(Source: ECI/ABP News/ABP Majha)
ਚੀਨੀ ਵਾਇਰਸ ਨੇ ਬਰਬਾਦ ਕੀਤਾ ਝੋਨਾ, 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ
ਕਿਸਾਨਾਂ ਨੂੰ ਖੇਤਾਂ ਵਿੱਚ ਖੜ੍ਹੀ ਆਪਣੀ ਝੋਨੇ ਦੀ ਫ਼ਸਲ ਉਪਰ ਟ੍ਰੈਕਟਰ ਚਲਾਉਣਾ ਪਿਆ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ ਆਪਣੀ ਕਰੀਬ 15 ਏਕੜ ਫ਼ਸਲ ਵਾਹੀ ਹੈ। ਕਿਸਾਨ ਨੂੰ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਹੈ
ਖੰਨਾ: ਚੀਨੀ ਵਾਇਰਸ ਜਿੱਥੇ ਪਹਿਲਾਂ ਇਨਸਾਨੀ ਜਾਨਾਂ ਲੈ ਰਿਹਾ ਸੀ, ਹੁਣ ਇਸ ਦੇਸ਼ ਤੋਂ ਆਏ ਨਵੀਂ ਤਰ੍ਹਾਂ ਦੇ ਵਾਇਰਸ ਨੇ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ। ਚਾਈਨਾ ਵਾਇਰਸ ਨਾਮਕ ਇਸ ਘਾਤਕ ਬਿਮਾਰੀ ਨੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ।
ਕਿਸਾਨਾਂ ਨੂੰ ਖੇਤਾਂ ਵਿੱਚ ਖੜ੍ਹੀ ਆਪਣੀ ਝੋਨੇ ਦੀ ਫ਼ਸਲ ਉਪਰ ਟ੍ਰੈਕਟਰ ਚਲਾਉਣਾ ਪਿਆ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ ਆਪਣੀ ਕਰੀਬ 15 ਏਕੜ ਫ਼ਸਲ ਵਾਹੀ ਹੈ। ਕਿਸਾਨ ਨੂੰ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਸਰਕਾਰ ਨਹੀਂ ਘਟਾਏਗੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਪੈਟਰੋਲੀਅਮ ਮੰਤਰੀ ਬੋਲੇ ਕੰਪਨੀਆਂ ਅਜੇ ਘਾਟਾ ਪੂਰਾ ਕਰ ਲੈਣ
ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦਾ ਬੀਜ ਪੀਆਰ 131 ਤਿਆਰ ਕੀਤਾ ਗਿਆ ਸੀ। ਝੋਨੇ ਦੀ ਇਸ ਨਸਲ ਉਪਰ ਜ਼ਿਆਦਾ ਮਾਰ ਪਈ ਹੈ। ਬਾਕੀ ਦੀਆਂ ਕਿਸਮਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਕਿਸੇ ਵੀ ਖੇਤੀਬਾੜੀ ਮਾਹਿਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ। ਕਿਸਾਨ ਦੁਕਾਨਦਾਰਾਂ ਦੇ ਕਹੇ ਅਨੁਸਾਰ ਸਪਰੇਅ ਕਰਦੇ ਰਹਿੰਦੇ ਹਨ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਠੇਕੇ ਉਪਰ ਜ਼ਮੀਨ ਲਈ ਹੋਈ ਹੈ। ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤ ਵਿੱਚ ਉਨ੍ਹਾਂ ਕੋਲ ਕੇਵਲ ਖੁਦਕੁਸ਼ੀ ਦਾ ਰਸਤਾ ਹੀ ਬਚ ਜਾਂਦਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੀਡਰ ਗੁਰਦੀਪ ਸਿੰਘ ਚਾਹਲ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਪੰਜਾਬ ਸਰਕਾਰ ਕੋਲੋਂ ਕਿਸਾਨਾਂ ਨੂੰ 100 ਫੀਸਦੀ ਮੁਆਵਜਾ ਦੇਣ ਦੀ ਮੰਗ ਕੀਤੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।