Salman Khan: ਸਲਮਾਨ ਖਾਨ ਦੀ ਫਿਲਮ ਦੇਖਣੀ ਹੈ ਤਾਂ ਦਿਮਾਗ ਘਰ ਰੱਖ ਕੇ ਜਾਓ, ਨਾ ਕਹਾਣੀ ਸਮਝ ਆਵੇਗੀ ਨਾ ਐਕਸ਼ਨ, ਪੜ੍ਹੋ ਰਿਵਿਊ
Kisi Ka Bhai Kisi Ki Jaan Review: ਸਲਮਾਨ ਖਾਨ ਸਟਾਰਰ ਮੋਸਟ ਅਵੇਟਿਡ ਫਿਲਮ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਪੂਰੀ ਤਰ੍ਹਾਂਸਲਮਾਨ ਦੀ ਫਿਲਮ ਹੈ
ਫਰਹਾਦ ਸਾਮਜੀ
ਸਲਮਾਨ ਖਾਨ, ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਰਾਘਵ ਜੁਆਲ
Kisi Ka Bhai Kisi Ki Jaan Movie Review: ਫਿਲਮਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ, ਚੰਗੀਆਂ ਫਿਲਮਾਂ, ਮਾੜੀਆਂ ਫਿਲਮਾਂ ਅਤੇ ਸਲਮਾਨ ਖਾਨ ਦੀਆਂ ਫਿਲਮਾਂ ਅਤੇ ਇਹ ਤੀਜੀ ਕਿਸਮ ਦੀ ਫਿਲਮ ਹੈ। ਕੀ ਤੁਸੀਂ ਆਪਣੇ ਅੰਡਰਵੀਅਰ ਨੂੰ ਪ੍ਰੈੱਸ ਕਰ ਸਕਦੇ ਹੋ? ਕਈ ਸਾਲ ਪਹਿਲਾਂ ਇੱਕ ਵੱਡੇ ਆਲੋਚਕ ਨੇ ਲਿਖਿਆ ਸੀ ਕਿ ਸਲਮਾਨ ਖਾਨ ਦੀ ਫਿਲਮ ਦੀ ਸਮੀਖਿਆ ਕਰਨਾ ਅੰਡਰਵੀਅਰ ਨੂੰ ਪ੍ਰੈੱਸ ਕਰਨ ਵਾਂਗ ਹੈ। ਕੋਈ ਫ਼ਰਕ ਨਹੀਂ ਪੈਂਦਾ। ਪ੍ਰਸ਼ੰਸਕ ਯਕੀਨੀ ਤੌਰ 'ਤੇ ਦੇਖਣਗੇ, ਪਰ ਫਿਰ ਵੀ ਫਿਲਮ ਦਾ ਰਿਵਿਊ ਤਾਂ ਕਰਨਾ ਹੀ ਪਵੇਗਾ।
ਕਹਾਣੀ
ਜੇਕਰ ਸਲਮਾਨ ਦੀ ਫਿਲਮ ਹੈ ਤਾਂ ਕਹਾਣੀ ਕੀ ਹੈ। ਕੋਈ ਫਰਕ ਨਹੀਂ ਪੈਂਦਾ ਪਰ ਸਵਾਲ ਇਹ ਹੈ ਕਿ ਕਹਾਣੀ ਕੀ ਹੈ? ਕਹਾਣੀ ਭਾਈਜਾਨ ਯਾਨੀ ਸਲਮਾਨ ਖਾਨ ਦੀ ਹੈ ਜੋ ਆਪਣੇ ਤਿੰਨ ਭਰਾਵਾਂ ਰਾਘਵ ਜੁਆਲ, ਜੱਸੀ ਗਿੱਲ ਅਤੇ ਸਿਧਾਰਥ ਨਿਗਮ ਨੂੰ ਪਾਲਣ ਲਈ ਵਿਆਹ ਨਹੀਂ ਕਰਦਾ ਹੈ। ਹੁਣ ਤਿੰਨਾਂ ਭਰਾਵਾਂ ਦੀਆਂ ਗਰਲਫ੍ਰੈਂਡ ਹਨ। ਜਿਸ ਦੇ ਕਿਰਦਾਰ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਵਿਨਾਲੀ ਭਟਨਾਗਰ ਨੇ ਨਿਭਾਏ ਹਨ। ਹੁਣ ਇਨ੍ਹਾਂ ਤਿੰਨਾਂ ਦੇ ਵਿਆਹ ਤੋਂ ਪਹਿਲਾਂ ਭਾਈਜਾਨ ਦਾ ਵਿਆਹ ਹੋਣਾ ਜ਼ਰੂਰੀ ਹੈ। ਫਿਰ ਪੂਜਾ ਹੇਗੜੇ ਭਾਈਜਾਨ ਦੀ ਜ਼ਿੰਦਗੀ ਵਿੱਚ ਦਾਖਲ ਹੁੰਦੀ ਹੈ ਅਤੇ ਕਹਾਣੀ ਅੱਗੇ ਵਧਦੀ ਹੈ। ਹਾਂ ਤੁਸੀਂ ਸਹੀ ਪੜ੍ਹਿਆ, ਬਾਕੀ ਫਿਲਮ ਦੇਖਣ ਲਈ ਤੁਹਾਨੂੰ ਥੀਏਟਰ ਜਾਣਾ ਪਵੇਗਾ।
ਕਿਹੋ ਜਿਹੀ ਹੈ ਫਿਲਮ?
ਇਹ ਇੱਕ ਆਮ ਸਲਮਾਨ ਖਾਨ ਕਿਸਮ ਦੀ ਫਿਲਮ ਹੈ, ਜਿਸ ਵਿੱਚ ਸਲਮਾਨ ਐਕਸ਼ਨ, ਰੋਮਾਂਸ, ਉਹ ਕਰ ਰਿਹਾ ਹੈ ਜਿਸ ਲਈ ਉਹ ਜਾਣਿਆ ਜਾਂਦਾ ਹੈ ਅਤੇ ਉਹ ਸਾਲਾਂ ਤੋਂ ਬੱਸ ਇਹੀ ਕਰ ਰਹੇ ਹਨ। ਫਿਲਮ ਦੇ ਇੱਕ ਸੀਨ ਵਿੱਚ ਪੂਜਾ ਸਲਮਾਨ ਨੂੰ ਕਹਿੰਦੀ ਹੈ ਕਿ ਜੇ ਤੁਹਾਨੂੰ ਗੁੱਸਾ ਕਰਨਾ ਹੈ, ਤਾਂ ਕਿਵੇਂ ਕਰੋਗੇ।ਸਲਮਾਨ ਇੱਕ ਐਕਸਪ੍ਰੈਸ਼ਨ ਦਿੰਦੇ ਹਨ, ਤਾਂ ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਰੋਮਾਂਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਵੇਂ ਕਰੋਗੇ? ਸਲਮਾਨ ਇੱਕ ਐਕਸਪ੍ਰੈਸ਼ਨ ਦਿੰਦੇ ਹਨ। ਫਿਰ ਉਹ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਇਮੋਸ਼ਨਲ ਹੋਣਾ ਹੈ ਤਾਂ ਤੁਸੀਂ ਕਿਵੇਂ ਹੋਵੋਗੇ? ਸਲਮਾਨ ਇੱਕ ਐਕਸਪ੍ਰੈਸ਼ਨ ਦਿੰਦੇ ਹਨ ਅਤੇ ਤਿੰਨ ਵਾਰ ਸਲਮਾਨ ਇੱਕ ਹੀ ਐਕਸਪ੍ਰੈਸ਼ਨ ਦਿੰਦੇ ਹਨ। ਸਲਮਾਨ ਖਾਨ ਖੁਦ ਕਹਿੰਦੇ ਹਨ ਕਿ ਮੈਂ ਇੱਕੋ ਐਕਸਪ੍ਰੈਸ਼ਨ (ਹਾਵ ਭਾਵ) 'ਤੇ ਚੱਲਦਾ ਆ ਰਿਹਾ ਹਾਂ ਅਤੇ ਦਰਸ਼ਕ ਮੈਨੂੰ ਇਹੀ ਸਭ ਕਰਦੇ ਹੋਏ ਦੇਖਣਾ ਚਾਹੰੁਦੇ ਹਨਅਤੇ ਸਲਮਾਨ ਨੇ ਉਹੀ ਕੀਤਾ ਹੈ। ਫਿਲਮ ਦਾ ਐਕਸ਼ਨ ਕਾਫੀ ਥਾਵਾਂ 'ਤੇ ਬਚਕਾਨਾ ਜਿਹਾ ਲੱਗਦਾ ਹੈ। ਫਿਲਮ ਦੇ ਕਈ ਸੀਨ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਕੀ ਹੋ ਰਿਹਾ ਹੈ ਅਤੇ ਇਹ ਕਿਉਂ ਹੋ ਰਿਹਾ ਹੈ? ਇਹ ਫਿਲਮ ਸਿਰਫ ਅਤੇ ਸਿਰਫ ਸਲਮਾਨ ਲਈ ਹੀ ਵੇਖੀ ਜਾ ਸਕਦੀ ਹੈ। ਸਲਮਾਨ ਵੀ ਅੰਤ ਵਿੱਚ ਆਪਣੀ ਕਮੀਜ਼ ਲਾਹ ਲੈਂਦੇ ਹਨ ਅਤੇ ਇੱਥੇ ਸਲਮਾਨ ਦੇ ਪ੍ਰਸ਼ੰਸਕਾਂ ਦੇ ਪੈਸੇ ਪੂਰੀ ਤਰ੍ਹਾਂ ਵਸੂਲ ਹੋ ਜਾਂਦੇ ਹਨ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ, ਜੇ ਤੁਸੀਂ ਇਹ ਫਿਲਮ ਦੇਖਣੀ ਹੈ ਤਾਂ ਕਿਰਪਾ ਕਰਕੇ ਆਪਣੇ ਦਿਮਾਗ਼ ਨੂੰ ਘਰ ਰੱਖ ਕੇ ਜਾਓ, ਨਹੀਂ ਤਾਂ ਦਿਮਾਗ ਨੂੰ ਹਾਰਟ ਅਟੈਕ ਆ ਸਕਦਾ ਹੈ। ਫਿਲਮ 'ਚ ਇਕ ਸਰਪ੍ਰਾਈਜ਼ ਵੀ ਹੈ ਜੋ ਥੀਏਟਰ 'ਚ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ।
ਐਕਟਿੰਗ
ਸਲਮਾਨ ਖ਼ਾਨ ਨੇ ਜਿਸ ਤਰ੍ਹਾਂ ਦੀ ਅਦਾਕਾਰੀ ਕੀਤੀ ਹੈ, ਉਹੀ ਹੈ ਅਤੇ ਇਹ ਸੱਚ ਹੈ ਕਿ ਦਰਸ਼ਕ ਉਨ੍ਹਾਂ ਨੂੰ ਉਸੇ ਤਰ੍ਹਾਂ ਪਸੰਦ ਕਰਦੇ ਹਨ, ਵੈਸੇ ਵੀ ਸੁਪਰਸਟਾਰ ਉਹ ਹੈ ਜੋ ਮਾੜੀ ਫ਼ਿਲਮ ਵੀ ਚਲਾ ਸਕਦਾ ਹੈ ਅਤੇ ਸਲਮਾਨ ਕੋਲ ਇਹ ਸ਼ਕਤੀ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਇੱਕ ਮਾੜੀ ਫਿਲਮ ਹੈ। ਪੂਜਾ ਹੇਗੜੇ ਦੀ ਐਕਟਿੰਗ ਵੀ ਉਹੀ ਹੈ ਜੋ ਅਸੀਂ ਦੇਖ ਚੁੱਕੇ ਹਾਂ। ਇਹ ਫ਼ਿਲਮਸ਼ਹਿਨਾਜ਼ ਗਿੱਲ ਦੀ ਡੈਬਿਊ ਹੈ ਅਤੇ ਉਸ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਸ਼ਹਿਨਾਜ਼ ਬਹੁਤ ਹੀ ਕਿਊਟ ਹੈ। ਫਿਲਮ 'ਚ ਵੀ ਤੁਹਾਨੂੰ ਅਸਲੀ ਸ਼ਹਿਨਾਜ਼ ਹੀ ਦੇਖਣ ਨੂੰ ਮਿਲੇਗੀ। ਫਿਲਮ 'ਚ ਇੱਕ ਦੋ ਕਾਮੇਡੀ ਸੀਨ ਬਹੁਤ ਵਧੀਆ ਹਨ। ਪਲਕ ਤਿਵਾਰੀ ਵੀ ਠੀਕ ਹੈ, ਪਰ ਉਸ ਨੇ ਲੰਬਾ ਸਫ਼ਰ ਤੈਅ ਕਰਨਾ ਹੈ। ਰਾਘਵ ਜੁਆਲ ਨੇ ਵਧੀਆ ਐਕਟਿੰਗ ਕੀਤੀ ਹੈ। ਜੱਸੀ ਗਿੱਲ ਅਤੇ ਸਿਧਾਰਥ ਨਿਗਮ ਵੀ ਠੀਕ ਹਨ। ਸਲਮਾਨ ਦੀ ਫਿਲਮ ਦੀ ਸਮੱਸਿਆ ਇਹ ਹੈ ਕਿ ਤੁਹਾਨੂੰ ਸਲਮਾਨ ਤੋਂ ਇਲਾਵਾ ਕੋਈ ਵੀ ਨਜ਼ਰ ਨਹੀਂ ਆਉਂਦਾ। ਇਹੀ ਸਮੱਸਿਆ ਇਸ ਫਿਲਮ ਨਾਲ ਵੀ ਹੈ। ਜੀ ਹਾਂ, ਇਸ ਵਿੱਚ ਸਤੀਸ਼ ਕੌਸ਼ਿਕ ਵੀ ਨਜ਼ਰ ਆ ਰਹੇ ਹਨ ਅਤੇ ਦਰਸ਼ਕਾਂ ਨੂੰ ਉਨ੍ਹਾਂ ਨੂੰ ਆਖਰੀ ਵਾਰ ਸਕ੍ਰੀਨ 'ਤੇ ਦੇਖ ਕੇ ਚੰਗਾ ਲੱਗਦਾ ਹੈ।
ਡਾਇਰੈਕਸ਼ਨ
ਇਸ ਫਿਲਮ ਨੂੰ ਦੇਖ ਕੇ ਸਮਝ ਆ ਗਿਆ ਹੈ ਕਿ ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਫਰਹਾਦ ਸਾਮਜੀ ਨੂੰ 'ਹੇਰਾ ਫੇਰੀ 3' ਤੋਂ ਹਟਾਉਣ ਦੀ ਮੰਗ ਕਿਉਂ ਕਰ ਰਹੇ ਹਨ।
ਮਿਊਜ਼ਿਕ
ਰਵੀ ਬਸਰੂਰ ਦਾ ਸੰਗੀਤ ਬਿਲਕੁਲ ਉਸ ਕਿਸਮ ਦਾ ਨਹੀਂ ਹੈ ਜਿਸ ਨੂੰ ਸੁਣਨ ਦਾ ਮਜ਼ਾ ਆਵੇ ਅਤੇ ਫਿਲਮ ਵਿੱਚ ਗੀਤ ਵਾਰ-ਵਾਰ ਆਉਂਦੇ ਹਨ ਜੋ ਪਹਿਲਾਂ ਤੋਂ ਹੀ ਪ੍ਰੇਸ਼ਾਨ ਸਰੋਤਿਆਂ ਨੂੰ ਹੋਰ ਪ੍ਰੇਸ਼ਾਨ ਕਰਦੇ ਹਨ।
ਰੇਟਿੰਗ - 5 ਵਿੱਚੋਂ 2.5 ਸਟਾਰ (ਅੱਧੀ ਰੇਟਿੰਗ ਫਾਲਤੂ ਸਿਰਫ ਸਲਮਾਨ ਤੇ ਸ਼ਹਿਨਾਜ਼ ਲਈ)