Selfie Review: ਅਕਸ਼ੇ ਕੁਮਾਰ-ਇਮਰਾਨ ਹਾਸ਼ਮੀ ਦੀ ਫਿਲਮ 'ਸੈਲਫੀ' ਹੋਈ ਰਿਲੀਜ਼, ਫਿਲਮ ਦੇਖਣ ਤੋਂ ਪਹਿਲਾਂ ਪੜ੍ਹ ਲਓ ਰਿਵਿਊ
Selfie Movie Review: ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਸਟਾਰਰ ਕਾਮੇਡੀ ਫਿਲਮ 'ਸੈਲਫੀ' ਅੱਜ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਇੱਕ ਪਰਿਵਾਰਕ ਮਨੋਰੰਜਨ ਹੈ ਪਰ ਇਸ ਦੇ ਨਾਲ ਹੀ ਇਹ ਇੱਕ ਵਾਰ ਦੇਖਣ ਵਾਲੀ ਹੈ।
ਰਾਜ ਮੇਹਤਾ
ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ, ਡਾਇਨਾ ਪੇਂਟੀ, ਨੁਸਰਤ ਭਰੂਚਾ
Selfie Film Review: ਅਕਸ਼ੈ ਕੁਮਾਰ ਇੱਕ ਹੋਰ ਰੀਮੇਕ ਦੇ ਨਾਲ ਇੱਕ ਵਾਰ ਫਿਰ ਵਾਪਸ ਆ ਰਹੇ ਹਨ। ਇਸ ਵਾਰ ਅਕਸ਼ੇ ਨੇ ਮਲਿਆਲਮ ਫਿਲਮ 'ਡਰਾਈਵਿੰਗ ਲਾਇਸੈਂਸ' ਦਾ ਰੀਮੇਕ ਕੀਤਾ ਹੈ। ਇਸ ਵਾਰ ਇਮਰਾਨ ਹਾਸ਼ਮੀ ਵੀ ਉਨ੍ਹਾਂ ਦੇ ਨਾਲ ਹਨ। ਲੋਕ ਬਾਲੀਵੁੱਡ ਤੋਂ ਲਗਾਤਾਰ ਕੁਝ ਨਵਾਂ ਕਰਨ ਦੀ ਮੰਗ ਕਰ ਰਹੇ ਹਨ, ਤਾਂ ਅਜਿਹੇ ਚ ਕੀ ਸੈਲਫੀ ਫਿਲਮ ਹਿੱਟ ਹੋਵੇਗੀ ਜਾਂ ਨਹੀਂ? ਇਹ ਤਾਂ ਹਾਲੇ ਕਿਹਾ ਨਹੀਂ ਜਾ ਸਕਦਾ, ਪਰ ਫਿਲਮ ਦੇਖਣ ਤੋਂ ਪਹਿਲਾਂ ਇਸ ਦਾ ਰਿਵਿਊ ਜ਼ਰੂਰ ਪੜ੍ਹੋ:
ਕਹਾਣੀ
ਫਿਲਮ ਦੀ ਕਹਾਣੀ ਅਕਸ਼ੇ ਕੁਮਾਰ ਦੇ ਗੀਤ ਨਾਲ ਸ਼ੁਰੂ ਹੁੰਦੀ ਹੈ, ਜੋ ਫਿਲਮ 'ਚ ਸੁਪਰਸਟਾਰ ਵਿਜੇ ਕੁਮਾਰ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦਾ ਸਭ ਤੋਂ ਵੱਡਾ ਫੈਨ ਇਮਰਾਨ ਹਾਸ਼ਮੀ ਆਰ.ਟੀ.ਓ. ਅਫਸਰ ਓਮ ਪ੍ਰਕਾਸ਼ ਅਗਰਵਾਲ ਦਾ ਕਿਰਦਾਰ ਨਿਭਾ ਰਿਹਾ ਹੈ। ਓਮ ਪ੍ਰਕਾਸ਼ ਅਗਰਵਾਲ ਆਪਣੇ ਚਹੇਤੇ ਸਟਾਰ ਵਿਜੇ ਦੀ ਹਰ ਫਿਲਮ ਦੇਖਦੇ ਹਨ ਅਤੇ ਉਨ੍ਹਾਂ ਦਾ ਬੇਟਾ ਵੀ ਵਿਜੇ ਦਾ ਬਹੁਤ ਵੱਡਾ ਫੈਨ ਹੈ। ਇੱਕ ਦਿਨ ਖਬਰ ਆਉਂਦੀ ਹੈ ਕਿ ਸੁਪਰਸਟਾਰ ਵਿਜੇ ਕੁਮਾਰ ਆਪਣੀ ਫਿਲਮ ਦੀ ਸ਼ੂਟਿੰਗ ਲਈ ਭੋਪਾਲ ਆ ਰਹੇ ਹਨ ਤਾਂ ਓਮ ਪ੍ਰਕਾਸ਼ ਖੁਸ਼ੀ ਨਾਲ ਝੂਮ ਉੱਠਦਾ ਹੈ। ਉਸਦਾ ਅਤੇ ਉਸਦੇ ਬੇਟੇ ਦਾ ਇੱਕ ਹੀ ਸੁਪਨਾ ਹੈ ਕਿ ਉਹ ਵਿਜੇ ਨਾਲ 'ਸੈਲਫੀ' ਲੈਣ। ਉਂਜ ਤਾਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸੰਭਵ ਨਹੀਂ ਹੁੰਦਾ, ਪਰ ਕੁਝ ਅਜਿਹਾ ਹੋ ਜਾਂਦਾ ਹੈ ਜੋ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ।
ਦਰਅਸਲ, ਅਜਿਹਾ ਹੁੰਦਾ ਹੈ ਕਿ ਵਿਜੇ ਨੂੰ ਇੱਕ ਸੀਨ ਸ਼ੂਟ ਕਰਨ ਲਈ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ, ਪਰ ਪਤਾ ਚੱਲਦਾ ਹੈ ਕਿ ਉਸਦਾ ਲਾਇਸੈਂਸ ਗੁੰਮ ਹੋ ਗਿਆ ਹੈ। ਅਜਿਹੇ 'ਚ ਜਦੋਂ ਉਹ ਓਮ ਪ੍ਰਕਾਸ਼ ਤੋਂ ਲਾਇਸੈਂਸ ਲੈਣ ਲਈ ਆਰਟੀਓ ਦਫ਼ਤਰ ਜਾਂਦੇ ਹਨ, ਤਾਂ ਮੀਡੀਆ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਲੱਗਦਾ ਹੈ ਕਿ ਓਮ ਪ੍ਰਕਾਸ਼ ਨੇ ਜਾਣਬੁੱਝ ਕੇ ਮੀਡੀਆ ਨੂੰ ਪ੍ਰਚਾਰ ਲਈ ਬੁਲਾਇਆ ਹੈ ਤਾਂ ਕਿ ਮੀਡੀਆ 'ਚ ਉਨ੍ਹਾਂ ਦਾ ਨਾਂ ਬਦਨਾਮ ਹੋ ਜਾਵੇ। ਇਸ ਤੋਂ ਬਾਅਦ ਕਹਾਣੀ 'ਚ ਟਵਿਸਟ ਆਉਂਦਾ ਹੈ, ਜਿਸ ਨੂੰ ਦੇਖਣ ਲਈ ਤੁਹਾਨੂੰ ਸਿਨੇਮਾ ਘਰਾਂ ਤੱਕ ਪਹੁੰਚਣਾ ਹੋਵੇਗਾ।
ਐਕਟਿੰਗ
ਜਿਸ ਤਰ੍ਹਾਂ ਅਕਸ਼ੇ ਕੁਮਾਰ ਅਸਲ ਜ਼ਿੰਦਗੀ 'ਚ ਸਟਾਰ ਹਨ, ਉਸੇ ਤਰ੍ਹਾਂ ਉਨ੍ਹਾਂ ਨੇ ਫਿਲਮਾਂ 'ਚ ਵੀ ਆਪਣਾ ਸਟਾਰਡਮ ਬਰਕਰਾਰ ਰੱਖਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇਮਰਾਨ ਹਾਸ਼ਮੀ ਨੇ ਆਪਣੀ ਅਦਾਕਾਰੀ ਨਾਲ ਪ੍ਰਭਾਵਿਤ ਕੀਤਾ ਹੈ। ਉਹ ਇੱਕ ਪੁਲਿਸ ਅਫਸਰ ਦੇ ਕਿਰਦਾਰ ਵਿੱਚ ਵਧੀਆ ਹੈ ਤਾਂ ਦੂਜੇ ਪਾਸੇ ਨੁਸਰਤ ਅਤੇ ਡਾਇਨਾ ਨੇ ਵੀ ਵਧੀਆ ਕੰਮ ਕੀਤਾ ਹੈ। ਮ੍ਰਿਣਾਲ ਦਾ ਰੋਲ ਭਾਵੇਂ ਛੋਟਾ ਹੋਵੇ, ਪਰ ਉਹ ਆਪਣੇ ਕਿਰਦਾਰ ਵਿੱਚ ਵੀ ਚੰਗੀ ਤਰ੍ਹਾਂ ਸਥਾਪਿਤ ਹੈ।
ਸੰਗੀਤ
'ਸੈਲਫੀ' ਦੇ ਗੀਤ ਭਾਵੇਂ ਰੀਮੇਕ ਹਨ, ਪਰ ਇਸ ਦੇ ਬਾਵਜੂਦ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਾਰਟੀ ਥੀਮਾਂ ਵਾਲੇ ਗੀਤਾਂ ਨੇ ਫ਼ਿਲਮ ਵਿੱਚ ਹੋਰ ਵੀ ਰੌਣਕ ਵਧਾ ਦਿੱਤੀ ਹੈ। ਮਿਊਜ਼ਿਕ ਕੰਪੋਜ਼ਰ ਨੇ ਅੱਜ ਦੇ ਸਮੇਂ ਦੇ ਅੰਦਾਜ਼ ਵਿੱਚ ਗੀਤਾਂ ਨੂੰ ਰੀਮੇਕ ਕੀਤਾ ਹੈ, ਜੋ ਬਹੁਤ ਵਧੀਆ ਹੈ।
ਨਿਰਦੇਸ਼ਨ
ਆਪਣੀਆਂ ਪਿਛਲੀਆਂ ਫਿਲਮਾਂ 'ਜੁਗ ਜੁਗ ਜੀਓ' ਅਤੇ 'ਗੁੱਡ ਨਿਊਜ਼' ਵਾਂਗ ਇਸ ਫਿਲਮ 'ਚ ਵੀ ਰਾਜ ਮਹਿਤਾ ਨੇ ਕਾਫੀ ਕਾਮੇਡੀ ਜੋੜੀ ਹੈ। ਰਾਜ ਨੇ ਫਿਲਮ ਵਿੱਚ ਇੱਕ ਪ੍ਰਸ਼ੰਸਕ ਅਤੇ ਇੱਕ ਸੁਪਰਸਟਾਰ ਦੇ ਰਿਸ਼ਤੇ ਨੂੰ ਖੂਬਸੂਰਤੀ ਨਾਲ ਦਰਸਾਇਆ ਹੈ। ਇਸ ਫਿਲਮ 'ਚ ਰਾਜ ਦਾ ਨਿਰਦੇਸ਼ਨ ਵੀ ਵਧੀਆ ਹੈ।
ਕੁੱਲ ਮਿਲਾ ਕੇ ਫ਼ਿਲਮ ਇੱਕ ਵਾਰ ਦੇਖਣ ਯੋਗ ਹੈ। ਇਹ ਇੱਕ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਹੈ। ਜੇਕਰ ਤੁਸੀਂ ਫ਼ਿਲਮ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਵੱਡੀਆਂ ਉਮੀਦਾਂ ਨਾਲ ਨਾ ਜਾਓ। ਇਸ ਨੂੰ ਮਸਾਲਾ ਫ਼ਿਲਮ ਵਾਂਗ ਦੇਖੋ ਅਤੇ ਆਪਣੇ ਪਰਿਵਾਰ ਨਾਲ ਫ਼ਿਲਮ ਦਾ ਆਨੰਦ ਲਓ।