(Source: ECI/ABP News/ABP Majha)
ਸਰਕਾਰੀ ਦਾਅਵਿਆਂ ਦੀ ਖੁੱਲ੍ਹੀ ਪੋਲ! ਟਮਾਟਰਾਂ ਦਾ ਭਾਅ ਦੋ ਕਿੱਲੋ ਵੀ ਨਹੀਂ ਮਿਲ ਰਿਹਾ, ਕਿਸਾਨਾਂ ਨੇ ਸੜਕਾਂ 'ਤੇ ਲਾ ਦਿੱਤੇ ਅੰਬਾਰ
ਕਿਸਾਨਾਂ ਮੁਤਾਬਕ ਟਮਾਟਰਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਕਾਸ਼ਤਕਾਰਾਂ ਨੇ ਨਾਗਪੁਰ-ਮੁੰਬਈ ਹਾਈਵੇਅ ਦੇ ਕਿਨਾਰਿਆਂ ’ਤੇ ਭਾਰੀ ਮਾਤਰਾ ਵਿੱਚ ਟਮਾਟਰ ਸੁੱਟੇ ਹਨ।
ਨਾਸਿਕ: ਬੇਸ਼ੱਕ ਕੇਂਦਰ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਵਾਜ਼ਬ ਭਾਅ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆ ਰਹੀਆਂ ਖਬਰਾਂ ਡਰਾ ਦੇਣ ਵਾਲੀਆਂ ਹਨ। ਹੁਣ ਮਹਾਰਾਸ਼ਟਰ ਦੇ ਕਿਸਾਨ ਚਰਚਾ ਵਿੱਚ ਹਨ ਜਿਨ੍ਹਾਂ ਦੇ ਟਮਾਟਰ ਕੋਈ 2-3 ਰੁਪਏ ਪ੍ਰਤੀ ਕਿੱਲੋ ਵੀ ਨਹੀਂ ਖਰੀਦ ਰਿਹਾ। ਖਬਰ ਹੈ ਕਿ ਮਹਾਰਾਸ਼ਟਰ 'ਚ ਥੋਕ ਬਾਜ਼ਾਰ 'ਚ ਕੀਮਤਾਂ 2-3 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚਣ ਤੋਂ ਬਾਅਦ ਨਾਸਿਕ ਤੇ ਔਰੰਗਾਬਾਦ ਦੇ ਕਿਸਾਨਾਂ ਨੇ ਟਮਾਟਰ ਸੜਕ 'ਤੇ ਸੁੱਟ ਦਿੱਤੇ।
ਕਿਸਾਨਾਂ ਮੁਤਾਬਕ ਟਮਾਟਰਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਕਾਸ਼ਤਕਾਰਾਂ ਨੇ ਨਾਗਪੁਰ-ਮੁੰਬਈ ਹਾਈਵੇਅ ਦੇ ਕਿਨਾਰਿਆਂ ’ਤੇ ਭਾਰੀ ਮਾਤਰਾ ਵਿੱਚ ਟਮਾਟਰ ਸੁੱਟੇ ਹਨ। ਇਸ ਤੋਂ ਪੁਲਿਸ ਤੇ ਸਿਵਲ ਪ੍ਰਸਾਸ਼ਨ ਪ੍ਰੇਸ਼ਾਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਟਮਾਟਰ ਦੇ ਭਾਅ ਲਾਗਤ ਵੀ ਪੂਰੀ ਨਹੀਂ ਕਰ ਰਹੇ। ਅਜਿਹੇ ਵਿੱਚ ਹੋਰ ਕੋਈ ਚਾਰਾ ਨਹੀਂ ਬਚਿਆ।
ਉਧਰ, ਪੁਲਿਸ ਅਨੁਸਾਰ ਔਰੰਗਾਬਾਦ ਜ਼ਿਲ੍ਹੇ ਦੇ ਗੰਗਾਪੁਰ ਤਾਲੁਕਾ ਦੇ ਕਿਸਾਨ ਸਵੇਰ ਵੇਲੇ ਟਮਾਟਰਾਂ ਨੂੰ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਲਾਸੁਰ ਸਟੇਸ਼ਨ ’ਤੇ ਪਹੁੰਚੇ ਤੇ ਨਾਗਪੁਰ-ਮੁੰਬਈ ਹਾਈਵੇਅ ਦੀ ਸਾਈਡ ’ਤੇ ਟਮਾਟਰ ਸੁੱਟ ਦਿੱਤੇ। ਉਨ੍ਹਾਂ ਨੇ ਟਮਾਟਰਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਲਾਸੁਰ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਸਹਾਇਕ ਪੁਲੀਸ ਇੰਸਪੈਕਟਰ ਰਵਿੰਦਰਾ ਖਾਂਡੇਕਰ ਨੇ ਦੱਸਿਆ ਕਿ ਇਹ ਟਮਾਟਰ ਹਾਈਵੇਅ ਦੀ ਸਾਈਡ ’ਤੇ ਸੁੱਟੇ ਗਏ ਸਨ ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਨਹੀਂ ਹੋਈ।
ਇਹ ਵੀ ਪੜ੍ਹੋ: Selling Fart Online: ਮਿਲੋ ਉਸ ਔਰਤ ਨੂੰ ਜਿਸ ਨੇ ਆਨਲਾਈਨ fart ਵੇਚ ਕਮਾਏ 18 ਲੱਖ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin