(Source: ECI | ABP NEWS)
ਮਜ਼ਦੂਰ ਨਹੀਂ ਮਿਲੇ ਤਾਂ ਕਿਸਾਨ ਨੇ ਇਦਾਂ ਵਾਹੀ 30 ਏਕੜ ਜ਼ਮੀਨ, ਤਰੀਕਾ ਦੇਖ ਤੁਸੀਂ ਵੀ ਕਰੋਗੇ ਵਾਹ-ਵਾਹ
Karnataka News: ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਵਿੱਚ ਇੱਕ ਕਿਸਾਨ ਨੇ ਬੈਲ ਅਤੇ ਮਜ਼ਦੂਰਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਸੌਖਾ ਅਤੇ ਸਸਤਾ ਤਰੀਕਾ ਅਪਣਾਇਆ ਹੈ।

Karnataka News: ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਵਿੱਚ ਇੱਕ ਕਿਸਾਨ ਨੇ ਬੈਲ ਅਤੇ ਮਜ਼ਦੂਰਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਸੌਖਾ ਅਤੇ ਸਸਤਾ ਤਰੀਕਾ ਅਪਣਾਇਆ ਹੈ। ਉਨ੍ਹਾਂ ਨੇ ਆਪਣੇ ਖੇਤਾਂ ਨੂੰ ਵਾਹੁਣ ਲਈ ਇਲੈਕਟ੍ਰਿਕ ਸਕੂਟਰ ਦੀ ਵਰਤੋਂ ਕੀਤੀ ਹੈ, ਜਿਸ ਨਾਲ ਖੇਤੀ ਵਿੱਚ ਲੱਗਣ ਵਾਲਾ ਖਰਚਾ ਵੀ ਘੱਟ ਹੋ ਗਿਆ ਹੈ।
ਬਲਦਾਂ ਦੀ ਘਾਟ ਕਰਕੇ ਚੁੱਕਿਆ ਆਹ ਕਦਮ
ਚਿੱਕੋਡੀ ਤਾਲੁਕ ਦੇ ਰਹਿਣ ਵਾਲੇ ਅਜੀਤ ਭੀਮੱਪਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸੋਇਆਬੀਨ ਦੇ ਖੇਤਾਂ ਨੂੰ ਵਾਹੁਣ ਲਈ ਬਲਦ ਨਹੀਂ ਮਿਲ ਰਹੇ ਸਨ, ਇਸ ਲਈ ਉਨ੍ਹਾਂ ਨੇ ਇਹ ਨਵਾਂ ਤਰੀਕਾ ਅਪਣਾਇਆ। ਅਜੀਤ ਕੋਲ ਲਗਭਗ 30 ਏਕੜ ਜ਼ਮੀਨ ਹੈ।
ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਜਾਗੀ ਉੱਮੀਦ
ਅਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨ ਵੀ ਬਲਦਾਂ ਦੀ ਘਾਟ ਅਤੇ ਖੇਤੀਬਾੜੀ ਲਈ ਮਜ਼ਦੂਰ ਨਾਲ ਮਿਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਇਸ ਪਹਿਲਕਦਮੀ ਨੇ ਹੋਰ ਕਿਸਾਨਾਂ ਨੂੰ ਵੀ ਉਮੀਦ ਦਿੱਤੀ ਹੈ। ਅਜੀਤ ਨੇ ਖੇਤੀਬਾੜੀ ਵਿਭਾਗ ਵਲੋਂ ਦਿੱਤੇ ਗਏ ਇੱਕ ਨਵੇਂ ਹੱਲ ਨੂੰ ਆਪਣੇ ਸਕੂਟਰ ਦੇ ਪਿੱਛੇ ਜੋੜਿਆ ਹੈ।
ਪੂਰਾ ਪਰਿਵਾਰ ਮਿਲ ਕੇ ਕਰਦਾ ਵਾਹੀ
ਜਦੋਂ ਅਜੀਤ ਸਕੂਟਰ ਚਲਾਉਂਦਾ ਹੈ ਤਾਂ ਪਰਿਵਾਰ ਦਾ ਇੱਕ ਹੋਰ ਮੈਂਬਰ ਹਲ ਫੜਦਾ ਹੈ, ਜਿਸ ਨਾਲ ਪਰਿਵਾਰ ਇੱਕ ਦਿਨ ਵਿੱਚ ਲਗਭਗ 2 ਏਕੜ ਜਮੀਨ ਵਾਹ ਲੈਂਦਾ ਹੈ। ਇਸ ਬਾਈਕ ਨਾਲ ਬਹੁਤ ਘੱਟ ਪੈਸਿਆਂ ਵਿੱਚ ਜ਼ਮੀਨ ਵਾਹੀ ਜਾ ਸਕਦੀ ਹੈ।
ਜ਼ਿਕਰ ਕਰ ਦਈਏ ਕਿ ਅੱਜਕੱਲ੍ਹ ਤਕਨੀਕੀ ਦਾ ਜਮਾਨਾ ਆ ਗਿਆ ਹੈ, ਜਿੱਥੇ ਲੋਕ ਪਹਿਲਾਂ ਬਲਦਾਂ ਨਾਲ ਪੂਰੇ ਖੇਤ ਦੀ ਵਾਹੀ ਕਰਦੇ ਸੀ ਅਤੇ ਕਈ ਲੋਕਾਂ ਨੂੰ ਲੱਗਣਾ ਪੈਂਦਾ ਸੀ ਪਰ ਅੱਜਕੱਲ੍ਹ ਇੰਨੇ ਸੰਦ ਆ ਗਏ ਹਨ ਕਿ ਲੋਕਾਂ ਨੂੰ ਬੰਦਿਆਂ ਦੀ ਲੋੜ ਨਹੀਂ ਪੈਂਦੀ ਹੈ ਅਤੇ ਜੇਕਰ ਸੰਦ ਵੀ ਨਹੀਂ ਹਨ ਤਾਂ ਹੋਰ ਵੀ ਕਈ ਤਰੀਕੇ ਅਪਣਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















