ਪੜਚੋਲ ਕਰੋ

ਫ਼ਸਲ ਬੀਮਾ ਯੋਜਨਾ ਦਾ ਕਿਸਾਨਾਂ ਨੂੰ ਘੱਟ ਤੇ ਕੰਪਨੀਆਂ ਨੂੰ ਮੋਟਾ ਫ਼ਾਇਦਾ

ਚੰਡੀਗੜ੍ਹ: ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ 'ਤੇ ਮੁਆਵਜ਼ੇ ਦੀ ਥਾਂ ਨੁਕਸਾਨ ਦੀ ਪੂਰਤੀ ਲਈ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਕਿਸਾਨਾਂ ਦੀ ਬਜਾਏ ਬੀਮਾ ਕੰਪਨੀਆਂ ਨੂੰ ਮੋਟਾ ਫ਼ਾਇਦਾ ਹੋ ਰਿਹਾ ਹੈ। ਇਸ ਯੋਜਨਾ ਸਬੰਧੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਰਟੀਆਈ ਕਾਰਕੁਨ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਾਸਲ ਜਾਣਕਾਰੀ 'ਤੇ ਆਧਾਰਤ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਇਹ ਯੋਜਨਾ ਕਿਸਾਨਾਂ ਦੇ ਹਿੱਤ 'ਚ ਹੋਣ ਦੀ ਬਜਾਏ ਕਿਸਾਨਾਂ ਨਾਲ ਵੱਡਾ ਧੋਖਾ ਜਾਂ ਘਪਲਾ ਜਾਪਦੀ ਹੈ। ਰਿਪੋਰਟ ਸਾਂਝੀ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2016-17 'ਚ ਇਸ ਯੋਜਨਾ ਤਹਿਤ ਕੰਮ ਕਰ ਰਹੀਆਂ ਵੱਖ-ਵੱਖ ਕੰਪਨੀਆਂ ਨੇ 22,362.11 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਜਦਕਿ 2016-17 'ਚ ਇਨ੍ਹਾਂ ਕੰਪਨੀਆਂ ਨੇ 15,902.47 ਕਰੋੜ ਰੁਪਏ ਦੇ ਕਲੇਮ ਕਿਸਾਨਾਂ ਨੂੰ ਅਦਾ ਕੀਤੇ। ਇਸ ਤਰ੍ਹਾਂ 2016-17 'ਚ ਕੰਪਨੀਆਂ ਨੇ ਇਸ ਯੋਜਨਾ ਵਿੱਚੋਂ 6702.75 ਕਰੋੜ ਰੁਪਏ ਦੀ ਕਮਾਈ ਕੀਤੀ ਜੋ ਪ੍ਰੀਮੀਅਮ ਦਾ ਕਰੀਬ 30 ਪ੍ਰਤੀਸ਼ਤ ਬਣਦੀ ਹੈ। ਇਸ ਵਰ੍ਹੇ 'ਚ ਨਿੱਜੀ ਕੰਪਨੀਆਂ ਵਿੱਚੋਂ ਸਭ ਤੋਂ ਵੱਧ ਪ੍ਰਤੀਸ਼ਤ ਕਮਾਈ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 78.6 ਪ੍ਰਤੀਸ਼ਤ ਤੇ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 63.14 ਪ੍ਰਤੀਸ਼ਤ ਦੀ ਕੀਤੀ। ਐਸਬੀਆਈ ਨੇ ਇਸ ਵਰ੍ਹੇ 'ਚ 396.71 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 84.71 ਕਰੋੜ ਰੁਪਏ ਦੇ ਕਲੇਮ ਅਦਾ ਕੀਤਾ ਤੇ 311.99 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਹੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੇ ਇਸ ਵਰ੍ਹੇ 'ਚ 1173.88 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 432.61 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਤੇ 741.26 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਵਰ੍ਹੇ 'ਚ ਜਨਤਕ ਕੰਪਨੀਆਂ ਵਿੱਚੋਂ ਸਭ ਤੋਂ ਵੱਧ ਕਮਾਈ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 81.14 ਪ੍ਰਤੀਸ਼ਤ ਦੀ ਕੀਤੀ। ਇਸ ਕੰਪਨੀ ਨੇ 234.76 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 44.25 ਕਰੋੜ ਰੁਪਏ ਕਲੇਮ ਅਦਾ ਕੀਤੇ ਤੇ 190.50 ਕਰੋੜ ਰੁਪਏ ਦੀ ਕਮਾਈ ਕੀਤੀ। ਬਾਕੀ ਕੰਪਨੀਆਂ ਵਿੱਚੋਂ ਵਰ੍ਹੇ 2016-17 'ਚ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ਼ ਇੰਡੀਆ ਲਿਮਟਿਡ ਨੇ 7984.56 ਕਰੋੜ ਰੁਪਏ ਦੀ ਪ੍ਰੀਮੀਅਮ ਇਕੱਠੇ ਕੀਤੇ। ਜਦਕਿ 5373.96 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਤੇ 2610.59 (32.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 1479.33 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 1116.96 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 362.36 (24.4 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਚੌਲਾ ਮੰਡਲਮ ਐਮਐਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 265.59 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 138.95 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 126.64 (47.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਐਚਡੀਐਫਸੀ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 2983.63 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 2097.49 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 886.3 (29.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਆਈਸੀਆਈਸੀਆਈ ਲੰਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 2323.12 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਤੇ 1686.45 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 636.66 ਕਰੋੜ ਰੁਪਏ (27.4 ਪ੍ਰਤੀਸ਼ਤ) ਰੁਪਏ ਦੀ ਕਮਾਈ ਕੀਤੀ। ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 677 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 255.15 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 421.85 (62.3 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 2067.59 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 1454.2 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 613.57 (29.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਸ੍ਰੀ ਰਾਮ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 255.80 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 148.07 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 107.73 (42.11 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਫਿਉਚਰ ਜਨਰਲ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 180.56 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 69.51 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 111.05 (61.5 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2016-17 'ਚ 4 ਕੰਪਨੀਆਂ ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ, ਨਿਊ ਇੰਡੀਆ ਐਸ਼ੋਰੈਂਸ ਕੰਪਨੀ ਲਿਮਟਿਡ, ਟਾਟਾ-ਏਆਈਜੀ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਤੇ ਯੂਨੀਵਰਸਲ ਸ਼ੌਂਪੋ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਜਿਹੀਆਂ ਹਨ ਜਿਨ੍ਹਾਂ ਨੇ ਇਕੱਠੇ ਕੀਤੇ ਪ੍ਰੀਮੀਅਮ ਤੋਂ ਜ਼ਿਆਦਾ ਕਲੇਮ ਅਦਾ ਕਰ ਕੇ ਘਾਟਾ ਖਾਧਾ ਹੈ। ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਤਰ੍ਹਾਂ ਹੀ ਆਰਟੀਆਈ ਦੀ ਸੂਚਨਾ ਮਿਲਣ ਤੱਕ ਵਿੱਤੀ ਵਰ੍ਹੇ 2017-18 'ਚ ਵੀ ਇੰਸ਼ੋਰੈਂਸ ਕੰਪਨੀਆਂ ਲਗਪਗ 10 ਹਜ਼ਾਰ ਕਰੋੜ ਰੁਪਏ ਦੇ ਵਾਧੇ 'ਚ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2017-18 'ਚ ਕੰਪਨੀਆਂ ਨੇ ਕੁੱਲ 25045. 87 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ, ਜਦਕਿ 15710.02 ਕਰੋੜ ਰੁਪਏ ਦੇ ਕਲੇਮ ਹੁਣ ਤੱਕ ਦਿੱਤੇ ਹਨ। ਇਸ ਵਰ੍ਹੇ 'ਚ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਇੰਡੀਆ ਨੇ 7370.11 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ, ਜਦਕਿ 6206.35 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਤੇ 1163.76 ਕਰੋੜ ਰੁਪਏ ਵਾਧੇ 'ਚ ਹੈ। ਬਜਾਜ ਆਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੇ ਇਸ ਵਰ੍ਹੇ 'ਚ 1365.58 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 912.72 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 452.85 ਕਰੋੜ ਰੁਪਏ ਦੇ ਮੁਨਾਫ਼ੇ ਵਿਚ ਹੈ। ਚੌਲਾ ਮੰਡਲਮ ਐਮਐਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਇਸ ਵਰ੍ਹੇ 'ਚ 488.97 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 433.44 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 55.53 ਕਰੋੜ ਰੁਪਏ ਦੇ ਵਾਧੇ ਵਿਚ ਹੈ। ਐਚਡੀਐਫਸੀ ਜਨਰਲ ਇੰਸ਼ੋਰੈਂਸ ਕੰਪਨੀ ਨੇ ਇਸ ਵਰ੍ਹੇ 'ਚ 1745.54 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 814.93 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 930.61 ਕਰੋੜ ਰੁਪਏ ਦੇ ਵਾਧੇ ਵਿੱਚ ਹੈ। ਆਈਸੀਆਈਸੀਆਈ ਲੰਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਨੇ 2429.49 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਤੇ 1872.82 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 556.67 ਕਰੋੜ ਰੁਪਏ ਦੇ ਵਾਧੇ 'ਚ ਹੈ। ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 525.41 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਤੇ 387.26 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 138.15 ਕਰੋੜ ਰੁਪਏ ਦੇ ਵਾਧੇ 'ਚ ਹੈ। ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 1298.96 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 679.01 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 619.94 ਕਰੋੜ ਰੁਪਏ ਦੇ ਵਾਧੇ 'ਚ ਹੈ। ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ 984.65 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਤੇ 236.81 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 747.84 ਕਰੋੜ ਰੁਪਏ ਦੇ ਵਾਧੇ 'ਚ ਹੈ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ 1289.90 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 532.90 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 756.99 ਕਰੋੜ ਰੁਪਏ ਦੇ ਵਾਧੇ 'ਚ ਹੈ। ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 1544.56 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 1198.55 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 346 ਕਰੋੜ ਰੁਪਏ ਦੇ ਵਾਧੇ 'ਚ ਹੈ। ਯੂਨੀਵਰਸਲ ਸ਼ੌਂਪੋ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 1423.77 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ ਤੇ 228.51 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 1195.25 ਕਰੋੜ ਰੁਪਏ ਦੇ ਵਾਧੇ 'ਚ ਹੈ। ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 390.03 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 87.26 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 302.77 ਕਰੋੜ ਰੁਪਏ ਦੇ ਵਾਧੇ 'ਚ ਹੈ। ਰੋਇਲ ਸੁੰਦਰਮ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ 2.92 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 52 ਲੱਖ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 2.40 ਕਰੋੜ ਰੁਪਏ ਦੇ ਵਾਧੇ 'ਚ ਹੈ। ਵਿੱਤੀ ਵਰ੍ਹੇ 2017-18 'ਚ ਈਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਤੇ ਨਿਊ ਇੰਡੀਆ ਐਂਸ਼ੋਰੈਂਸ ਕੰਪਨੀ ਹੀ 2 ਅਜਿਹੀਆਂ ਕੰਪਨੀਆਂ ਹਨ ਜੋ ਇਕੱਠੇ ਕੀਤੇ ਪ੍ਰੀਮੀਅਮ ਤੋਂ ਜ਼ਿਆਦਾ ਕਲੇਮ ਅਦਾ ਕਰ ਕੇ ਘਾਟੇ ਵਿਚ ਚੱਲ ਰਹੀਆਂ ਹਨ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕਲਿਆਣਕਾਰੀ ਰਾਜ ਦੀ ਧਾਰਨਾ ਦੇ ਅਨੁਕੂਲ ਨਾ ਹੋ ਕੇ ਵਪਾਰੀਆਂ ਦੇ ਪੱਖੀ ਜ਼ਿਆਦਾ ਲੱਗ ਰਹੀ ਹੈ। ਇਸ ਯੋਜਨਾ ਨਾਲ ਮੁਲਕ 'ਚ ਬਦਤਰ ਹਾਲਤ ਦੇ ਵਿੱਚ ਜਾ ਚੁੱਕੀ ਕਿਸਾਨੀ ਦੀਆਂ ਭਾਵਨਾਵਾਂ ਦੇ ਨਾਮ 'ਤੇ ਇੰਸ਼ੋਰੈਂਸ ਕੰਪਨੀਆਂ ਨੂੰ ਕਮਾਈ ਕਰਵਾਈ ਜਾ ਰਹੀ ਹੈ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਯੋਜਨਾ ਨੂੰ ਕਿਸਾਨ ਪੱਖੀ ਨਾਲੋਂ ਜ਼ਿਆਦਾ ਵਪਾਰੀ ਪੱਖੀ ਬਣਾਉਣ ਲਈ ਕੌਣ ਜ਼ਿੰਮੇਵਾਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget