(Source: ECI/ABP News/ABP Majha)
ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਗੁਰਤੇਜ,,ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦਾ
ਸਟੇਟ ਐਵਾਡਰੀ ਅਤੇ ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ (ਸਿਰੀਏਵਾਲਾ) ਵੀ ਅਜਿਹੇ ਵਿਲੱਖਣ ਕਿਸਾਨਾਂ ਵਿਚੋਂ ਇੱਕ ਹੈ। ਉਹ 2008 ਤੋਂ ਬਾਅਦ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਇਸ ਨੂੰ ਖੇਤ ਵਿੱਚ ਹੀ ਮਸ਼ੀਨ ਨਾਲ ਬਰੀਕ ਕੁਤਰਾ ਕਰਨ ਉਪਰੰਤ ਵਾਹ ਕੇ ਖਤਮ ਕਰ ਰਿਹਾ ਹੈ।
ਚੰਡੀਗੜ੍ਹ: ਸਟੇਟ ਐਵਾਡਰੀ ਅਤੇ ਵਾਤਾਵਰਨ ਪ੍ਰੇਮੀ ਗੁਰਤੇਜ ਸਿੰਘ ਚਾਨੀ (ਸਿਰੀਏਵਾਲਾ) ਵੀ ਅਜਿਹੇ ਵਿਲੱਖਣ ਕਿਸਾਨਾਂ ਵਿਚੋਂ ਇੱਕ ਹੈ। ਉਹ 2008 ਤੋਂ ਬਾਅਦ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਇਸ ਨੂੰ ਖੇਤ ਵਿੱਚ ਹੀ ਮਸ਼ੀਨ ਨਾਲ ਬਰੀਕ ਕੁਤਰਾ ਕਰਨ ਉਪਰੰਤ ਵਾਹ ਕੇ ਖਤਮ ਕਰ ਰਿਹਾ ਹੈ। ਉਹ ਪੂਰੀ ਮਿਹਨਤ ਕਰਕੇ ਹੋਰ ਕਿਸਾਨਾਂ ਨੂੰ ਵੀ ਅਜਿਹਾ ਨਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਉਸ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਭਰਾ ਆਪਣੇ ਪੈਰੀ ਆਪ ਕੁਹਾੜਾ ਮਾਰ ਰਹੇ ਹਨ ਅਤੇ ਇਹ ਵਰਤਾਰਾ ਸਾਡੇ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਸਾਬਤ ਹੋਵੇਗਾ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦਾ ਪਤਾ ਹੋਣ ਦੇ ਬਾਵਜੂਦ ਵੀ ਜ਼ਿਆਦਾਤਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਰੁਝਾਨ ਲਗਾਤਾਰ ਜਾਰੀ ਹੈ ਪ੍ਰੰਤੂ ਕੁਝ ਚੇਤੰਨ ਕਿਸਾਨ ਅਜਿਹੇ ਵੀ ਹਨ ਜੋ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ।
ਉਸ ਨੇ ਦੱਸਿਆ ਕਿ ਹਰ ਸਾਲ ਪੰਜਾਬ ਵਿੱਚ 24 ਮਿਲੀਅਨ ਟਨ ਝੋਨੇ ਦੀ ਪਰਾਲੀ ਹੁੰਦੀ ਹੈ ਜਿਸ ਵਿਚੋਂ ਜ਼ਿਆਦਾਤਰ ਪਰਾਲੀ ਨੂੰ ਅੱਗ ਲਗਾ ਕੇ ਹੀ ਸਾੜਿਆ ਜਾਂਦਾ ਹੈ। ਅੱਗ ਕਾਰਨ ਜਿੱਥੇ ਲੋਕ ਸਾਹ, ਦਮਾ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ, ਉਥੇ ਖੇਤਾਂ ਵਿਚ ਖੜ੍ਹੇ ਹਰੇ-ਭਰੇ ਦਰੱਖਤ ਵੀ ਅੱਗ ਦਾ ਸ਼ਿਕਾਰ ਹੋ ਰਹੇ ਹਨ। ਚਾਨੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵਰਤਾਰੇ ਨੂੰ ਰੋਕਣ ਲਈ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਪਰਾਲੀ ਨੂੰ ਖੇਤਾਂ ਵਿਚ ਖਤਮ ਕਰਨ ਲਈ ਮਾਰਕੀਟ ਵਿਚ ਆਏ ਸੰਦਾਂ ਅਤੇ ਮਸ਼ੀਨਾਂ ਉੱਪਰ ਵੱਡੀ ਸਬਸਿਡੀ ਦੇਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin