PM Kisan Yojana: ਇਸ ਦਿਨ ਜਾਰੀ ਕੀਤੀ ਜਾਵੇਗੀ 15ਵੀਂ ਕਿਸ਼ਤ, ਇੰਨੇ ਕਰੋੜ ਕਿਸਾਨਾਂ ਨੂੰ ਹੋਵੇਗਾ ਲਾਭ
PM Kisan Samman Nidhi Yojana 15th Installment: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਜਲਦੀ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਫੰਡ ਟਰਾਂਸਫਰ ਕੀਤੇ ਜਾਣਗੇ। ਕਿਸਾਨ 15ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
PM Kisan Samman Nidhi Yojana 15th Installment Date: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਰਕਾਰ ਵੱਲੋਂ ਕਿਸਾਨਾਂ ਦੀ ਵਿੱਤੀ ਸਹਾਇਤਾ ਲਈ ਚਲਾਈ ਜਾਂਦੀ ਹੈ। ਜਿਸ ਤਹਿਤ ਕਿਸਾਨਾਂ ਨੂੰ ਇੱਕ ਸਾਲ ਵਿੱਚ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਪੈਸਾ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦਾ ਹੈ। ਸਕੀਮ ਤਹਿਤ ਹੁਣ ਤੱਕ 14 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹੁਣ ਕਿਸਾਨ 15ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਜਿਸ ਦੀ ਤਰੀਕ ਵੀ ਹੁਣ ਸਾਹਮਣੇ ਆਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ 15ਵੀਂ ਕਿਸ਼ਤ ਟਰਾਂਸਫਰ ਕਰਨਗੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਬਾਅਦ ਦੁਪਹਿਰ 3 ਵਜੇ ਕਰਵਾਇਆ ਜਾਵੇਗਾ। ਇਸ ਦੌਰਾਨ ਦੇਸ਼ ਭਰ ਦੇ 8 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਪ੍ਰੋਗਰਾਮ ਨੂੰ ਦੇਖਣ ਲਈ ਤੁਸੀਂ https://pmevents.ncog.gov.in 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਇਸ ਦਾ ਆਯੋਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਕੀਤਾ ਜਾਵੇਗਾ।
"पीएम किसान सम्मान निधि योजना की अग्रिम किस्त का जश्न-ए-रंग, त्योहारों के संग" 🪔✨
— Pradhan Mantri Kisan Samman Nidhi (@pmkisanofficial) November 9, 2023
पीएम किसान सम्मान निधि योजना का संकल्प, हर किसान हो आर्थिक रूप से सशक्त!
अभी रजिस्टर करें : https://t.co/hIDKGksPEC#PMKisanSammanNidhi #PMKisan15thInstallment #Farmers #PMKisan pic.twitter.com/AHW8BMrHa8
ਇਹ ਵੀ ਪੜ੍ਹੋ: Israel Hamas War: 'ਗਾਜ਼ਾ ਨੂੰ ਸ਼ਬਦਾਂ ਦੀ ਨਹੀਂ, ਸਗੋਂ ਕਾਰਵਾਈ ਦੀ ਲੋੜ', ਈਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਇਜ਼ਰਾਈਲ ਨੂੰ ਧਮਕੀ
ਇਨ੍ਹਾਂ ਨੂੰ ਨਹੀਂ ਮਿਲ ਸਕੇਗਾ ਫਾਇਦਾ
ਯੋਜਨਾ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਕੇਵਾਈਸੀ ਪੂਰੀ ਕਰ ਲਈ ਹੈ। ਨਾਲ ਹੀ, ਫਾਰਮ ਵਿੱਚ ਦਿੱਤੇ ਸਾਰੇ ਵੇਰਵੇ ਸਹੀ ਹੋਣੇ ਚਾਹੀਦੇ ਹਨ। ਇਸ ਲਈ ਕਿਸਾਨ ਬਿਨੈ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ। ਜੇਕਰ ਪੱਤਰ ਵਿੱਚ ਨਾਮ, ਪਿਤਾ ਦਾ ਨਾਮ, ਪਤਾ, ਬੈਂਕ ਖਾਤਾ ਨੰਬਰ, ਮੋਬਾਈਲ ਨੰਬਰ ਆਦਿ ਵੇਰਵੇ ਗਲਤ ਹਨ, ਤਾਂ ਤੁਸੀਂ ਸਕੀਮ ਦੇ ਲਾਭਾਂ ਤੋਂ ਵਾਂਝੇ ਰਹਿ ਸਕਦੇ ਹੋ।
माननीय प्रधानमंत्री श्री नरेंद्र मोदी द्वारा पीएम किसान सम्मान निधि योजना की 15वीं क़िस्त का हस्तांतरण 15 नवंबर, 2023 को होगा जिसमें 8 करोड़ किसानों को यह क़िस्त DBT के माध्यम से सीधा उनके बैंक खाते में हस्तांतरित होगी।#agrigoi #PMKisan #aatmanirbharkisan #PMKisan15thInstallment pic.twitter.com/YvZXQYI0Nr
— Agriculture INDIA (@AgriGoI) November 9, 2023
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ pmkisan-ict@gov.in 'ਤੇ ਈਮੇਲ ਆਈਡੀ ਭੇਜ ਸਕਦੇ ਹੋ। ਇਸ ਤੋਂ ਇਲਾਵਾ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਲਪਲਾਈਨ ਨੰਬਰ 155261 ਜਾਂ 1800115526 ਜਾਂ 011-23381092 'ਤੇ ਸੰਪਰਕ ਕਰ ਸਕਦੇ ਹਨ।