ਪੜਚੋਲ ਕਰੋ
Advertisement
Lockdown in India: ਕੋਰੋਨਾ ਦੇ ਕਹਿਰ ਮਗਰੋਂ ਦੇਸ਼ ਮੁੜ ਲੌਕਡਾਊਨ ਵੱਲ, ਜਾਣੋ ਕਿੱਥੇ-ਕਿੱਥੇ ਲੱਗਾ ਲੌਕਡਾਊਨ ਤੇ ਨਾਈਟ ਕਰਫ਼ਿਊ
Second Wave of Coronavirus: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ ਦਾ ਕਰਫ਼ਿਊ ਹੁਣ ਸਮੁੱਚੇ ਸੂਬੇ ’ਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿਆਸੀ ਰੈਲੀਆਂ ਉੱਤੇ ਮੁਕੰਮਲ ਰੋਕ ਲੱਗੀ ਰਹੇਗਾ। ਰਾਤੀਂ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਦਾ ਕਰਫ਼ਿਊ ਸਾਰੇ 22 ਜ਼ਿਲ੍ਹਿਆਂ ’ਚ ਲਾਗੂ ਰਹੇਗਾ।
Corona Second Wave: ਕੋਰੋਨਾ ਮਹਾਮਾਰੀ ਨੂੰ ਕਾਬੂ ਹੇਠ ਰੱਖਣ ਲਈ ਪੂਰੇ ਦੇਸ਼ ’ਚ ਸਖ਼ਤੀ ਸ਼ੁਰੂ ਹੋ ਗਈ ਹੈ। ਰਾਜ ਸਰਕਾਰਾਂ ਨੇ ਪਾਬੰਦੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਤੇ ਰਾਤ ਦਾ ਕਰਫ਼ਿਊ ਲਾ ਦਿੱਤਾ ਗਿਆ ਹੈ ਤੇ ਕਿਤੇ ਸ਼ਹਿਰ ’ਚ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ’ਚ ਨਾਈਟ ਕਰਫ਼ਿਊ ਲਾਇਆ ਗਿਆ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਮੁਕੰਮਲ ਲੌਕਡਾਊਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਥਾਵਾਂ ਉੱਤੇ ਸਕੂਲ ਬੰਦ ਕਰ ਦਿੱਤੇ ਗਏ ਹਨ ਤੇ ਕਈ ਥਾਵਾਂ ਉੱਤੇ ਮਾਸਕ ਨਾ ਪਹਿਨਣ ’ਤੇ ਜੁਰਮਾਨੇ ਦੀ ਵਿਵਸਥਾ ਹੈ।
ਸਮੁੱਚੇ ਪੰਜਾਬ ’ਚ ਰਾਤ ਦਾ ਕਰਫ਼ਿਊ ਲਾਗੂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ ਦਾ ਕਰਫ਼ਿਊ ਹੁਣ ਸਮੁੱਚੇ ਸੂਬੇ ’ਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿਆਸੀ ਰੈਲੀਆਂ ਉੱਤੇ ਮੁਕੰਮਲ ਰੋਕ ਲੱਗੀ ਰਹੇਗਾ। ਰਾਤੀਂ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਦਾ ਕਰਫ਼ਿਊ ਸਾਰੇ 22 ਜ਼ਿਲ੍ਹਿਆਂ ’ਚ ਲਾਗੂ ਰਹੇਗਾ। ਹੁਣ ਤੱਕ ਰਾਤ ਦਾ ਕਰਫ਼ਿਊ 12 ਜ਼ਿਲ੍ਹਿਆਂ ’ਚ ਹੀ ਲਾਇਆ ਗਿਆ ਸੀ। ਨਵੀਂਆਂ ਪਾਬੰਦੀਆਂ ਅਧੀਨ ਬੰਦ ਥਾਂ ਉੱਤੇ ਅੰਤਿਮ ਸਸਕਾਰ ਜਾਂ ਵਿਆਹਾਂ ’ਚ ਸਿਰਫ਼ 50 ਅਤੇ ਖੁੱਲ੍ਹੇ ਸਥਾਨ ’ਤੇ ਸਿਰਫ਼ 100 ਵਿਅਕਤੀਆਂ/ਮਹਿਮਾਨਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹੇਗਾ।
ਲਖਨਊ-ਕਾਨਪੁਰ ’ਚ ਅੱਜ ਤੋਂ ਨਾਈਟ ਕਰਫ਼ਿਊ
ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਕਈ ਥਾਵਾਂ ਉੱਤੇ ਨਾਈਟ ਕਰਫ਼ਿਊ ਦੀ ਸ਼ੁਰੂਆਤ ਹੋ ਚੁੱਕੀ ਹੈ। 500 ਤੋਂ ਵੱਧ ਕੋਰੋਨਾ ਕੇਸਾਂ ਵਾਲੇ 13 ਜ਼ਿਲ੍ਹਿਆਂ ’ਚ ਜ਼ਿਲ੍ਹਾ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਉਹ ਚਾਹੁਣ, ਤਾਂ ਰਾਤ ਸਮੇਂ ਸੜਕਾਂ ’ਤੇ ਆਵਾਜਾਈ ਬੰਦ ਕਰ ਸਕਦੇ ਹਨ। ਅੱਜ ਤੋਂ ਲਖਨਊ ’ਚ ਰਾਤ ਦਾ ਕਰਫ਼ਿਊ ਲਾਗੂ ਹੋ ਜਾਵੇਗਾ, ਜੋ ਰਾਤੀਂ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰਹੇਗਾ। ਮੈਡੀਕਲ, ਪੈਰਾ ਮੈਡੀਕਲ, ਨਰਸਿੰਗ ਸੰਸਥਾਨਾਂ ਨੂੰ ਛੱਡ ਕੇ 15 ਅਪ੍ਰੈਲ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇੰਝ ਹੀ ਕਾਨਪੁਰ ’ਚ ਵੀ 30 ਅਪ੍ਰੈਲ ਤੱਕ ਰਾਤੀਂ 10 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕਰਫ਼ਿਊ ਲੱਗਾ ਰਹੇਗਾ।
ਰਾਏਪੁਰ ’ਚ ਮੁਕੰਮਲ ਲੌਕਡਾਊਨ
ਛੱਤੀਸਗੜ੍ਹ ਦੇ ਰਾਏਪੁਰ ’ਚ ਮੁਕੰਮਲ ਲੌਕਡਾਊਨ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਰਾਏਪੁਰ ਜ਼ਿਲ੍ਹੇ ਅਧੀਨ ਆਉਂਦੇ ਸਮੁੱਚੇ ਖੇਤਰ ’ਚ 9 ਅਪ੍ਰੈਲ ਸ਼ਾਮੀਂ ਛੇ ਵਜੇ ਤੋਂ ਲੈ ਕੇ 19 ਅਪ੍ਰੈਲ ਸਵੇਰੇ 6 ਵਜੇ ਤੱਕ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਦੀਆਂ ਸੀਮਾਵਾਂ ਸੀਲ ਰਹਿਣਗੇ। ਇਨ੍ਹਾਂ 11 ਦਿਨਾਂ ਦੌਰਾਨ ਮੈਡੀਕਲ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗਾ। ਲੌਕਡਾਊਨ ਦੌਰਾਨ ਸਾਰੇ ਧਾਰਮਿਕ, ਸਭਿਆਚਾਰਕ ਤੇ ਸੈਲਾਨੀ ਟਿਕਾਣੇ ਬੰਦ ਰਹਿਣਗੇ। ਉੱਧਰ ਦੁਰਗ ’ਚ 6 ਅਪ੍ਰੈਲ ਤੋਂ ਹੀ ਲੌਕਡਾਊਨ ਸ਼ੁਰੂ ਹੋ ਚੁੱਕਾ ਹੈ, ਜੋ 14 ਅਪ੍ਰੈਲ ਤੱਕ ਚੱਲੇਗਾ।
ਮੱਧ ਪ੍ਰਦੇਸ਼ ਦੇ ਸ਼ਹਿਰੀ ਇਲਾਕਿਆਂ ’ਚ ਰਾਤ ਦਾ ਕਰਫ਼ਿਊ, ਐਤਵਾਰ ਨੂੰ ਮੁਕੰਮਲ ਬੰਦ
ਛੱਤੀਸਗੜ੍ਹ ਦੇ ਗੁਆਂਢੀ ਰਾਜ ਮੱਧ ਪ੍ਰਦੇਸ਼ ’ਚ ਹੁਣ ਸਰਕਾਰੀ ਦਫ਼ਤਰ ਹਫ਼ਤੇ ’ਚ ਪੰਜ ਦਿਨ ਖੁੱਲ੍ਹਣਗੇ ਸਨਿੱਚਰਵਾਰ ਤੇ ਐਤਵਾਰ ਨੂੰ ਦਫ਼ਤਰ ਬੰਦ ਰਹਿਣਗੇ।। ਇਸ ਦੇ ਨਾਲ ਹੀ ਸਾਰੇ ਸ਼ਹਿਰੀ ਇਲਾਕਿਆਂ ’ਚ ਵੀਰਵਾਰ ਤੋਂ ਰਾਤੀਂ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਿਆ ਕਰੇਗਾ। ਹਰੇਕ ਐਤਵਾਰ ਨੂੰ ਮੁਕੰਮਲ ਲੌਕਡਾਊਨ ਲੱਗੇਗਾ। ਸ਼ਾਜਾਪੁਰ ’ਚ 58 ਘੰਟੇ ਲਈ ਲੌਕਡਾਊਨ ਲਾ ਦਿੱਤਾ ਗਿਆ ਹੈ।
ਦਿੱਲੀ ’ਚ 30 ਅਪ੍ਰੈਲ ਤੱਕ ਨਾਈਟ ਕਰਫ਼ਿਊ
ਦਿੱਲੀ ਸਰਕਾਰ ਨੇ 30 ਅਪ੍ਰੈਲ ਤੱਕ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਦੀ ਰਾਤ ਤੋਂ ਇਹ ਲਾਗੂ ਕਰ ਦਿੱਤਾ ਗਿਆ ਹੈ। ਹੁਣ 30 ਅਪ੍ਰੈਲ ਤੱਕ ਹਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸ਼ਹਿਰ ’ਚ ਕਰਫ਼ਿਊ ਰਹੇਗਾ। ਸਾਰੇ ਸਕੂਲ ਤੇ ਕਾਲਜ ਬੰਦ ਰਹਿਣਗੇ। ਜਿੱਥੇ ਪ੍ਰੈਕਟੀਕਲ ਚੱਲ ਰਹੇ ਹਨ, ਸਿਰਫ਼ ਉਹੀ ਸਕੂਲ ਖੁੱਲ੍ਹਣਗੇ। ਜਨਤਕ ਸਮਾਰੋਹ ਤੇ ਵਿਆਹ ਮੌਕੇ ਖੁੱਲ੍ਹੀ ਜਗ੍ਹਾ ਉੱਤੇ 200 ਵਿਅਕਤੀ ਤੇ ਬੰਦ ਥਾਂ ਉੱਤੇ 100 ਵਿਅਕਤੀਆਂ ਦਾ ਇਕੱਠ ਹੋਣ ਦੀ ਇਜਾਜ਼ਤ ਹੈ>
ਗੁਜਰਾਤ ਦੇ 20 ਸ਼ਹਿਰਾਂ ’ਚ ਰਾਤ ਦਾ ਕਰਫ਼ਿਊ
ਗੁਜਰਾਤ ਸਰਕਾਰ ਨੇ ਰਾਤ ਦਾ ਕਰਫ਼ਿਊ 20 ਹੋਰ ਸ਼ਹਿਰਾਂ ’ਚ ਰਾਤੀਂ 8 ਵਜੇ ਤੋਂ ਸਵੇਰੇ 6 ਵਜੇ ਤੱਕ ਆਉਂਦੀ 30 ਅਪ੍ਰੈਲ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਹੈ। ਗੁਜਰਾਤ ਹਾਈ ਕੋਰਟ ਨੇ ਵੀ ਸਰਕਰ ਨੂੰ ਹਫ਼ਤੇ ਦੇ ਅੰਤ ’ਤੇ 3-4 ਦਿਨਾਂ ਦਾ ਲੌਕਡਾਊਨ ਜਾਂ ਕਰਫ਼ਿਊ ਲਾਉਣ ਦੀ ਸਲਾਹ ਦਿੱਤੀ ਹੈ। ਸਰਕਾਰ ਨੇ 30 ਅਪ੍ਰੈਲ ਤੱਕ ਸਿਆਸੀ ਜਾਂ ਸਮਾਜਕ ਸਮਾਰੋਹਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ 200 ਤੋਂ ਘਟਾ ਕੇ 100 ਕਰ ਦਿੱਤੀ ਹੈ।
ਓੜੀਸ਼ਾ ਦੇ 10 ਜ਼ਿਲ੍ਹਿਆਂ ’ਚ ਰਾਤ ਦਾ ਕਰਫ਼ਿਊ
ਓੜੀਸ਼ਾ ਸਰਕਾਰ ਨੇ 10 ਜ਼ਿਲ੍ਹਿਆਂ ਸੁੰਦਰਗੜ੍ਹ, ਬਰਗੜ੍ਹ, ਝਾਰਸਗੁੜਾ, ਸੰਬਲਪੁਰ, ਬਲਾਂਗੀਰ, ਨੌਪਾੜਾ, ਕਾਲਾਹਾਂਡੀ, ਮਲਕਾਨਗਿਰੀ, ਕੋਰਾਟਪੁਰ ਅਤੇ ਨਬਰੰਗਪੁਰ ’ਚ ਰਾਤੀਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ।
ਰਾਜਸਥਾਨ ’ਚ ਵੀ ਪਾਬੰਦੀਆਂ
ਰਾਜਸਥਾਨ ’ਚ 5 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਜਿੰਮ, ਸਿਨੇਮਾ ਹਾਲ, ਮਨੋਰੰਜਨ ਪਾਰਕ ਤੇ ਸਵਿਮਿੰਗ ਪੂਲ ਬੰਦ ਰਹਿਣਗੇ। ਪਹਿਲੀ ਜਮਾਤ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੇ ਆਖ਼ਰੀ ਸਾਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਮਹਾਰਾਸ਼ਟਰ ’ਚ ਵੀਕਐਂਡ ਮੌਕੇ ਲੌਕਡਾਊਨ
ਸਮੁੱਚੇ ਮਹਾਰਾਸ਼ਟਰ ’ਚ ਵੀਕਐਂਡ ਮੌਕੇ ਲੌਕਡਾਊਨ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਤੀਂ 8 ਵਜੇ ਤੋਂ ਸਵੇਰੇ 7 ਵਜੇ ਤੱਕ ਰਾਤ ਦਾ ਕਰਫ਼ਿਊ ਲਾਗੂ ਹੈ। ਬੈਠ ਕੇ ਖਾਣ ਲਈ ਰੈਸਟੋਰੈਂਟ ਅਤੇ ਪੱਬ ਬੰਦ ਕਰ ਦਿੱਤੇ ਗਏ ਹਨ। ਖਾਣਾ ਪੈਕ ਕਰਵਾ ਕੇ ਲਿਜਾਣ ਦੀ ਸੁਵਿਧਾ ਜਾਰੀ ਹੈ। ਸਕੂਲ ਤੇ ਕਾਲਜ ਸਭ ਬੰਦ ਹਨ। ਜਨਤਕ ਸਮਾਰੋਹਾਂ ’ਤੇ ਪਾਬੰਦੀ ਲੱਗੀ ਹੋਈ ਹੈ। ਵਿਆਹ ’ਚ ਸਿਰਫ਼ 50 ਵਿਅਕਤੀ ਸ਼ਾਮਲ ਹੋਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: PM Modi Vaccine: ਪੀਐਮ ਮੋਦੀ ਨੇ ਏਮਸ 'ਚ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼, ਕਿਹਾ-ਵਾਇਰਸ ਨੂੰ ਹਰਾਉਣ ਦਾ ਇੱਕ ਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement