Weather Forecast Updates: ਦਿੱਲੀ 'ਚ ਬੂੰਦਾ-ਬਾਂਦੀ ਨਾਲ ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਹਰਿਆਣਾ ਵਿੱਚ ਹਲਕੀ ਬਾਰਿਸ਼ ਦੇ ਆਸਾਰ
Weather Today, 9 February: ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਅਗਲੇ ਦਿਨ ਵੀ ਬੱਦਲਵਾਈ ਹੋ ਸਕਦੀ ਹੈ।
Rain Alert: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਭਾਰੀ ਮੀਂਹ ਪਿਆ, ਜਿਸ ਨਾਲ ਮੌਸਮ ਨੇ ਫਿਰ ਤੋਂ ਆਪਣਾ ਰੁਖ ਬਦਲ ਲਿਆ। ਮੰਗਲਵਾਰ ਨੂੰ ਦਿਨ 'ਚ ਤੇਜ਼ ਧੁੱਪ ਦੇ ਨਾਲ ਗਰਮ ਮੌਸਮ ਦੇਖਣ ਨੂੰ ਮਿਲਿਆ ਪਰ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਨੇ ਮੌਸਮ ਨੂੰ ਫਿਰ ਠੰਢਾ ਕਰ ਦਿੱਤਾ। ਦੱਸ ਦਈਏ ਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਬੁੱਧਵਾਰ ਨੂੰ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਦਰਮਿਆਨੀ ਬਾਰਿਸ਼ ਹੋਵੇਗੀ।
ਭਾਰਤੀ ਮੌਸਮ ਵਿਭਾਗ (IMD) ਨੇ ਦੇਰ ਰਾਤ ਕਿਹਾ, “ਦਿੱਲੀ ਦੇ ਨਰੇਲਾ, ਹਰਿਆਣਾ ਦੇ ਬਵਾਨਾ, ਸੋਨੀਪਤ, ਖਰਖੋਦਾ, ਗੁਰੂਗ੍ਰਾਮ, ਜੀਂਦ, ਹਿਸਾਰ, ਸਿਵਾਨੀ, ਗਨੌਰ, ਰੋਹਤਕ, ਝੱਜਰ, ਯੂਪੀ ਦੇ ਬਰੌਤ, ਦੌਰਾਲਾ, ਬਾਗਪਤ, ਮੇਰਠ, ਰਾਜਸਥਾਨ ਦੇ ਪਿਲਾਨੀ, ਭਿਵਾੜੀ, ਤਿਜਾਰਾ, ਖੈਰਥਲ, ਕੋਟਪੁਤਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਦਰਮਿਆਨੀ ਬਾਰਿਸ਼ ਹੋਵੇਗੀ।
दिल्ली के नरेला, बवाना, हरियाणा के सोनीपत, खरखौदा, गुरुग्राम, जींद, हिसार, सिवानी, गन्नौर, रोहतक, झज्जर, यूपी के बड़ौत, दौराला, बागपत, मेरठ, राजस्थान के पिलानी, भिवाड़ी, तिजारा, खैरथल, कोटपुतली और आसपास के क्षेत्रों में आज मध्यम बारिश होगी: भारत मौसम विज्ञान विभाग (IMD)
— ANI_HindiNews (@AHindinews) February 8, 2022
ਮੌਸਮ ਵਿਭਾਗ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਦਿੱਲੀ-ਐਨਸੀਆਰ ਦੇ ਕੁਝ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਅਜਿਹਾ ਹੀ ਹੋਇਆ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਭਾਰਤੀ ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਦੂਜੇ ਪਾਸੇ ਹਰਿਆਣਾ, ਰਾਜਸਥਾਨ, ਪੰਜਾਬ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਤੋਂ ਹਾਸਲ ਜਾਣਕਾਰੀ ਮੁਤਾਬਕ ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ, ਉੱਤਰੀ ਉੜੀਸਾ ਵਿੱਚ 9 ਅਤੇ 10 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 9 ਅਤੇ 10 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਕੁਝ ਸਥਾਨਾਂ 'ਤੇ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ, ਜਿਸ ਕਾਰਨ ਸ਼੍ਰੀਨਗਰ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਵੀ ਮੀਂਹ ਕਾਰਨ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਠੰਢ ਵਧਣ ਦੀ ਉਮੀਦ ਜਤਾਈ ਹੈ। ਇਸ ਤੋਂ ਇਲਾਵਾ, 9 ਫਰਵਰੀ ਦੀ ਰਾਤ ਨੂੰ ਪੱਛਮੀ ਹਿਮਾਲੀਅਨ ਖੇਤਰ (ਜਿਵੇਂ- ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ) ਵਿੱਚ ਗਰਜ ਅਤੇ ਬਿਜਲੀ ਦੇ ਨਾਲ-ਨਾਲ ਭਾਰੀ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੁੜੀ ਨੇ ਕੀਤਾ ਅਜਿਹਾ ਕਾਰਾ ਕਿ ਹੈਰਾਨ ਲੋਕਾਂ ਦੇ ਮੂੰਹੋ ਨਿਕਲਿਆ- ਹਾਏ ਰੱਬਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin