(Source: Poll of Polls)
Punjab Weather Update : ਪੰਜਾਬ ਸਣੇ ਚੰਡੀਗੜ੍ਹ 'ਚ ਤਿੱਖੀ ਧੁੱਪ ਨਾਲ ਹੋਈ ਸਵੇਰ ਦੀ ਸ਼ੁਰੂਆਤ, ਤੇਜ਼ ਧੁੱਪ ਨਾਲ ਲੋਕਾਂ ਦੇ ਸੁੱਟਣਗੇ ਪਸੀਨੇ
Punjab Weather : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 20 ਜੁਲਾਈ ਤਕ ਰੁਕ-ਰੁਕ ਬਾਰਿਸ਼ ਹੁੰਦੀ ਰਹੇਗੀ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
![Punjab Weather Update : ਪੰਜਾਬ ਸਣੇ ਚੰਡੀਗੜ੍ਹ 'ਚ ਤਿੱਖੀ ਧੁੱਪ ਨਾਲ ਹੋਈ ਸਵੇਰ ਦੀ ਸ਼ੁਰੂਆਤ, ਤੇਜ਼ ਧੁੱਪ ਨਾਲ ਲੋਕਾਂ ਦੇ ਸੁੱਟਣਗੇ ਪਸੀਨੇ In Punjab including Chandigarh, the morning started with intense sunshine, people will sweat with intense sunshine Punjab Weather Update : ਪੰਜਾਬ ਸਣੇ ਚੰਡੀਗੜ੍ਹ 'ਚ ਤਿੱਖੀ ਧੁੱਪ ਨਾਲ ਹੋਈ ਸਵੇਰ ਦੀ ਸ਼ੁਰੂਆਤ, ਤੇਜ਼ ਧੁੱਪ ਨਾਲ ਲੋਕਾਂ ਦੇ ਸੁੱਟਣਗੇ ਪਸੀਨੇ](https://feeds.abplive.com/onecms/images/uploaded-images/2022/07/18/c99e1e58686a854af14b3dba81ba74cd1658105668_original.webp?impolicy=abp_cdn&imwidth=1200&height=675)
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਕਈ ਇਲਾਕਿਆਂ ਸਣੇ ਚੰਡੀਗੜ੍ਹ 'ਚ ਲਗਾਤਾਰ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਸੀ। ਪਰ ਜੇਕਰ ਅੱਜ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਹੀ ਤਿੱਖੀ ਧੁੱਪ ਨਿਕਲ ਗਈ ਜਿਸ ਨਾਲ ਅੱਜ ਭਿਆਨਕ ਗਰਮੀ ਪੈਣ ਦੇ ਆਸਾਰ ਹਨ।
ਲਗਾਤਾਰ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅੱਜ ਉਸ ਨਾਲ ਹੀ ਤੇਜ਼ ਧੁੱਪ ਲੋਕਾਂ ਨੂੰ ਬੇਹਾਲ ਕਰੇਗੀ। ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 20 ਜੁਲਾਈ ਤਕ ਰੁਕ-ਰੁਕ ਬਾਰਿਸ਼ ਹੁੰਦੀ ਰਹੇਗੀ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਅਗਲੇ ਪੰਜ ਦਿਨ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। “ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ 14 ਅਤੇ 15 ਜੁਲਾਈ ਨੂੰ ਇਕੱਲੇ ਗਰਜ਼/ਬਿਜਲੀ ਦੇ ਨਾਲ ਬਾਰਿਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ 6 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਪਾਰਾ 32 ਡਿਗਰੀ ਤੱਕ ਪਹੁੰਚ ਗਿਆ ਹੈ। ਪਹਿਲਾਂ ਰਾਤ ਨੂੰ ਬਾਰਿਸ਼ ਹੋਈ ਅਤੇ ਫਿਰ ਸਵੇਰੇ ਮੀਂਹ ਪਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 2 ਤੋਂ 5 ਜੁਲਾਈ ਤੱਕ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)