ਇਸ ਕਿਸਾਨ ਕੋਲ ਕਿਸੇ ਵੇਲੇ ਪੈਰਾਂ 'ਚ ਪਾਉਣ ਨੂੰ ਚੱਪਲ ਵੀ ਨਹੀਂ ਸੀ, ਇੰਜ ਬਣਿਆ ਕਰੋੜਪਤੀ
ਕੱਲ੍ਹ ਤੱਕ ਕਿਸਾਨ ਰੱਤੀ ਰਾਮ ਕੋਲ ਚੱਲਣ ਲਈ ਨਾ ਤਾਂ ਕੋਈ ਗੱਡੀ ਸੀ ਅਤੇ ਇੱਥੋਂ ਤੱਕ ਕੇ ਪੈਰਾਂ 'ਚ ਪਾਉਣ ਲਈ ਚੱਪਲ ਖ਼ਰੀਦਣਾ ਵੀ ਮੁਸ਼ਕਲ ਸੀ। ਥੋੜ੍ਹੀ ਜਿਹੀ ਤਕਨੀਕ ਅਤੇ ਜ਼ਮੀਨ 'ਚ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਕੇ ਉਹ ਕਰੋੜਪਤੀ ਬਣ ਗਿਆ ਹੈ।
ਗੁਨਾ: ਕੱਲ੍ਹ ਤੱਕ ਕਿਸਾਨ ਰੱਤੀ ਰਾਮ ਕੋਲ ਚੱਲਣ ਲਈ ਨਾ ਤਾਂ ਕੋਈ ਗੱਡੀ ਸੀ ਅਤੇ ਇੱਥੋਂ ਤੱਕ ਕੇ ਪੈਰਾਂ 'ਚ ਪਾਉਣ ਲਈ ਚੱਪਲ ਖ਼ਰੀਦਣਾ ਵੀ ਮੁਸ਼ਕਲ ਸੀ। ਥੋੜ੍ਹੀ ਜਿਹੀ ਤਕਨੀਕ ਅਤੇ ਜ਼ਮੀਨ 'ਚ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਕੇ ਉਹ ਕਰੋੜਪਤੀ ਬਣ ਗਿਆ ਹੈ। ਉਸ ਨੇ ਸਰਕਾਰੀ ਯੋਜਨਾਵਾਂ ਨੂੰ ਪਰਖਿਆ ਅਤੇ ਉਨ੍ਹਾਂ ਨੂੰ ਅਪਣਾ ਕੇ ਸਬਜ਼ੀਆਂ ਦੀ ਖੇਤੀ 'ਚ ਕਰੋੜਾ ਰੁਪਏ ਕਮਾ ਲਏ। ਅੱਜ ਉਹ ਮੇਟਾਡੋਰ ਅਤੇ ਬਾਈਕ 'ਤੇ ਮਾਣ ਨਾਲ ਪਿੰਡ 'ਚੋਂ ਨਿਕਲਦਾ ਹੈ।
ਹਿਨੋਤੀਆ ਨਿਵਾਸੀ ਰੱਤੀ ਰਾਮ ਨੇ ਦੱਸਿਆ ਕਿ ਉਸ ਕੋਲ ਥੋੜ੍ਹੀ-ਬਹੁਤ ਜ਼ਮੀਨ ਸੀ ਪਰ ਪਾਣੀ ਨਾ ਹੋਣ ਕਾਰਨ ਉਹ 'ਚ ਉਹ ਫ਼ਸਲਾਂ ਵੀ ਨਹੀਂ ਉੱਘਾ ਸਕਦਾ ਸੀ। ਇਸ ਤਰ੍ਹਾਂ ਉਹ ਲਗਾਤਾਰ ਤੰਗੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ। ਬਾਰਸ਼ ਦੇ ਮੌਸਮ 'ਚ ਥੋੜ੍ਹੀ-ਬਹੁਤ ਫ਼ਸਲ ਪੈਦਾ ਹੁੰਦੀ ਸੀ, ਉਹ ਵੀ ਕਈ ਵਾਰ ਵਾਧੂ ਬਾਰਸ਼ ਕਾਰਨ ਖ਼ਰਾਬ ਹੋ ਜਾਂਦੀ ਸੀ। ਇਸ ਨਾਲ ਥੋੜ੍ਹੀ ਜਿਹੀ ਆਮਦਨੀ ਨਾਲ ਘਰ 'ਚ ਸਿਰਫ਼ ਖਾਣ ਦੀ ਵਿਵਸਥਾ ਹੀ ਹੁੰਦੀ ਸੀ ਅਤੇ ਘਰ 'ਚ ਹਮੇਸ਼ਾ ਆਰਥਿਕ ਤੰਗੀ ਦਾ ਮਾਹੌਲ ਰਹਿੰਦਾ ਸੀ।
ਇਸ ਦੌਰਾਨ ਰੱਤੀ ਰਾਮ ਨੂੰ ਬਾਗ਼ਬਾਨੀ ਵਿਭਾਗ ਦੀਆਂ ਯੋਜਨਾਵਾਂ ਦੀ ਜਾਣਕਾਰੀ ਮਿਲੀ, ਤਾਂ ਇੱਕ ਦਿਨ ਨੰਗੇ ਪੈਰ ਪੈਦਲ ਹਿਨੋਤੀਆ ਤੋਂ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਸਥਿਤ ਕਲੈਕਟਰ ਰਾਜੇਸ਼ ਜੈਨ ਦੇ ਦਫ਼ਤਰ ਪਹੁੰਚਿਆ। ਜਿੱਥੇ ਕਲੈਕਟਰ ਜੈਨ ਨੇ ਉਸ ਦੀ ਦੁੱਖ ਨੂੰ ਸੁਣ ਕੇ ਉਸ ਨੂੰ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਕੋਲ ਪਹੁੰਚਾਇਆ। ਇੱਥੋਂ ਉਸ ਨੂੰ ਬਾਗ਼ਬਾਨੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਮਿਲੀ। ਇਸ ਦੌਰਾਨ ਬਾਗ਼ਬਾਨੀ ਵਿਭਾਗ ਦੀ ਮਦਦ ਨਾਲ ਅਨੁਦਾਨ 'ਤੇ ਉਸ ਨੇ ਰਿਸਾਅ ਸਿੰਚਾਈ ਸਿਸਟਮ, ਅਮਰੂਦ, ਆਂਵਲੇ ਦੇ ਪੌਦੇ, ਹਾਈਬ੍ਰਿਡ ਟਮਾਟਰ, ਭਿੰਡੀ, ਆਲੂ, ਲਸਣ, ਮਿਰਚ ਦੇ ਬੀਜ ਸਮੇਤ ਛਿੜਕਣ ਵਾਲਾ ਯੰਤਰ, ਪਾਵਰ ਸਪਰੇਅ ਪੰਪ, ਪਾਵਰ ਡਰਿੱਲਰ ਦਿਵਾਏ ਅਤੇ ਕਲੈਕਟਰ ਦੀ ਕੋਸ਼ਿਸ਼ ਨਾਲ ਇੱਕ ਪੈਕ ਹਾਊਸ ਸਥਾਪਤ ਕਰਵਾਇਆ।
ਇਸ ਤੋਂ ਬਾਅਦ ਰੱਤੀ ਰਾਮ ਨੇ ਨਵੇਂ ਸੰਸਾਧਨ ਨਾਲ ਸਬਜ਼ੀਆਂ ਦੀ ਖੇਤੀ ਕੀਤੀ ਤਾਂ ਇੱਕ ਸਾਲ 'ਚ ਹੀ ਰੱਤੀ ਰਾਮ ਦੀ ਕਿਸਮਤ ਪਲਟ ਗਈ ਅਤੇ ਪਹਿਲੇ ਹੀ ਸਾਲ 'ਚ ਇੱਕ ਕਰੋੜ ਦਾ ਸ਼ੁੱਧ ਮੁਨਾਫ਼ਾ ਕਮਾਇਆ। ਬਾਕਸ ਮੇਟਾਡੋਰ, 2 ਬਾਈਕ ਅਤੇ 2 ਟਰੈਕਟਰ ਸਬਜ਼ੀਆਂ ਨਾਲ ਹੋਈ ਕਮਾਈ ਨਾਲ ਖ਼ਰੀਦ ਲਏ ਹਨ। ਉਸ ਨੇ ਨਵੇਂ 3 ਖੂਹ ਖੁਦਵਾਏ, 12 ਟਿਊਬਵੈੱਲ ਲਗਵਾਉਣ ਦੇ ਨਾਲ-ਨਾਲ ਵੱਖ-ਵੱਖ ਸਥਾਨਾਂ 'ਤੇ 4 ਮਕਾਨ ਵੀ ਬਣਾਏ ਹਨ। ਖੇਤੀ ਲਈ 20 ਏਕੜ ਜ਼ਮੀਨ ਖ਼ਰੀਦੀ ਅਤੇ 2 ਪੁੱਤਰ ਅਤੇ ਇੱਕ ਧੀ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ। ਇਸ ਦੇ ਨਾਲ ਹੀ ਖੇਤੀ ਲਈ ਲਗਭਗ 100 ਏਕੜ ਜ਼ਮੀਨ ਠੇਕੇ 'ਤੇ ਲਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin