ਦਾਦਾ ਨਾਲ 4 ਸਾਲ ਦਾ ਮਾਸੂਮ ਪਹੁੰਚਿਆ ਖੇਤ, ਅਚਾਨਕ ਆ ਗਏ ਅਵਾਰਾ ਕੁੱਤੇ, ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
Stray Dogs Attack on Minor: ਯੂਪੀ ਦੇ ਸਹਾਰਨਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਦਾਦਾ ਨਾਲ ਖੇਤਾਂ 'ਚ ਗਏ ਚਾਰ ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਵੱਢ-ਵੱਢ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਬੱਚੇ ਦੇ ਸੋਗ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਮੁਜ਼ੱਫਰਨਗਰ ਵਿੱਚ ਵੀ ਕੁੱਤਿਆਂ ਦੇ ਝੁੰਡ ਨੇ ਇੱਕ ਬਜ਼ੁਰਗ ਨੂੰ ਮਾਰ ਦਿੱਤਾ ਸੀ।
ਦੱਸ ਦੇਈਏ ਕਿ ਇਹ ਸਾਰਾ ਮਾਮਲਾ ਰਾਮਪੁਰ ਮਨਿਹਾਰਨ ਇਲਾਕੇ ਦੇ ਇਸਲਾਮਨਗਰ ਕਸਬਾ ਕਾਜੀਪੁਰਾ ਦਾ ਹੈ, ਜਿੱਥੇ ਪਿਰਮਲ ਸਿੰਘ ਆਪਣੇ ਚਾਰ ਸਾਲਾ ਪੋਤੇ ਵਿਸ਼ਾਂਤ ਨਾਲ ਖੇਤਾਂ 'ਚ ਕੰਮ ਕਰਨ ਗਿਆ ਸੀ। ਉਥੇ ਜਾ ਕੇ ਪਿਰਮਲ ਖੇਤ ਵਿਚ ਕੰਮ ਕਰਨ ਲੱਗਾ ਅਤੇ ਬੱਚਾ ਖੇਡਣ ਲੱਗਾ। ਕੁਝ ਦੇਰ ਬਾਅਦ ਨਜ਼ਦੀਕੀ ਬਗੀਚੇ 'ਚੋਂ ਚਾਰ-ਪੰਜ ਅਵਾਰਾ ਕੁੱਤੇ ਆਏ ਅਤੇ ਬੱਚੇ ਨੂੰ ਘੇਰ ਕੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚਾ ਹੇਠਾਂ ਡਿੱਗ ਪਿਆ ਅਤੇ ਚੀਕਾਂ ਮਾਰਨ ਲੱਗ ਪਿਆ।
ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪਿਰਮਲ ਸਿੰਘ ਅਤੇ ਹੋਰ ਗੁਆਂਢੀ ਬੱਚੇ ਵੱਲ ਭੱਜੇ ਤਾਂ ਉਦੋਂ ਤੱਕ ਕੁੱਤਿਆਂ ਨੇ ਬੱਚੇ ਦਾ ਪੇਟ ਪਾੜ ਕੇ ਉਸ ਦੀਆਂ ਆਂਦਰਾਂ ਕੱਢ ਲਈਆਂ ਸਨ। ਵਿਸ਼ਾਂਤ ਨੂੰ ਕੁੱਤਿਆਂ ਵਿੱਚ ਘਿਰਿਆ ਦੇਖ ਕੇ ਪਿਰਮਲ ਅਤੇ ਗੁਆਂਢੀਆਂ ਨੇ ਕਿਸੇ ਤਰ੍ਹਾਂ ਵਿਸ਼ਾਂਤ ਨੂੰ ਕੁੱਤਿਆਂ ਤੋਂ ਛੁਡਵਾਇਆ ਅਤੇ ਸਹਾਰਨਪੁਰ ਦੇ ਡਾਕਟਰ ਕੋਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਬੱਚੇ ਦਾ ਅੰਤਿਮ ਸੰਸਕਾਰ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।