India weather update: ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਬਾਰਸ਼ ਦੀ ਭਵਿੱਖਬਾਣੀ, ਫ਼ਸਲਾਂ ਲਈ ਨੁਕਸਾਨਦਾਇਕ ਸਾਬਿਤ ਹੋ ਰਿਹਾ ਮੀਂਹ
ਬਾਰਸ਼ ਕਾਰਨ ਫ਼ਸਲਾਂ ਤੇ ਸਬਜ਼ੀਆਂ ਖ਼ਰਾਬ ਹੋਣ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਚੁੱਕਣਾ ਪੈਂਦਾ ਹੈ।
India weather update: ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਐਨਸੀਆਰ ਦੇ ਕਈ ਖੇਤਰਾਂ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਗਰਜ ਦੇ ਨਾਲ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਉਣ ਵਾਲੇ 5 ਦਿਨਾਂ ਤਕ ਦੇਸ਼ ਦੇ ਕਈ ਇਲਾਕਿਆਂ 'ਚ ਲਗਾਤਾਰ ਮਾਨਸੂਨ ਤਹਿਤ ਮੀਂਹ ਪੈਣ ਦੇ ਆਸਾਰ ਹਨ।
ਬਾਰਸ਼ ਨਾਲ ਤਾਪਮਾਨ 'ਚ ਆਈ ਗਿਰਾਵਟ
ਮੌਸਮ ਵਿਭਾਗ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਸਮੇਤ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼ ਦੇ ਤਟੀ ਇਲਾਕਿਆਂ 'ਚ ਭਾਰੀ ਬਾਰਸ਼ ਹੋਣ ਦੇ ਆਸਾਰ ਜਤਾਏ ਗਏ ਹਨ। ਮੌਸਮ ਵਿਭਾਗ ਦੇ ਮੁਤਾਬਕ ਉੱਤਰ ਪ੍ਰਦੇਸ਼ ਸਮੇਤ ਉੱਤਰਾਖੰਡ, ਗੁਜਰਾਤ, ਗੋਆ, ਕੋਂਕਣ, ਛੱਤੀਸਗੜ੍ਹ ਤੇ ਝਾਰਖੰਡ ਦੇ ਜ਼ਿਆਦਾਤਰ ਇਲਾਕਿਆਂ ਚ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਜਿਸ ਨਾਲ ਲੋਕਾਂ ਨੂੰ ਹੁੰਮਸ ਤੋਂ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈ। ਉੱਥੇ ਹੀ ਤਾਪਮਾਨ 'ਚ ਵੀ ਗਿਰਾਵਟ ਦੇਖੀ ਜਾਵੇਗੀ।
ਦਿੱਲੀ 'ਚ ਬਾਰਸ਼ ਦਾ ਦੌਰ ਜਾਰੀ
ਰਾਜਧਾਨੀ ਦਿੱਲੀ 'ਚ ਅਜੇ ਵੀ ਬਾਰਸ਼ ਦਾ ਦੌਰ ਜਾਰੀ ਹੈ। ਇੱਥੇ ਦੱਖਣੀ ਦਿੱਲੀ, ਦੱਖਣ ਪੂਰਬੀ ਦਿੱਲੀ, ਯਮੁਨਾਨਗਰ ਸਮੇਤ ਕਈ ਇਲਾਕਿਆਂ 'ਚ ਵੀਰਵਾਰ ਸ਼ਾਮ ਤੋਂ ਹੀ ਬਾਰਸ਼ ਰੁਕ-ਰੁਕ ਕੇ ਹੋ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਚਾਰ ਤੋਂ ਪੰਜ ਦਿਨ ਤਕ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਬਾਰਸ਼ ਨਾਲ ਫ਼ਸਲਾਂ ਨੂੰ ਹੋਵੇਗਾ ਨੁਕਸਾਨ
ਆਮ ਤੌਰ 'ਤੇ ਦੇਖਿਆ ਗਿਆ ਕਿ ਬਾਰਸ਼ ਕਾਰਨ ਫ਼ਸਲਾਂ ਤੇ ਸਬਜ਼ੀਆਂ ਖ਼ਰਾਬ ਹੋਣ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਚੁੱਕਣਾ ਪੈਂਦਾ ਹੈ। ਮੌਜੂਦਾ ਸਮੇਂ ਕੱਦੂ, ਭਿੰਡੀ, ਸ਼ਿਮਲਾ ਮਿਰਚ, ਬੈਂਗਣ, ਲੌਕੀ ਤੇ ਕਈ ਤਰ੍ਹਾਂ ਦੀਆਂ ਸੀਜ਼ਨਲ ਸਬਜ਼ੀਆਂ ਦੀ ਖੇਤੀ ਕੀਤੀ ਗਈ ਹੈ। ਜਿਸ ਦੇ ਬਾਰਸ਼ ਨਾਲ ਹੋਏ ਨੁਕਸਾਨ ਕਾਰਨ ਬਜ਼ਾਰ 'ਚ ਇਨ੍ਹਾਂ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਦੀ ਜੇਬ 'ਤੇ ਵੀ ਅਸਰ ਪੈਂਦਾ ਦਿਖ ਰਿਹਾ ਹੈ।