ਪੜਚੋਲ ਕਰੋ
Advertisement
(Source: ECI/ABP News/ABP Majha)
ਦੇਸ਼ ਦਾ ਕਿਸਾਨ ਹੋ ਰਿਹਾ ਪ੍ਰੇਸ਼ਾਨ, ਭਾਅ ਨਾਲ ਮਿਲਣ 'ਤੇ ਪੁੱਟਿਆ ਅੰਬਾਂ ਦਾ ਬਾਗ, ਆਲੂ ਦੇ ਬੀਜ ਮਹਿੰਗੇ ਹੋਣ ਕਰਕੇ ਛੱਡੀ ਖੇਤੀ
ਇਸ ਵਾਰ ਅਸਮਾਨ ਨੂੰ ਛੂਹ ਰਹੀਆਂ ਆਲੂ ਦੇ ਬੀਜਾਂ ਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਮੁਸ਼ਕਲਾਂ ‘ਚ ਪਾ ਦਿੱਤਾ ਹੈ। ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਆਲੂ ਦੇ ਬੀਜ ਕਿਸਾਨਾਂ ਨੂੰ ਪਿਛਲੇ ਸੀਜ਼ਨ ਨਾਲੋਂ ਦੁੱਗਣੇ ਭਾਅ ‘ਚ ਮਿਲ ਰਹੇ ਹਨ।
ਚੰਡੀਗੜ੍ਹ: ਇਸ ਵਾਰ ਅਸਮਾਨ ਨੂੰ ਛੂਹ ਰਹੀਆਂ ਆਲੂ ਦੇ ਬੀਜਾਂ ਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਮੁਸ਼ਕਲਾਂ ‘ਚ ਪਾ ਦਿੱਤਾ ਹੈ। ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਆਲੂ ਦੇ ਬੀਜ ਕਿਸਾਨਾਂ ਨੂੰ ਪਿਛਲੇ ਸੀਜ਼ਨ ਨਾਲੋਂ ਦੁੱਗਣੇ ਭਾਅ ‘ਚ ਮਿਲ ਰਹੇ ਹਨ। 2065 ਪ੍ਰਤੀ ਹੈਕਟੇਅਰ ਰਕਬੇ ਵਿੱਚ ਫਸਲਾਂ ਉਗਾਉਣ ਵਾਲੇ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਵਾਰ 4500 ਰੁਪਏ ਪ੍ਰਤੀ ਕੁਇੰਟਲ ਆਲੂ ਬੀਜ ਮਿਲਣ ਕਰਕੇ ਖੇਤੀ ਤੋਂ ਤੌਬਾ ਕਰ ਰਹੇ ਹਨ। ਦੂਜੇ ਪਾਸੇ ਆਲੂ ਦੇ ਬੀਜ ਲਈ ਮਸ਼ਹੂਰ ਲਾਹੌਲ ਦੇ ਕਿਸਾਨ ਇਸ ਵਾਰ ਖੁਸ਼ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੂੰ ਦੁੱਗਣਾ ਭਾਅ ਮਿਲ ਰਿਹਾ ਹੈ।
ਵੱਡੇ ਜ਼ਿਮੀਂਦਾਰਾਂ ਨੇ ਵੀ ਆਲੂ ਦੀ ਫਸਲ ਦੀ ਬਿਜਾਈ 40 ਤੋਂ 50 ਪ੍ਰਤੀਸ਼ਤ ਤੱਕ ਘਟਾ ਦਿੱਤੀ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਇਸ ਵਾਰ 622.8 ਹੈਕਟੇਅਰ ਰਕਬੇ ਵਿੱਚ ਆਲੂ ਦੀ ਬਿਜਾਈ ਨਹੀਂ ਕੀਤੀ ਜਾਏਗੀ। ਜ਼ਿਲ੍ਹਾ ਊਨਾ ਸੂਬੇ ਦਾ ਸਭ ਤੋਂ ਵੱਡਾ ਆਲੂ ਪੈਦਾ ਕਰਨ ਵਾਲਾ ਖੇਤਰ ਹੈ ਜਿਸ ਦਾ ਉਤਪਾਦਨ 27500 ਮੈਟ੍ਰਿਕ ਟਨ ਹੈ। ਦੂਜੇ ਪਾਸੇ ਇਸ ਸਾਲ ਲਾਹੌਲ ਘਾਟੀ ਵਿੱਚ ਆਲੂ ਦੇ ਬੀਜ ਦੀ ਰਿਕਾਰਡ ਕੀਮਤ ਕਾਰਨ ਇੱਥੇ ਉਤਪਾਦਕਾਂ ਵਿੱਚ ਭਾਰੀ ਉਤਸ਼ਾਹ ਹੈ।
ਸਿਰਫ ਆਲੂ ਹੀ ਨਹੀਂ ਸੂਬੇ ‘ਚ ਅੰਬਾਂ ਦੀ ਬੰਪਰ ਫਸਲ ਹੋਣ ਤੋਂ ਬਾਅਦ ਵੀ ਬਾਗਬਾਨਾਂ ਨੂੰ ਸਹੀ ਕੀਮਤਾਂ ਨਾ ਮਿਲਣ ਕਰਕੇ ਕਾਫੀ ਮਾਯੁਸੀ ਛਾਈ ਹੈ। ਉਨ੍ਹਾਂ ਦੀ ਨਿਰਾਸ਼ਾ ਦਾ ਆਲਮ ਇਹ ਸੀ ਕਿ ਇੱਕ ਬਾਗਵਾਨ ਨੇ ਅੰਬਾਂ ਦੇ 104 ਦਰਖ਼ਤਾਂ ਦਾ ਆਪਣਾ ਬਗੀਚਾ ਹੀ ਕੱਟ ਦਿੱਤਾ। ਦੱਸ ਦਈਏ ਕਿ ਅਮਰਪੁਰ ਪੰਚਾਇਤ ਦੇ ਚਮਨ ਲਾਲ ਦੇ ਬਾਗ਼ ਵਿੱਚ 20 ਸਾਲ ਤੋਂ ਵੱਧ ਪੁਰਾਣੇ ਦੁਸਹਿਰੀ ਅੰਬ ਦੇ ਦਰੱਖਤ ਸੀ। ਹੁਣ ਉਹ ਬਦਲਵਾਂ ਪੌਦਾ ਲਾ ਕੇ ਨਵਾਂ ਬਾਗ਼ ਬਣਾਏਗਾ। ਚਮਨ ਨੇ ਕਿਹਾ ਕਿ 1996 ਤੋਂ ਉਸ ਨੇ ਦੁਸਹਿਰੇ ਅੰਬਾਂ ਦਾ ਬਾਗ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement