ਸਿਰਫ 25 ਤੋਂ 300 ਰੁਪਏ 'ਚ ਕਰਵਾਓ ਦੁਧਾਰੂ ਪਸ਼ੂਆਂ ਦਾ ਬੀਮਾ, ਨੁਕਸਾਨ ਹੋਣ 'ਤੇ ਸਰਕਾਰ ਦੇਵੇਗੀ 88000 ਰੁਪਏ, ਇੰਝ ਕਰੋ ਅਪਲਾਈ
ਪਸ਼ੂਧਨ ਬੀਮਾ ਯੋਜਨਾ, ਜੋ ਕਿ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਆਉਂਦੀ ਹੈ, ਦੇ ਤਹਿਤ ਤੁਸੀਂ 25 ਤੋਂ 300 ਰੁਪਏ ਤੱਕ ਆਪਣੇ ਦੁਧਾਰੂ ਪਸ਼ੂ ਦਾ ਬੀਮਾ ਕਰਵਾ ਸਕਦੇ ਹੋ। ਦੁਧਾਰੂ ਪਸ਼ੂ ਦੀ ਅਚਾਨਕ ਮੌਤ 'ਤੇ 88 ਹਜ਼ਾਰ ਰੁਪਏ ਦਾ ਮੁਆਵਜ਼ਾ ਮਿਲਦਾ ਹੈ।
National Livestock Scheme: ਕਿਸਾਨਾਂ ਦੀ ਅਸਲ ਬੱਚਤ ਉਨ੍ਹਾਂ ਦੇ ਪਸ਼ੂ ਹੀ ਹਨ। ਖ਼ਾਸ ਕਰਕੇ ਭਾਰਤ 'ਚ ਖੇਤੀ ਤੋਂ ਵਾਧੂ ਆਮਦਨ ਕਮਾਉਣ ਲਈ ਕਈ ਪਿੰਡਾਂ 'ਚ ਗਾਂ, ਮੱਝ, ਬੱਕਰੀ ਵਰਗੇ ਦੁਧਾਰੂ ਜਾਨਵਰਾਂ ਨੂੰ ਪਾਲਣ ਦਾ ਰਿਵਾਜ ਹੈ। ਇਨ੍ਹਾਂ ਤੋਂ ਪ੍ਰਾਪਤ ਦੁੱਧ ਨਾਲ ਹੀ ਕਿਸਾਨ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹੈ। ਪਰ ਕਈ ਵਾਰ ਅਚਾਨਕ ਮੌਸਮ ਦੇ ਕਾਰਨ ਪਸ਼ੂ ਪਾਲਕਾਂ-ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ। ਮਹਿੰਗਾਈ ਦੇ ਯੁੱਗ 'ਚ ਜਦੋਂ ਪਸ਼ੂਆਂ ਦੇ ਭਾਅ ਵੀ ਵੱਧ ਗਏ ਹਨ ਤਾਂ ਚੰਗੀ ਨਸਲ ਦੇ ਪਸ਼ੂ ਖਰੀਦਣੇ ਔਖੇ ਹੋ ਗਏ ਹਨ। ਇਹੀ ਕਾਰਨ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਪਸ਼ੂਧਨ ਬੀਮਾ ਯੋਜਨਾ ਵਰਗੀਆਂ ਯੋਜਨਾਵਾਂ ਚਲਾ ਰਹੀਆਂ ਹਨ।
ਪਸ਼ੂਧਨ ਬੀਮਾ ਯੋਜਨਾ, ਜੋ ਕਿ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਆਉਂਦੀ ਹੈ, ਦੇ ਤਹਿਤ ਤੁਸੀਂ 25 ਤੋਂ 300 ਰੁਪਏ ਤੱਕ ਆਪਣੇ ਦੁਧਾਰੂ ਪਸ਼ੂ ਦਾ ਬੀਮਾ ਕਰਵਾ ਸਕਦੇ ਹੋ। ਇਸ ਦੌਰਾਨ ਜੇਕਰ ਕਿਸੇ ਦੁਧਾਰੂ ਪਸ਼ੂ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਸਰਕਾਰ 88 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਵੀ ਦਿੰਦੀ ਹੈ। ਇਨ੍ਹੀਂ ਦਿਨੀਂ ਪਸ਼ੂਆਂ 'ਚ ਲੰਪੀ ਬਿਮਾਰੀ ਦੀ ਜਾਨਲੇਵਾ ਲਾਗ ਕਾਰਨ ਦੁਧਾਰੂ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਇਹ ਇੱਕ ਵਧੀਆ ਸਕੀਮ ਹੈ। ਇਸ ਲੇਖ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਸ ਬੀਮਾ ਯੋਜਨਾ ਦਾ ਲਾਭ ਲੈ ਕੇ ਤੁਸੀਂ ਵੀ ਆਪਣੇ ਅਤੇ ਆਪਣੇ ਪਸ਼ੂਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ?
ਇਨ੍ਹਾਂ ਪਸ਼ੂਆਂ ਦਾ ਕਰਵਾਓ ਬੀਮਾ
ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਪਸ਼ੂਧਨ ਬੀਮਾ ਯੋਜਨਾ ਕਈ ਸੂਬਿਆਂ 'ਚ ਕਵਰ ਕੀਤੀ ਗਈ ਹੈ। ਹਰਿਆਣਾ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਦੁਧਾਰੂ ਨਸਲ ਦੇ ਪਸ਼ੂਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋ। ਪਸ਼ੂਆਂ ਦਾ ਬੀਮਾ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ।
ਪਸ਼ੂਧਨ ਬੀਮਾ ਯੋਜਨਾ 'ਚ ਛੋਟੇ ਜਾਨਵਰਾਂ ਅਤੇ ਵੱਡੇ ਜਾਨਵਰਾਂ ਦਾ ਵੱਖ-ਵੱਖ ਤਰੀਕਿਆਂ ਨਾਲ ਬੀਮਾ ਕੀਤਾ ਜਾਂਦਾ ਹੈ।
ਵੱਡੇ ਜਾਨਵਰਾਂ 'ਚ ਗਾਂ, ਮੱਝ, ਬਲਦ, ਝੋਟਾ (ਪ੍ਰਜਨਨ ਲਈ), ਘੋੜਾ, ਊਠ, ਗਧਾ, ਖੱਚਰ ਅਤੇ ਬਲਦ ਸ਼ਾਮਲ ਹਨ।
ਛੋਟੇ ਜਾਨਵਰਾਂ 'ਚ ਬੱਕਰੀ, ਭੇਡ, ਸੂਰ ਅਤੇ ਖਰਗੋਸ਼ ਸ਼ਾਮਲ ਹਨ।
ਕੋਈ ਵੀ ਕਿਸਾਨ ਪਰਿਵਾਰ ਘੱਟੋ-ਘੱਟ 5 ਪਸ਼ੂ ਯੂਨਿਟਾਂ ਦਾ ਬੀਮਾ ਕਰਵਾ ਸਕਦਾ ਹੈ।
ਛੋਟੇ ਜਾਨਵਰਾਂ ਦੀ ਇੱਕ ਯੂਨਿਟ 'ਚ 10 ਛੋਟੇ ਜਾਨਵਰ ਹੁੰਦੇ ਹਨ ਅਤੇ ਵੱਡੇ ਜਾਨਵਰਾਂ ਦੀ ਇੱਕ ਯੂਨਿਟ 'ਚ ਸਿਰਫ਼ 1 ਵੱਡਾ ਦੁਧਾਰੂ ਜਾਨਵਰ ਹੁੰਦਾ ਹੈ।
ਗਊਸ਼ਾਲਾਵਾਂ ਨੂੰ ਪਸ਼ੂਧਨ ਬੀਮਾ ਯੋਜਨਾ ਨਾਲ ਵੀ ਜੋੜਿਆ ਗਿਆ ਹੈ, ਜਿਸ ਤਹਿਤ 5 ਪਸ਼ੂਆਂ ਦਾ ਬੀਮਾ ਕੀਤਾ ਜਾ ਸਕਦਾ ਹੈ।
ਜਾਣੋ ਪਸ਼ੂ ਬੀਮੇ ਦਾ ਪ੍ਰੀਮੀਅਮ
ਐਸਸੀ-ਐਸਟੀ ਪਸ਼ੂ ਪਾਲਕਾਂ ਲਈ ਪਸ਼ੂਆਂ ਦਾ ਬੀਮਾ ਬਿਲਕੁਲ ਮੁਫ਼ਤ ਹੈ। ਹਾਲਾਂਕਿ ਹੋਰ ਵਰਗਾਂ ਨੂੰ ਪਸ਼ੂ ਪਾਲਕਾਂ ਦਾ ਬੀਮਾ ਕਰਵਾਉਣ ਲਈ ਹਰ ਸਾਲ 100/200/300 ਰੁਪਏ ਪ੍ਰਤੀ ਪਸ਼ੂ ਦੇਣੇ ਪੈਂਦੇ ਹਨ। ਬੀਮਾ ਪ੍ਰੀਮੀਅਮ ਦੀ ਰਕਮ ਪਸ਼ੂ ਦੀ ਦੁੱਧ ਦੇਣ ਦੀ ਯੋਗਤਾ 'ਤੇ ਅਧਾਰਤ ਹੈ। ਉਦਾਹਰਣ ਲਈ ਬੱਕਰੀ, ਭੇਡ, ਸੂਰ ਅਤੇ ਖਰਗੋਸ਼ ਵਰਗੇ ਛੋਟੇ ਜਾਨਵਰਾਂ ਦਾ ਸਿਰਫ਼ 25 ਰੁਪਏ ਪ੍ਰਤੀ ਜਾਨਵਰ ਦੇ ਸਾਲਾਨਾ ਪ੍ਰੀਮੀਅਮ 'ਤੇ ਬੀਮਾ ਕੀਤਾ ਜਾ ਸਕਦਾ ਹੈ। ਇਸ ਸਕੀਮ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰੀਮੀਅਮ ਦਾ ਇੱਕ ਹਿੱਸਾ ਕਿਸਾਨਾਂ-ਪਸ਼ੂ ਪਾਲਕਾਂ ਵੱਲੋਂ ਸਹਿਣ ਕੀਤਾ ਜਾਂਦਾ ਹੈ, ਜਦਕਿ ਇੱਕ ਹਿੱਸਾ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਹਿਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬੀਮੇ ਦਾ ਪ੍ਰੀਮੀਅਮ ਕਿਸਾਨਾਂ 'ਤੇ ਭਾਰੀ ਪੈਂਦਾ ਹੈ ਅਤੇ ਪਸ਼ੂਆਂ ਦੇ ਨੁਕਸਾਨ ਦੀ ਸੂਰਤ 'ਚ ਉਹ ਵੱਡੇ ਨੁਕਸਾਨ ਤੋਂ ਬੱਚ ਸਕਦੇ ਹਨ।
ਕਦੋਂ ਮਿਲੇਗੀ ਤੁਹਾਨੂੰ ਪਸ਼ੂ ਬੀਮੇ ਦੀ ਕਵਰੇਜ?
ਪਸ਼ੂਧਨ ਬੀਮਾ ਯੋਜਨਾ ਦੇ ਨਿਯਮਾਂ ਅਨੁਸਾਰ ਜੇਕਰ ਬੀਮੇ ਵਾਲੇ ਪਸ਼ੂ ਦੀ ਅਚਾਨਕ ਜਾਂ ਦੁਰਘਟਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਬੀਮੇ ਦੀ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ, ਹਾਲਾਂਕਿ ਇਸ ਦੌਰਾਨ ਕੁਝ ਸ਼ਰਤਾਂ ਹਨ।
ਪਸ਼ੂਆਂ ਦਾ ਬੀਮਾ ਕਰਨ ਤੋਂ ਬਾਅਦ ਸਿਰਫ਼ 21 ਦਿਨਾਂ ਲਈ ਦੁਰਘਟਨਾ ਕਾਰਨ ਮੌਤ ਲਈ ਬੀਮਾ ਕਵਰੇਜ ਉਪਲੱਬਧ ਹੈ।
ਇਸ ਤੋਂ ਬਾਅਦ ਦੁਰਘਟਨਾ ਲਈ ਕਵਰ ਉਪਲੱਬਧ ਨਹੀਂ ਹੋਵੇਗਾ। ਇਸ ਕਵਰੇਜ ਲਈ ਪੁਲਿਸ ਨੂੰ ਦੁਰਘਟਨਾ ਬਾਰੇ ਪਤਾ ਹੋਣਾ ਚਾਹੀਦਾ ਹੈ।
ਦੂਜੇ ਪਾਸੇ ਬੀਮਾ ਕਰਵਾਉਣ ਦੇ 21 ਦਿਨਾਂ ਬਾਅਦ ਕਵਰੇਜ ਤਾਂ ਹੀ ਮਿਲਦਾ ਹੈ, ਜੇਕਰ ਪਸ਼ੂ ਦੀ ਅਚਾਨਕ ਬਿਮਾਰੀ ਜਾਂ ਹੋਰ ਕਾਰਨਾਂ ਕਰਕੇ ਮੌਤ ਹੋ ਜਾਂਦੀ ਹੈ।
ਪਸ਼ੂਧਨ ਬੀਮਾ ਯੋਜਨਾ ਦੇ ਨਿਯਮਾਂ ਅਨੁਸਾਰ ਪਸ਼ੂਆਂ ਦੀ ਚੋਰੀ ਦੇ ਮਾਮਲੇ 'ਚ ਕੋਈ ਕਵਰੇਜ ਨਹੀਂ ਹੈ।
ਕਿੰਨਾ ਮਿਲੇਗਾ ਬੀਮਾ ਕਵਰੇਜ?
ਪਸ਼ੂਧਨ ਬੀਮਾ ਯੋਜਨਾ ਤਹਿਤ ਹਰੇਕ ਕਿਸਮ ਦੇ ਪਸ਼ੂਆਂ ਲਈ ਵੱਖ-ਵੱਖ ਬੀਮੇ ਦੇ ਦਾਅਵਿਆਂ ਦੀ ਰਕਮ ਤੈਅ ਕੀਤੀ ਗਈ ਹੈ।
ਗਾਂ ਲਈ 83,000 ਰੁਪਏ ਦਾ ਬੀਮਾ ਕਲੇਮ
ਮੱਝ ਲਈ 88,000 ਰੁਪਏ ਦਾ ਬੀਮੇ ਦਾ ਦਾਅਵਾ
ਮਾਲਵਾਹਕ ਪਸ਼ੂਆਂ ਲਈ ਵੀ 50000 ਰੁਪਏ ਦਾ ਬੀਮੇ ਦਾ ਦਾਅਵਾ
ਬੱਕਰੀਆਂ, ਭੇਡਾਂ, ਸੂਰਾਂ, ਖਰਗੋਸ਼ਾਂ ਵਰਗੇ ਛੋਟੇ ਜਾਨਵਰਾਂ ਲਈ 10,000 ਰੁਪਏ (ਨਿਯਮ ਅਤੇ ਸ਼ਰਤਾਂ ਲਾਗੂ) ਤੱਕ ਦੇ ਬੀਮੇ ਦਾ ਦਾਅਵਾ ਕਰਨ ਦੀ ਵਿਵਸਥਾ ਹੈ।