ਪੜਚੋਲ ਕਰੋ
Advertisement
ਕਰਜ਼ ਮੁਆਫ਼ੀ ਤੇ ਫ਼ਸਲਾਂ ਦੇ ਚੰਗੇ ਭਾਅ ਲਈ ਕਿਸਾਨਾਂ ਦਾ ਦਿੱਲੀ 'ਤੇ ਧਾਵਾ
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਕਿਸਾਨ ਪਹੁੰਚ ਚੁੱਕੇ ਹਨ। ਕਿਸਾਨ ਇੱਥੇ ਇੱਕ ਵਾਰ ਫਿਰ ਕਰਜ਼ ਮੁਆਫ਼ੀ ਅਤੇ ਫ਼ਸਲਾਂ ਦੇ ਸਹੀ ਭਾਅ ਮਿਲਣ ਲਈ ਰਾਮ ਲੀਲਾ ਮੈਦਾਨ ਵਿਕੇ ਰੋਸ ਪ੍ਰਦਰਸ਼ਨ ਕਰਨ ਇਕੱਠੇ ਹੋ ਰਹੇ ਹਨ।
ਇਸ ਅੰਦੋਲਨ ਵਿੱਚ ਸ਼ਿਰਕਤ ਕਰ ਰਹੇ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਹੈ ਕਿ ਕਿਸਾਨੀ ਮਸਲੇ ਵੀਚਾਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਤਿਆਰ ਕੀਤੇ ਦੋ ਬਿਲਾਂ ਨੂੰ ਵੀ ਸੰਸਦ ਪਾਸ ਕਰੇ। ਪਹਿਲਾ ਬਿਲ ਕਿਸਾਨਾਂ ਦੀ ਕਰਜ਼ ਮੁਕਤੀ ਨਾਲ ਸਬੰਧਤ ਹੈ ਤੇ ਦੂਜਾ ਖੇਤੀ ਉਤਪਾਦ ਤੇ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਨਾ ਯਕੀਨੀ ਬਣਾਉਣ ਨਾਲ ਸਬੰਧਤ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਇਨ੍ਹਾਂ ਬਿਲਾਂ ਨੂੰ ਕਾਨੂੰਨ ਬਣਾ ਕੇ ਹੀ ਕਿਸਾਨਾਂ ਨੂੰ ਖੇਤੀ ਕਰਜ਼ਿਆਂ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।दिल्ली मार्च के लिए महाराष्ट्र राज्य किसान सभा के किसान दिल्ली स्टेशन पे.. सुबह 4:00 pic.twitter.com/TOmA5rbmcF
— AIKS (@KisanSabha) November 29, 2018
ਤਕਰੀਬਨ 200 ਕਿਸਾਨ ਜਥੇਬੰਦੀਆਂ ਤੇ 21 ਛੋਟੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਸਮਰਥਨ ਵੀ ਇਨ੍ਹਾਂ ਕਿਸਾਨਾਂ ਨੂੰ ਹਾਸਲ ਹੈ, ਜਿਨ੍ਹਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੀ ਸ਼ਾਮਲ ਹਨ। ਕਮੇਟੀ ਦੇ ਕਨਵੀਨਰ ਹੰਨਾਨ ਮੋਲਾਹ ਨੇ ਦੱਸਿਆ ਕਿ ਇਹ ਅੰਦੋਲਨ ਹੁਣ ਤਕ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਹੋਵੇਗਾ।Delhi: #Visuals of farmers' protest from near Ramlila Maidan area. Farmers from all across the nation have gathered in Delhi to participate in a 2-day protest from today over their demands, including debt relief & better MSP for crops pic.twitter.com/SB5pVkw2HT
— ANI (@ANI) November 29, 2018
ਖੇਤੀ ਤੇ ਕਿਸਾਨੀ ਮੁੱਦਿਆਂ ਦੇ ਮਾਹਰ ਅਤੇ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਦੇ ਨਾਲ-ਨਾਲ ਕਈ ਹੋਰ ਵੱਡੇ ਸਿਆਸੀ ਚਿਹਰੇ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਸਾਥੀ ਪ੍ਰਸ਼ਾਂਤ ਭੂਸ਼ਣ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ ਇੱਕ ਲੱਖ ਕਿਸਾਨ ਇਸ ਮੁਕਤੀ ਮਾਰਚ ਵਿੱਚ ਸ਼ਾਮਲ ਹੋਣਗੇ।Over 3L farmers have committed suicide in India in last 15 yrs,due to successive govts betraying them. Tomorrow 1 lakh farmers from across the country are marching to Delhi to ask for fair prices& freedom from debt. Let's stand in solidarity with them#dillichalo#KisanMuktiMarch
— Prashant Bhushan (@pbhushan1) November 28, 2018
जय जवान!! जय किसान!!
आज किसान खुद अपने हाथ से अपनी किस्मत लिखने जा रहे हैं।#KisanMuktiMarch के लिए तैयार हो रहे साथी। ब्रिजवासन, दिल्ली से रामलीला मैदान के लिए 9 बजे सुबह से 26 किलोमीटर की पदयात्रा शुरू होगी। @_YogendraYadav और @aviksahaindia यात्रा में साथ होंगें। pic.twitter.com/OVwrZVAn6j — Swaraj India (@_SwarajIndia) November 29, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement