Crop Compensation to Farmers: ਕਿਸਾਨਾਂ ਨੂੰ ਨਹੀਂ ਮਿਲੇਗਾ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ, ਕੁਦਰਤ ਦੇ ਕਹਿਰ ਮਗਰੋਂ ਸਰਕਾਰੀ ਨਿਯਮਾਂ ਦੀ ਮਾਰ
ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਫਸਲਾਂ ਦਾ ਮੁਆਵਜ਼ਾ ਦੇਵੇ ਕਿਉਂਕਿ 10 ਅਪਰੈਲ ਤੋਂ ਖਰੀਦ ਕਾਰਨ ਹੀ ਪੱਕੀਆਂ ਫਸਲਾਂ ਖੇਤਾਂ ਵਿੱਚ ਖੜ੍ਹੀਆਂ ਹਨ।
ਚੰਡੀਗੜ੍ਹ: ਕੁਦਰਤ ਦੇ ਕਹਿਰ ਨੇ ਕਿਸਾਨਾਂ (Farmers of Punjab) ਨੂੰ ਝੰਜੋੜ ਸੁੱਟਿਆ ਹੈ। ਹਨ੍ਹਰੀ ਤੇ ਝੱਖੜ ਨਾਲ ਪੰਜਾਬ ਦੇ ਛੇ-ਸੱਤ ਜ਼ਿਲ੍ਹਿਆਂ ਵਿੱਚ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ (Crops Affected) ਹੋਈ ਹੈ। ਸਿਤਮ ਦੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ (Crop Compensation) ਮਿਲਦਾ ਵੀ ਦਿਖਾਈ ਨਹੀਂ ਦੇ ਰਿਹਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਆਵਜ਼ਾ ਤਾਂ ਹੀ ਮਿਲਦਾ ਹੈ ਜੇਕਰ ਨੁਕਸਾਨ 25 ਫੀਸਦੀ ਤੋਂ ਵੱਧ ਹੋਇਆ ਹੋਵੇ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਫਸਲਾਂ ਦਾ ਨੁਕਸਾਨ (Crop Damage) 25 ਫੀਸਦੀ ਤੋਂ ਘੱਟ ਹੋਇਆ ਹੈ।
ਇਸ ਬਾਰੇ ਖੇਤੀ ਵਿਭਾਗ ਪੰਜਾਬ (Department of Agriculture Punjab) ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਸਿਰਫ ਚਾਰ ਜ਼ਿਲ੍ਹਿਆਂ ਵਿੱਚ ਨੁਕਸਾਨ ਹੋਇਆ ਹੈ ਤੇ ਕੁਝ ਕੁ ਥਾਵਾਂ ’ਤੇ ਕਣਕ ਦੀ ਫਸਲ (Wheat Crops) ਡਿੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਪਿੱਛੇ ਪ੍ਰਭਾਵਿਤ ਫਸਲ ਦੇ ਝਾੜ ’ਚ ਡੇਢ ਕੁ ਕੁਇੰਟਲ ਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ 25 ਫੀਸਦੀ ਘੱਟ ਤੋਂ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਵਿਵਸਥਾ ਨਹੀਂ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੁਕਸਾਨੀਆਂ ਫ਼ਸਲਾਂ ਦੀ ਫੌਰੀ ਗਿਰਦਾਵਰੀ ਕਰਾਏ ਤੇ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਐਲਾਨੇ। ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਫਸਲਾਂ ਦਾ ਮੁਆਵਜ਼ਾ ਦੇਵੇ ਕਿਉਂਕਿ 10 ਅਪਰੈਲ ਤੋਂ ਖਰੀਦ ਕਾਰਨ ਹੀ ਪੱਕੀਆਂ ਫਸਲਾਂ ਖੇਤਾਂ ਵਿੱਚ ਖੜ੍ਹੀਆਂ ਹਨ। ਪੰਜਾਬ ਵਿੱਚ ਐਤਕੀਂ 35.10 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੈ ਤੇ ਖੇਤੀ ਮਹਿਕਮੇ ਵੱਲੋਂ ਪ੍ਰਤੀ ਹੈਕਟੇਅਰ ਪਿੱਛੇ 50.5 ਕੁਇੰਟਲ ਕਣਕ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ ਹੈ। ਅੰਦਾਜ਼ੇ ਅਨੁਸਾਰ ਇਸ ਬਾਰਸ਼ ਨੇ ਕਰੀਬ 25 ਕਰੋੜ ਰੁਪਏ ਦਾ ਫਸਲੀ ਨੁਕਸਾਨ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਅੰਦਾਜ਼ਨ 50 ਹਜ਼ਾਰ ਏਕੜ ਕਣਕ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 10 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ ਤੇ ਉਸ ਤੋਂ ਪਹਿਲਾਂ ਆਈ ਬਾਰਸ਼ ਤੇ ਤੇਜ਼ ਝੱਖੜ ਨਾਲ ਵਾਢੀ ਦਾ ਕੰਮ ਕਰੀਬ ਪੰਜ ਛੇ ਦਿਨ ਪੱਛੜਨ ਦੇ ਆਸਾਰ ਬਣ ਗਏ ਹਨ। ਇਸ ਦੌਰਾਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਵੀ ਖਦਸ਼ਾ ਬਣ ਗਿਆ ਹੈ ਤੇ ਕਿਸਾਨਾਂ ਲਈ ਨਮੀ ਦੇ ਮਾਪਦੰਡਾਂ ਦਾ ਝੰਜਟ ਵੀ ਖਰੀਦ ਕੇਂਦਰਾਂ ਵਿਚ ਖੜ੍ਹਾ ਹੋ ਸਕਦਾ ਹੈ।
ਇਹ ਵੀ ਪੜ੍ਹੋ: Lockdown in India: ਕੋਰੋਨਾ ਦੇ ਕਹਿਰ ਮਗਰੋਂ ਦੇਸ਼ ਮੁੜ ਲੌਕਡਾਊਨ ਵੱਲ, ਜਾਣੋ ਕਿੱਥੇ-ਕਿੱਥੇ ਲੱਗਾ ਲੌਕਡਾਊਨ ਤੇ ਨਾਈਟ ਕਰਫ਼ਿਊ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904