ਪੜਚੋਲ ਕਰੋ
Advertisement
ਹੁਣ ਝੋਨੇ ਲਈ ਨਹੀਂ ਬਹੁਤੇ ਪਾਣੀ ਦੀ ਲੋੜ, ਕਿਸਾਨ ਬਲਦੇਵ ਸਿੰਘ ਨੇ ਕਾਇਮ ਕੀਤੀ ਮਿਸਾਲ
ਮੋਗਾ ਦੇ ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜੇਕਰ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਰਕਾਰੀ ਰਿਪੋਰਟਾਂ ਵੀ ਸਪਸ਼ਟ ਕਹਿ ਰਹੀਆਂ ਹਨ ਕਿ ਅਗਲੇ ਸਾਲਾਂ ਵਿੱਚ ਪੰਜਾਬ ਲਈ ਸਭ ਤੋਂ ਵੱਡੀ ਸਮੱਸਿਆ ਪਾਣੀ ਹੀ ਹੋਏਗੀ।
ਚੰਡੀਗੜ੍ਹ: ਮੋਗਾ ਦੇ ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜੇਕਰ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਰਕਾਰੀ ਰਿਪੋਰਟਾਂ ਵੀ ਸਪਸ਼ਟ ਕਹਿ ਰਹੀਆਂ ਹਨ ਕਿ ਅਗਲੇ ਸਾਲਾਂ ਵਿੱਚ ਪੰਜਾਬ ਲਈ ਸਭ ਤੋਂ ਵੱਡੀ ਸਮੱਸਿਆ ਪਾਣੀ ਹੀ ਹੋਏਗੀ।
ਦਰਅਸਲ ਕਿਸਾਨ ਬਲਦੇਵ ਸਿੰਧ ਨੇ ਰਿਵਾਇਤੀ ਕੱਦੂ ਕਰਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕੀਤੀ ਹੈ। ਖੇਤੀ ਮਾਹਿਰਾਂ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਪਾਣੀ ਦੀ ਘੱਟ ਤੋਂ ਘੱਟ 40 ਫ਼ੀਸਦੀ ਬਚਤ ਹੋਈ ਹੈ। ਕਿਸਾਨ ਨੇ ਖੁਦ ਤਜ਼ਰਬੇ ਲਈ ਟਿਊਬਵੈੱਲ ਉੱਤੇ ਪਾਣੀ ਦਾ ਮੀਟਰ ਵੀ ਲਾਇਆ। ਇਸ ਤੋਂ ਵੀ ਸਾਬਤ ਹੋਇਆ ਕਿ 40 ਫ਼ੀਸਦੀ ਬਚਤ ਹੋਈ।
ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋਂ ਕੀਤੀ ਜਿਸ ਵਿੱਚ ਕੁਝ ਮੁਸ਼ਕਲਾਂ ਵੀ ਆਈਆਂ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਝੋਨੇ ਦੀ ਸਿੱਧੀ ਬਿਜਾਈ ਲਈ ਉਨ੍ਹਾਂ ਡਰਿੱਲ ਮਸ਼ੀਨ ਖਰੀਦ ਕੇ ਉਸ ਨਾਲ ਝੋਨੇ ਦੀ ਬਿਜਾਈ ਕੀਤੀ। ਹੁਣ ਉਹ 25 ਏਕੜ ਤੋਂ ਵੱਧ ਜ਼ਮੀਨ ’ਤੇ ਸਿੱਧੀ ਬਿਜਾਈ ਨਾਲ ਝੋਨੇ ਦੀ ਪੈਦਾਵਾਰ ਕਰ ਰਿਹਾ ਹੈ। ਇਸ ਨਾਲ ਸਿਰਫ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਪਿੰਡ ’ਚ ਕਿਸਾਨ ਬਲਦੇਵ ਸਿੰਘ ਤੇ ਹੋਰ ਕਿਸਾਨਾਂ ਨੇ 150 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਬਰਾੜ ਨੇ ਦੱਸਿਆ ਕਿ ਬਲਦੇਵ ਸਿੰਘ ਸੂਬੇ ਦਾ ਪਹਿਲਾ ਕਿਸਾਨ ਹੈ ਜਿਸ ਨੇ ਟਿਊਬਵੈਲ ’ਤੇ ਪਾਣੀ ਦਾ ਮੀਟਰ ਲਾਇਆ ਹੈ ਤਾਂ ਕਿ ਇਸ ਤਕਨੀਕ ਨਾਲ ਇਹ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕੱਦੂ ਕਰਕੇ ਬੀਜੇ ਗਏ ਝੋਨੇ ਨੂੰ 4 ਤੋਂ 5 ਦਿਨਾਂ ਬਾਅਦ ਸਿੰਚਾਈ ਦੀ ਲੋੜ ਪੈਂਦੀ ਹੈ, ਉੱਥੇ ਹੀ ਸਿੱਧੀ ਬਿਜਾਈ ਨਾਲ ਝੋਨੇ ਨੂੰ 7 ਤੋਂ 10 ਦਿਨਾਂ ਬਾਅਦ ਪਾਣੀ ਦੇਣ ਦੀ ਜ਼ਰੂਰਤ ਪੈਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement