Agriculture Land: ਬਹੁਤੇ ਲੋਕ ਨਹੀਂ ਜਾਣਦੇ ਕਿ ਆਖਰ ਕੀ ਹੈ ਏਕੜ, ਹੈਕਟੇਅਰ ਤੇ ਬੀਘਾ; ਇੱਥੇ ਸਮਝੋ ਜ਼ਮੀਨ ਦਾ ਪੂਰਾ ਗਣਿਤ
ਹੈਕਟੇਅਰ ਨੂੰ ਜ਼ਮੀਨ ਦੇ ਮਾਪ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈ। ਇਹ ਵਿੱਘੇ ਅਤੇ ਏਕੜ ਨਾਲੋਂ ਵੀ ਵੱਡਾ ਹਿਸਾਬ ਹੈ। ਦੱਸ ਦੇਈਏ ਕਿ 1 ਹੈਕਟੇਅਰ 'ਚ 3.96 ਪੱਕੇ ਵਿੱਘੇ ਅਤੇ 11.87 ਕੱਚੇ ਵਿੱਘੇ ਸ਼ਾਮਲ ਹਨ।
Agriculture Land Measurement: ਖੇਤੀਬਾੜੀ-ਕਿਸਾਨੀ ਖੇਤਰ 'ਚ ਜ਼ਮੀਨ ਦਾ ਮਾਪ (Measurement of Land) ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਅਨੁਸਾਰ ਫ਼ਸਲਾਂ ਦੀ ਖੇਤੀ (Crop Farming), ਬੀਜ, ਰੂੜੀ-ਖਾਦ, ਕੀਟਨਾਸ਼ਕਾਂ ਦਾ ਛਿੜਕਾਅ, ਫ਼ਸਲਾਂ ਦੀ ਪੈਦਾਵਾਰ ਤੇ ਸਰਕਾਰੀ ਸਕੀਮਾਂ (Government Schemes) ਦਾ ਲਾਭ ਮਿਲਦਾ ਹੈ। ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਖੇਤ ਦੀ ਜ਼ਮੀਨ ਨੂੰ ਮਾਪਣ ਲਈ ਵੱਖ-ਵੱਖ ਮਾਪਦੰਡ ਹਨ, ਜੋ ਕਿ ਹੈਕਟੇਅਰ (Herctare), ਬੀਘਾ (Bigha) ਤੇ ਏਕੜ (Acre) ਦੇ ਆਲੇ-ਦੁਆਲੇ ਨਿਰਧਾਰਤ ਕੀਤੇ ਗਏ ਹਨ।
ਜਿੱਥੇ ਸ਼ਹਿਰਾਂ 'ਚ ਘਰਾਂ ਦੀ ਜ਼ਮੀਨ ਨੂੰ ਗਜ਼ ਦੇ ਹਿਸਾਬ ਨਾਲ ਮਾਪਿਆ ਜਾਂਦਾ ਹੈ, ਉੱਥੇ ਸਮਤਲ ਜ਼ਮੀਨਾਂ ਦੀ ਕੈਲਕੁਲੇਸ਼ਨ ਵਰਗ ਫੁੱਟ 'ਚ ਕੀਤੀ ਜਾਂਦੀ ਹੈ, ਪਰ ਜ਼ਿਆਦਾਤਰ ਲੋਕ ਖੇਤਾਂ ਦੀ ਜ਼ਮੀਨ ਨੂੰ ਮਾਪਣ 'ਚ ਉਲਝਣ ਵਿੱਚ ਪੈ ਜਾਂਦੇ ਹਨ। ਇਸ ਭੰਬਲਭੂਸੇ ਨੂੰ ਦੂਰ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਹੁਣ ਦੇਸ਼ ਦੇ ਨੌਜਵਾਨਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਵੀ ਪਿੰਡਾਂ 'ਚ ਖੇਤੀ ਸਟਾਰਟ ਅੱਪ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਕੀ ਹੁੰਦਾ ਹੈ ਬੀਘਾ
ਖੇਤ ਦੀ ਜ਼ਮੀਨ ਦੇ ਮਾਪ ਦੀ ਇਕਾਈ ਨੂੰ ਬੀਘਾ ਵੀ ਕਿਹਾ ਜਾਂਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ 'ਚ ਕੀਤੀ ਜਾਂਦੀ ਹੈ। ਬੀਘੇ ਦੀ ਮਿਣਤੀ (Calculation of Bigha) ਇੱਕ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ 'ਚ ਕੱਚਾ ਬੀਘਾ ਅਤੇ ਪੱਕਾ ਬੀਘਾ ਸ਼ਾਮਲ ਹਨ। ਇਹ ਦੋਵੇਂ ਇਕਾਈਆਂ ਵੱਖੋ-ਵੱਖਰੇ ਤਰੀਕਿਆਂ ਨਾਲ ਗਿਣੀਆਂ ਜਾਂਦੀਆਂ ਹਨ ਤੇ ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਨੂੰ ਵੀ ਵੱਖੋ-ਵੱਖਰਾ ਮਾਪਿਆ ਜਾਂਦਾ ਹੈ। ਜਿੱਥੇ ਕੱਚੇ ਬੀਘੇ 'ਚ ਲਗਪਗ 1008 ਵਰਗ ਗਜ਼ ਜ਼ਮੀਨ ਹੈ। ਦੂਜੇ ਪਾਸੇ ਪੱਕਾ ਬੀਘਾ ਲਗਪਗ 1600 ਗਜ਼ ਦੇ ਬਰਾਬਰ ਮੰਨਿਆ ਜਾਂਦਾ ਹੈ।
ਹੈਕਟੇਅਰ ਕੀ ਹੈ?
ਹੈਕਟੇਅਰ ਨੂੰ ਜ਼ਮੀਨ ਦੇ ਮਾਪ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈ। ਇਹ ਬੀਘੇ ਅਤੇ ਏਕੜ ਨਾਲੋਂ ਵੀ ਵੱਡਾ ਹਿਸਾਬ ਹੈ। ਦੱਸ ਦੇਈਏ ਕਿ 1 ਹੈਕਟੇਅਰ 'ਚ 3.96 ਪੱਕੇ ਵਿੱਘੇ ਅਤੇ 11.87 ਕੱਚੇ ਵਿੱਘੇ ਸ਼ਾਮਲ ਹਨ। ਇਸ ਦੇ ਨਾਲ ਹੀ 1 ਹੈਕਟੇਅਰ 'ਚ ਲਗਭਗ 2.4711 ਏਕੜ ਜ਼ਮੀਨ ਆਉਂਦੀ ਹੈ। ਇਸ ਤੋਂ ਇਲਾਵਾ ਪ੍ਰਤੀ ਹੈਕਟੇਅਰ 10,000 ਵਰਗ ਮੀਟਰ ਖੇਤ ਹਨ।
ਇਸ ਤਰ੍ਹਾਂ ਯਾਦ ਰੱਖਣਾ ਆਸਾਨ
1 ਬੀਘਾ ਜ਼ਮੀਨ = 1600 ਗਜ਼
1 ਏਕੜ ਖੇਤ = 1.62 ਵਿੱਘੇ
1 ਬੀਘਾ ਖੇਤ = 2.32 ਏਕੜ
1 ਹੈਕਟੇਅਰ ਫਾਰਮ = 10,000 ਵਰਗ ਮੀਟਰ
1 ਹੈਕਟੇਅਰ = 2.4711 ਏਕੜ ਜਾਂ 3.95 ਬੀਘੇ ਜਾਂ 10,000 ਵਰਗ ਮੀਟਰ
ਹਰ ਥਾਂ ਹਿਸਾਬ ਵੱਖਰਾ
ਦੱਸ ਦੇਈਏ ਕਿ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਮਾਪਦੰਡਾਂ (Measurement of Land) ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਭਾਰਤ ਦੇ ਬਹੁਤੇ ਖੇਤਰਾਂ 'ਚ ਜ਼ਮੀਨ ਨੂੰ ਬੀਘੇ 'ਚ ਮਾਪਿਆ ਜਾਂਦਾ ਹੈ, ਜਦਕਿ ਦੱਖਣੀ ਭਾਰਤ (South India) 'ਚ ਖੇਤ ਨੂੰ ਮਾਪਣ ਲਈ ਬੀਘੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬੀਘਾ, ਏਕੜ ਅਤੇ ਹੈਕਟੇਅਰ ਤੋਂ ਇਲਾਵਾ ਮਰਲਾ, ਕਨਾਲ, ਬਿਸਵਾ, ਅੰਨਕਦਮ, ਰੁੜ, ਛਾਤਕ, ਕੋਟਾ, ਸੇਂਟ, ਪਰਚ ਅਤੇ ਗੁੰਠਾ 'ਚ ਵੀ ਜ਼ਮੀਨ ਦਾ ਆਕਾਰ ਗਿਣਿਆ ਜਾਂਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਕੁਝ ਮੀਡੀਆ ਰਿਪੋਰਟਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਨੂੰ ਅਮਲ 'ਚ ਲਿਆਉਣ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।