Punjab news: ਕਿਸਾਨਾਂ ਲਈ ਬੜੀ ਕੰਮ ਦੀ ਚੀਜ਼! ਐਚਐਸ ਫੂਲਕਾ ਨੇ ਨਵੀਂ ਤਰਕੀਬ ਨਾਲ ਕੀਤੀ ਖੇਤੀ, ਪਾਣੀ ਦੀ ਪਵੇਗੀ ਘੱਟ ਲੋੜ, ਤੁਸੀਂ ਵੀ ਜਾਣੋ ਨਵਾਂ ਖੇਤੀ ਮਾਡਲ
Barnala news: ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਇਸ ਸਮੇਂ ਜਿਸ ਤਰ੍ਹਾਂ ਰਵਾਇਤੀ ਖੇਤੀ ਕੀਤੀ ਜਾ ਰਹੀ ਹੈ, ਉਸ ਅਨੁਸਾਰ ਸਾਡੇ ਬਰਨਾਲਾ ਅਤੇ ਭਦੌੜ ਇਲਾਕੇ ਦੀ ਜ਼ਮੀਨ ਪਾਣੀ ਪੱਖੋਂ ਬੰਜਰ ਹੁੰਦੀ ਜਾ ਰਹੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਖੇਤੀ ਦੇ ਢੰਗ ਨੂੰ ਬਦਲਿਆ ਜਾਵੇ।
Barnala news: ਪੰਜਾਬ ਦਾ ਖੇਤੀ ਦਾ ਧੰਦਾ ਇਸ ਵੇਲੇ ਘਾਟੇ ਦਾ ਧੰਦਾ ਹੁੰਦਾ ਜਾ ਰਿਹਾ ਹੈ, ਕਿਸਾਨ ਦਿਨੋ-ਦਿਨ ਕਰਜ਼ਾਈ ਹੁੰਦੇ ਜਾ ਰਹੇ ਹਨ, ਜਦੋਂ ਕਿ ਪੰਜਾਬ ਪਾਣੀ ਦੀ ਸਮੱਸਿਆ ਕਾਰਨ ਬੰਜਰ ਹੁੰਦਾ ਜਾ ਰਿਹਾ ਹੈ।
ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਸ ਮੁੱਦੇ ਨੂੰ ਲੈ ਕੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਇਸ ਮੁਹਿੰਮ ਦੀ ਸ਼ੁਰੂਆਤ ਬਰਨਾਲਾ ਦੇ ਆਪਣੇ ਜੱਦੀ ਪਿੰਡ ਭਦੌੜ ਵਿੱਚ ਆਪਣੇ ਖੇਤਾਂ ਤੋਂ ਕੀਤੀ ਹੈ, ਜਿੱਥੇ ਐਡਵੋਕੇਟ ਫੂਲਕਾ ਨੇ ਖੇਤੀ ਦਾ ਨਵਾਂ ਮਾਡਲ ਸ਼ੁਰੂ ਕੀਤਾ ਹੈ ਅਤੇ ਇਸ ਵਿਧੀ ਰਾਹੀਂ ਉਨ੍ਹਾਂ ਨੇ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਕੀਤੀ ਹੈ।
ਇਸ ਬਾਰੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਇਸ ਸਮੇਂ ਜਿਸ ਤਰ੍ਹਾਂ ਰਵਾਇਤੀ ਖੇਤੀ ਕੀਤੀ ਜਾ ਰਹੀ ਹੈ, ਉਸ ਅਨੁਸਾਰ ਸਾਡੇ ਬਰਨਾਲਾ ਅਤੇ ਭਦੌੜ ਇਲਾਕੇ ਦੀ ਜ਼ਮੀਨ ਪਾਣੀ ਪੱਖੋਂ ਬੰਜਰ ਹੁੰਦੀ ਜਾ ਰਹੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਖੇਤੀ ਦੇ ਢੰਗ ਨੂੰ ਬਦਲਿਆ ਜਾਵੇ। ਧਰਤੀ ਵਿੱਚੋਂ ਕੱਢੇ ਜਾ ਰਹੇ ਪਾਣੀ ਦੀ ਵਰਤੋਂ ਘਟਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਫਗਵਾੜਾ ਖੇਤੀ ਮਾਡਲ ਵਧੀਆ ਮਾਡਲ ਹੈ, ਜਿਸ ਨਾਲ ਖੇਤੀ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਵਧਦਾ ਹੈ। ਅਜਿਹਾ ਕਰਕੇ ਅਸੀਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾ ਸਕਦੇ ਹਾਂ। ਫੂਲਕਾ ਨੇ ਦੱਸਿਆ ਕਿ ਇਸ ਖੇਤੀ ਦੀ ਵਿਧੀ ਨਾਲ ਹਰ ਫ਼ਸਲ ਨੂੰ ਬੈੱਡਾਂ ਵਿੱਚ ਬੀਜਿਆ ਜਾਂਦਾ ਹੈ। ਇਸ ਨਾਲ ਪਾਣੀ ਦੀ ਘੱਟ ਲੋੜ ਪਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਖੇਤ ਵਿੱਚ ਕਣਕ ਦੀ ਫ਼ਸਲ ਦੀ ਬਿਜਾਈ ਵੀ ਇਸੇ ਵਿਧੀ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ: Farmer Protest: ਭਗਵੰਤ ਮਾਨ ਸਰਕਾਰ ਖ਼ਿਲਾਫ਼ ਕਿਉਂ ਚੜ੍ਹਿਆ ਕਿਸਾਨਾਂ ਦਾ ਪਾਰਾ ? ਆਪ ਵਿਰੁੱਧ ਖੁੱਲ੍ਹਿਆ ਨਵਾਂ ਮੋਰਚਾ
ਇੱਕ ਏਕੜ ਵਿੱਚ ਸਿਰਫ਼ ਡੇਢ ਕਿੱਲੋ ਕਣਕ ਦਾ ਬੀਜ ਲਾਇਆ ਗਿਆ ਹੈ। ਕੋਈ ਰਸਾਇਣਕ ਸਪਰੇਅ ਦੀ ਲੋੜ ਨਹੀਂ ਪਈ। ਜਦੋਂ ਕਿ ਇਸ ਫ਼ਸਲ ਦਾ ਝਾੜ ਰਵਾਇਤੀ ਢੰਗ ਨਾਲੋਂ ਵੱਧ ਹੋਵੇਗਾ। ਇਸ ਦਾ ਮਤਲਬ ਹੈ ਕਿ ਇਸ ਵਿਧੀ ਨਾਲ ਘੱਟ ਖਰਚੇ ਅਤੇ ਘੱਟ ਪਾਣੀ ਨਾਲ ਜ਼ਿਆਦਾ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਜਿਸ ਕਾਰਨ ਇਸ ਵਿਧੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ ਹੈ।
ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੇਂਦਰ ਜਾਂ ਪੰਜਾਬ ਸਰਕਾਰ ਦੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ, ਇਸ ਲਈ ਕਿਸਾਨਾਂ ਨੂੰ ਖੁਦ ਅੱਗੇ ਆ ਕੇ ਬੰਜਰ ਪੰਜਾਬ ਨੂੰ ਬਚਾਉਣਾ ਪਵੇਗਾ। ਐਡਵੋਕੇਟ ਫੁਲਕਾ ਨੇ ਦੱਸਿਆ ਕਿ ਇਸ ਫ਼ਸਲ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਾ ਹੋਣ ਕਾਰਨ ਇਸ ਦਾ ਸਵਾਦ ਵੀ ਹੋਰਨਾਂ ਫ਼ਸਲਾਂ ਨਾਲੋਂ ਵਧੀਆ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਖੇਤੀ ਦੇ ਇਸ ਢੰਗ ਨੂੰ ਅਪਨਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿੱਚ ਇਸ ਵਿਧੀ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਨਾਲ ਹੀ ਐਸ.ਐਚ.ਫੂਲਕਾ ਨੇ ਕਿਹਾ ਕਿ ਇਸ ਫਗਵਾੜਾ ਮਾਡਲ ਨਾਲ ਸਿਰਫ਼ ਕਣਕ ਹੀ ਨਹੀਂ ਬਲਕਿ ਹੋਰ ਸਾਰੀਆਂ ਫ਼ਸਲਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਮੱਕੀ, ਨਰਮਾ, ਕਪਾਹ, ਗੰਨਾ, ਸਬਜ਼ੀਆਂ ਅਤੇ ਝੋਨਾ ਵੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਸਭ ਤੋਂ ਵੱਧ ਪਾਣੀ ਦੀ ਖਪਤ ਕਰਦੀ ਹੈ। ਇਸ ਵਿਧੀ ਨਾਲ ਜਿੱਥੇ ਝੋਨਾ ਲਾਉਣ ਦਾ ਖਰਚਾ ਬਚੇਗਾ, ਉੱਥੇ ਹੀ ਇਸ ਨੂੰ ਰਵਾਇਤੀ ਵਿਧੀ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਵੀ ਲੋੜ ਪਵੇਗੀ। ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਦੀ ਸਮੱਸਿਆ ਵੀ ਹੱਲ ਹੋ ਜਾਂਦੀ ਹੈ। ਕਿਉਂਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹੁ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਫ਼ਸਲ ਚੰਗੀ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਖੇਤਾਂ ਵਿੱਚ ਆ ਕੇ ਪ੍ਰਦਰਸ਼ਨੀ ਮਾਡਲ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਅਸੀਂ ਇੱਕ ਖੇਤ ਵਿੱਚ ਇੱਕੋ ਸਮੇਂ ਦੋ ਤੋਂ ਪੰਜ ਫ਼ਸਲਾਂ ਬੀਜ ਸਕਦੇ ਹਾਂ।
ਇਹ ਵੀ ਪੜ੍ਹੋ: Barnala news: ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਪੀੜਤ ਨੇ ਦੱਸਿਆ ਪੂਰਾ ਮਾਮਲਾ