ਪੜਚੋਲ ਕਰੋ
Advertisement
ਲੋਕ ਸਭਾ ਚੋਣਾਂ ਲਈ ਸਰਗਰਮ ਹੋਏ ਕੈਪਟਨ ਪਹੁੰਚੇ ਦਾਣਾ ਮੰਡੀ, ਲਈ ਕਿਸਾਨਾਂ ਦੀ ਸਾਰ
ਕੁਝ ਕਿਸਾਨਾਂ ਨੇ ਕੈਪਟਨ ਨੂੰ ਕਿਹਾ ਸੀ ਕਿ ਨਮੀ ਠੀਕ ਹੋਣ ਦੇ ਬਾਵਜੂਦ ਐਫਸੀਆਈ ਕਣਕ ਨਹੀਂ ਚੁੱਕ ਰਹੀ ਤਾਂ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਮੌਜੂਦ ਇੰਸਪੈਕਟਰ ਨੂੰ ਸੱਦਿਆ ਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ।
ਚੰਡੀਗੜ੍ਹ: ਅਕਸਰ ਸਮਾਗਮਾਂ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਨ ਮਗਰੋਂ 'ਫਰਲੋ' ਮਾਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਚੋਣਾਂ ਦਾ ਦਬਾਅ ਅੱਜ ਦਾਣਾ ਮੰਡੀ ਤਕ ਖਿੱਚ ਲੈ ਗਿਆ। ਕੈਪਟਨ ਨੇ ਅੱਜ ਆਪਣੇ ਸਿਆਸੀ ਪ੍ਰੋਗਰਾਮ ਤਹਿਤ ਸੰਗਰੂਰ ਤੋਂ ਫ਼ਰੀਦਕੋਟ ਜਾਣਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਕਿਸੇ ਮੰਡੀ 'ਤੇ ਰੁਕ ਕੇ ਉਨ੍ਹਾਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕੈਪਟਨ ਨੇ ਕਣਕ ਦੀ ਮੁੱਖ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਨੂੰ ਹਦਾਇਤ ਕੀਤੀ ਕਿ 12 ਫ਼ੀਸਦੀ ਤੋਂ ਘੱਟ ਨਮੀ ਵਾਲਾ ਸਾਰਾ ਅਨਾਜ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿੱਚੋਂ ਚੁੱਕਿਆ ਜਾਵੇ। ਦਰਅਸਲ, ਕੁਝ ਕਿਸਾਨਾਂ ਨੇ ਕੈਪਟਨ ਨੂੰ ਕਿਹਾ ਸੀ ਕਿ ਨਮੀ ਠੀਕ ਹੋਣ ਦੇ ਬਾਵਜੂਦ ਐਫਸੀਆਈ ਕਣਕ ਨਹੀਂ ਚੁੱਕ ਰਹੀ ਤਾਂ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਮੌਜੂਦ ਇੰਸਪੈਕਟਰ ਨੂੰ ਸੱਦਿਆ ਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਮੁੱਖ ਮੰਤਰੀ ਨੇ ਅਨਾਜ ਵਿੱਚ ਨਮੀ ਦੀ ਮਾਤਰਾ ਦੀ ਖੁਦ ਜਾਂਚ ਵੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਆਧਾਰ 'ਤੇ ਖਰੀਦ ਸਰਗਰਮੀਆਂ ਦੀ ਨਿਗਰਾਨੀ ਰੱਖਣ ਤੇ ਇਸਦੀ ਉਨ੍ਹਾਂ ਨੂੰ ਵਿਸਥਾਰਤ ਰਿਪੋਰਟ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਆਖਿਆ ਹੈ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਆਉਂਦੀ ਕਿਸੇ ਵੀ ਸਮੱਸਿਆ ਜਾਂ ਦੇਰੀ ਨਾਲ ਨਜਿੱਠਿਆ ਜਾ ਸਕੇ।
ਦੇਖੋ ਵੀਡੀਓ-
Inspecting a mandi en route from Sangrur to Faridkot. Have asked #FCI officials present to ensure that grain with less than 12% moisture is immediately picked up, without further delay. pic.twitter.com/wWojCBrlAV
— Capt.Amarinder Singh (@capt_amarinder) April 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement