰੇ ਮੌਕੇ ’ਤੇ 10:30 ਵਜੇ ਤੋਂ ਥੋੜ੍ਹੇ ਕੁ ਸਮੇਂ ਮਗਰੋਂ 31 ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ। ਇੱਕ ਬੇਹੱਦ ਪ੍ਰਭਾਵਸ਼ਾਲੀ ਸਹੁੰ ਚੁੱਕ ਰਸਮ ਮੌਕੇ ਸੇਵਾ ਮੁਕਤ ਹੋ ਰਹੇ ਗਵਰਨਰ-ਜਨਰਲ ਸੀ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ-ਭਾਰਤ ਦਾ ਐਲਾਨਨਾਮਾ ਪੜ੍ਹਿਆ। ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਤੇ ਆਪਣਾ ਸੰਖੇਪ ਜਿਹਾ ਭਾਸ਼ਨ ਪਹਿਲਾਂ ਹਿੰਦੀ ਭਾਸ਼ਾ 'ਚ ਤੇ ਫਿਰ ਅੰਗਰੇਜ਼ੀ ਭਾਸ਼ਾ 'ਚ ਦਿੱਤਾ।

ਸਹੀ 2:30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ਵਿੱਚ ਇੱਕ 35 ਸਾਲ ਪੁਰਾਣੀ ਪਰ ਮੌਕੇ ’ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿਚ ਬਾਹਰ ਆਏ। ਇਸ ਬੱਘੀ ਨੂੰ ਛੇ ਹੱਟੇ-ਕੱਟੇ ਆਸਟ੍ਰੇਲੀਆਈ ਘੋੜੇ ਜੋੜੇ ਹੋਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਤੇ ਜੋ ਸੰਭਵ ਥਾਵਾਂ ਸਨ, ’ਤੇ ਚੜ੍ਹ ਕੇ ਖੁਸ਼ੀ ਵਿੱਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋੜ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ। 

ਪੂਰੇ 3:45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲਿਸ ਰਸਮੀ ਪਰੇਡ ਲਈ ਤਣੇ ਹੋਏ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ। ਸਟੇਡੀਅਮ ਵਿਚ ਪੁਰਾਣੇ ਕਿਲੇ ਦੇ ਪਿਛੋਕੜ ਵਿਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਡਾ. ਰਾਜਿੰਦਰ ਪ੍ਰਸਾਦ (ਹੁਣ ਦੇ ਵਿਜੇ ਚੌਕ ਵਿੱਚ ਬਿਨਾਂ ਕਿਸੇ ਸੁਰੱਖਿਆ ਦੇ) ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨਦੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget