ਕਿਸਾਨਾਂ ਲਈ ਖੁਸ਼ਖਬਰੀ! ਹੁਣ 6,000 ਦੇ ਨਾਲ ਹਰ ਮਹੀਨੇ 3,000 ਰੁਪਏ ਮਿਲਣਗੇ, ਜਲਦੀ ਫਾਇਦਾ ਉਠਾਓ; ਜਾਣੋ ਸਭ ਕੁਝ
ਸਰਕਾਰ PM ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਲਾਭਪਾਤਰੀਆਂ ਨੂੰ ਇੱਕ ਹੋਰ ਵੱਡਾ ਲਾਭ ਦੇ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,000 ਰੁਪਏ ਸਾਲਾਨਾ ਦੇ ਨਾਲ, ਹੁਣ ਹਰ ਮਹੀਨੇ 3,000 ਰੁਪਏ ਮਿਲਣਗੇ।
PM Kisan Samman Nidhi : ਸਰਕਾਰ PM ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਲਾਭਪਾਤਰੀਆਂ ਨੂੰ ਇੱਕ ਹੋਰ ਵੱਡਾ ਲਾਭ ਦੇ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,000 ਰੁਪਏ ਸਾਲਾਨਾ ਦੇ ਨਾਲ, ਹੁਣ ਹਰ ਮਹੀਨੇ 3,000 ਰੁਪਏ ਮਿਲਣਗੇ। ਇਸ 'ਚ ਤੁਹਾਨੂੰ ਵੱਖਰੇ ਤੌਰ 'ਤੇ ਕੋਈ ਖਾਸ ਦਸਤਾਵੇਜ਼ ਵੀ ਨਹੀਂ ਦੇਣਾ ਹੋਵੇਗਾ। ਆਓ ਜਾਣਦੇ ਹਾਂ ਇਸਦੀ ਪੂਰੀ ਪ੍ਰਕਿਰਿਆ ਬਾਰੇ।
ਮਾਨ ਧਨ ਯੋਜਨਾ ਦਾ ਲਾਭ ਕਿਵੇਂ ਲੈਣਾ ਹੈ?
ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਨਿਯਮ ਤੇ ਸ਼ਰਤਾਂ ਨੂੰ ਜ਼ਰੂਰ ਜਾਣੋ। ਦਰਅਸਲ, ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (PM kisan Man dhan Yojna Benefits) ਦੇ ਤਹਿਤ ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਤਹਿਤ 60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਯਾਨੀ 36000 ਰੁਪਏ ਪ੍ਰਤੀ ਸਾਲ ਪੈਨਸ਼ਨ ਦੇ ਤੌਰ 'ਤੇ ਦਿੱਤੀ ਜਾਂਦੀ ਹੈ।
ਲੋੜੀਂਦੇ ਦਸਤਾਵੇਜ਼ ਕੀ ਹਨ?
ਇਸ ਲਈ ਕੁਝ ਦਸਤਾਵੇਜ਼ ਜਿਵੇਂ- ਆਧਾਰ ਕਾਰਡ, ਬੈਂਕ ਖਾਤੇ ਦੇ ਵੇਰਵੇ ਆਦਿ ਦੀ ਲੋੜ ਹੋਵੇਗੀ।
ਜੇਕਰ ਤੁਸੀਂ PM ਕਿਸਾਨ ਦਾ ਫਾਇਦਾ ਲੈ ਰਹੇ ਹੋ, ਤਾਂ ਤੁਹਾਨੂੰ ਇਸ ਲਈ ਕੋਈ ਵਾਧੂ ਦਸਤਾਵੇਜ਼ ਜਮ੍ਹਾ ਨਹੀਂ ਕਰਨੇ ਪੈਣਗੇ।
ਇਸ ਵਿੱਚ 18 ਸਾਲ ਤੋਂ 40 ਸਾਲ ਤੱਕ ਦੇ ਕਿਸਾਨ ਨਿਵੇਸ਼ ਕਰ ਸਕਦੇ ਹਨ।
ਇਸ 'ਚ ਉਮਰ ਦੇ ਹਿਸਾਬ ਨਾਲ ਨਿਵੇਸ਼ ਦੀ ਰਕਮ ਤੈਅ ਕੀਤੀ ਗਈ ਹੈ।
ਕਿਸ ਨੂੰ ਮਿਲੇਗਾ ਸਕੀਮ ਦਾ ਲਾਭ?
1. ਇਸ ਲਈ ਵਾਹੀਯੋਗ ਜ਼ਮੀਨ ਵੱਧ ਤੋਂ ਵੱਧ 2 ਹੈਕਟੇਅਰ ਤੱਕ ਹੋਣੀ ਚਾਹੀਦੀ ਹੈ।
2. ਇਸ ਵਿੱਚ ਘੱਟੋ-ਘੱਟ 20 ਸਾਲ ਤੇ ਵੱਧ ਤੋਂ ਵੱਧ 40 ਸਾਲ ਤੱਕ ਦੇ ਕਿਸਾਨਾਂ ਨੂੰ ਕਿਸਾਨ ਦੀ ਉਮਰ ਦੇ ਹਿਸਾਬ ਨਾਲ 55 ਤੋਂ 200 ਰੁਪਏ ਮਹੀਨਾ ਨਿਵੇਸ਼ ਕਰਨਾ ਹੋਵੇਗਾ।
3. 18 ਸਾਲ ਦੀ ਉਮਰ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ 55 ਰੁਪਏ ਦਾ ਮਹੀਨਾਵਾਰ ਯੋਗਦਾਨ ਦੇਣਾ ਹੋਵੇਗਾ।
4. ਜੇਕਰ ਕਿਸਾਨ ਦੀ ਉਮਰ 30 ਸਾਲ ਹੈ ਤਾਂ ਉਸ ਨੂੰ 110 ਰੁਪਏ ਜਮ੍ਹਾ ਕਰਵਾਉਣੇ ਪੈਣਗੇ।
5. ਜੇਕਰ ਤੁਸੀਂ 40 ਸਾਲ ਦੀ ਉਮਰ 'ਚ ਜੁਆਇਨ ਕਰਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 200 ਰੁਪਏ ਜਮ੍ਹਾ ਕਰਵਾਉਣੇ ਪੈਣਗੇ।