ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab News: ਫੋਕੇ ਹੀ ਸਾਬਤ ਹੋ ਰਹੇ ਸਰਕਾਰੀ ਦਾਅਵੇ! ਕਿਸਾਨ ਮੁੜ ਰਵਾਇਤੀ ਫਸਲਾਂ ਵੱਲ ਮੁੜਨ ਲਈ ਮਜਬੂਰ, ਹੋਸ਼ ਉਡਾ ਦੇਣ ਵਾਲੇ ਅੰਕੜੇ ਆਏ ਸਾਹਮਣੇ

Punjab News: ਸਰਕਾਰਾਂ ਬੇਸ਼ੱਕ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਤੋੜ ਕੇ ਕਿਸਾਨਾਂ ਨੂੰ ਹੋਰਨਾਂ ਫਸਲਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਕੇਂਦਰ ਤੇ ਪੰਜਾਬ

Punjab News: ਸਰਕਾਰਾਂ ਬੇਸ਼ੱਕ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਤੋੜ ਕੇ ਕਿਸਾਨਾਂ ਨੂੰ ਹੋਰਨਾਂ ਫਸਲਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਪੁਖਤਾ ਨੀਤੀ ਨਾ ਬਣਾਏ ਜਾਣ ਕਰਕੇ ਕਿਸਾਨ ਮੁੜ ਰਵਾਇਤੀ ਫਸਲਾਂ ਵੱਲ ਮੁੜਨ ਲਈ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਨਰਮਾ ਕਾਸ਼ਤਕਾਰਾਂ ਦੀ ਹੈ। ਸਰਕਾਰੀ ਅਣਦੇਖੀ ਕਰਕੇ ਕਿਸਾਨ ਨਰਮਾ ਬੀਜਣ ਤੋਂ ਤੌਬਾ ਕਰਨ ਲੱਗੇ ਹਨ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਨਰਮੇ ਦੀ ਬਿਜਾਈ ਹੇਠਲਾ ਰਕਬਾ ਵੱਡੀ ਪੱਧਰ ’ਤੇ ਘੱਟ ਗਿਆ ਹੈ। ਪੰਜਾਬ ਸਰਕਾਰ ਨੇ ਐਤਕੀ 3 ਲੱਖ ਹੈਕਟਰੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਮਿੱਥਿਆ ਸੀ ਪਰ ਬਿਜਾਈ ਮਹਿਜ਼ 1.75 ਲੱਖ ਹੈਕਟੇਅਰ ਵਿੱਚ ਹੋਈ ਹੈ। ਇਹ ਖੁਲਾਸਾ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਨਰਮੇ ਹੇਠਲਾ ਰਕਬਾ 2 ਲੱਖ ਹੈਕਟੇਅਰ ਤੋਂ ਵੀ ਘੱਟ ਗਿਆ ਹੈ।

ਹਾਲਾਂਕਿ ਖੇਤੀਬਾੜੀ ਵਿਭਾਗ ਨੇ ਐਤਕੀ ਝੋਨੇ ਦੀ ਫ਼ਸਲ ਨਾਲ ਹੁੰਦੀ ਪਾਣੀ ਦੀ ਵਾਧੂ ਵਰਤੋਂ ਰੋਕਣ ਲਈ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪ੍ਰੇਰਨ ਵਾਸਤੇ ਪੂਰੀ ਵਾਹ ਲਾ ਦਿੱਤੀ ਸੀ ਪਰ ਫਿਰ ਵੀ ਕਿਸਾਨਾਂ ਨੇ ਨਰਮੇ ਦੀ ਬਿਜਾਈ ’ਚ ਦਿਲਚਸਪੀ ਨਹੀਂ ਦਿਖਾਈ। ਖੇਤੀਬਾੜੀ ਵਿਭਾਗ ਨੇ ਅਧਿਕਾਰੀਆਂ ਨੇ ਆਖਿਆ ਕਿ ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ 3 ਲੱਖ ਹੈਕਟੇਅਰ ਰਕਬੇ ਵਿੱਚ ਨਰਮਾ ਬੀਜਣ ਦਾ ਟੀਚਾ ਮਿੱਥਿਆ ਸੀ ਪਰ ਨਰਮੇ ਦੀ ਬਿਜਾਈ ਮਹਿਜ਼ 1.75 ਲੱਖ ਹੈਕਟਰੇਅਰ ਰਕਬੇ ਵਿੱਚ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨਰਮੇ ਹੇਠਲਾ ਰਕਬਾ ਘਟਣ ਦਾ ਮੁੱਖ ਕਾਰਨ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੈ, ਕਿਉਂਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਨਰਮੇ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੇ ਨਰਮੇ ਦੀ ਬਿਜਾਈ ਤੋਂ ਐਤਕੀ ਕਿਨਾਰਾ ਕਰ ਲਿਆ। ਨਰਮੇ ਹੇਠਲਾ ਰਕਬਾ ਘਟਣ ਦਾ ਦੂਜਾ ਕਾਰਨ ਬਿਜਾਈ ਮੌਕੇ ਮੀਂਹ ਪੈਣਾ ਮੰਨਿਆ ਜਾ ਰਿਹਾ ਹੈ, ਕਿਉਂਕਿ ਮੀਂਹ ਕਾਰਨ ਨਰਮਾ ’ਤੇ ਕਰੰਡ ਹੋ ਜਾਂਦਾ ਹੈ, ਜਿਸ ਕਾਰਨ ਬੀਜ ਪੁੰਗਰਦਾ ਨਹੀਂ ਹੈ।

ਹਾਲਾਂਕਿ ਕਿਸਾਨਾਂ ਨੇ 2500 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਮੁੜ ਬਿਜਾਈ ਕੀਤੀ ਸੀ ਪਰ ਮੁੜ ਪਏ ਮੀਂਹ ਨੇ ਫਿਰ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਨਰਮਾ ਨਾ ਬੀਜਣ ਦਾ ਫ਼ੈਸਲਾ ਕੀਤਾ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਜਿਹੜੇ ਕਿਸਾਨਾਂ ਨੇ ਐਤਕੀ ਨਰਮਾ ਨਹੀਂ ਬੀਜਿਆ ਉਹ ਬਾਸਮਤੀ ਤੇ ਝੋਨਾ ਲਾਉਣਗੇ। ਪੰਜਾਬ ਵਿੱਚ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਸੰਗਰੂਰ ਤੇ ਮੋਗਾ ਤੇ ਫਰੀਦਕੋਟ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਹਨ।

ਸਾਲ 1990 ਵਿੱਚ ਪੰਜਾਬ ਵਿੱਚ ਸੱਤ ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਸੀ ਪਰ ਪਿਛਲੇ ਕੁਝ ਸਾਲਾਂ ਵਿਚ ਨਰਮੇ ਹੇਠਲਾ ਰਕਬਾ ਲਗਾਤਾਰ ਘਟਿਆ ਹੈ। ਵੇਰਵਿਆਂ ਅਨੁਸਾਰ ਸਾਲ 2018-19 ਵਿੱਚ ਨਰਮੇ ਹੇਠਲਾ ਰਕਬਾ 2.68 ਲੱਖ ਹੈਕਟੇਅਰ ਸੀ। ਇਸ ਤੋਂ ਅਗਲੇ ਸਾਲ 2019-20 ਵਿੱਚ ਇਹ ਰਕਬਾ ਘੱਟ ਕੇ 2.48 ਲੱਖ ਹੈਕਟੇਅਰ ਰਹਿ ਗਿਆ। ਇਸੇ ਤਰ੍ਹਾਂ ਸਾਲ 2020-21 ਅਤੇ 2021-22 ਵਿੱਚ ਪੰਜਾਬ ਵਿੱਚ ਨਰਮੇ ਹੇਠਲਾ ਰਕਬਾ ਕ੍ਰਮਵਾਰ 2.52 ਅਤੇ 2.51 ਲੱਖ ਹੈਕਟੇਅਰ ਰਿਹਾ।

ਅਧਿਕਾਰੀਆਂ ਨੇ ਆਖਿਆ ਕਿ ਪੰਜਾਬ ਵਿੱਚ ਸਾਲ 2018-19 ਵਿੱਚ ਨਰਮੇ ਦੀ ਬੰਪਰ ਫ਼ਸਲ ਹੋਈ ਸੀ, ਜਿਸ ਦਾ ਝਾੜ ਪ੍ਰਤੀ ਹੈਕਟੇਅਰ ਸਵਾ ਅੱਠ ਕੁਇੰਟਲ ਸੀ। ਇਸ ਤੋਂ ਅਗਲੇ ਸਾਲ 2019-20 ਵਿਚ ਇਹ ਝਾੜ ਕਰੀਬ ਸੱਤ ਕੁਇੰਟਲ ਪ੍ਰਤੀ ਹੈਕਟੇਅਰ ਰਹਿ ਗਿਆ। ਉਨ੍ਹਾਂ ਆਖਿਆ ਕਿ ਹੁਣ ਝਾੜ ਘੱਟ ਕੇ ਸਵਾ ਚਾਰ ਕੁਇੰਟਲ ਪ੍ਰਤੀ ਹੈਕਟੇਅਰ ਰਹਿ ਗਿਆ। ਦੂਜੇ ਪਾਸੇ ਐਤਕੀ ਪੰਜਾਬ ਸਰਕਾਰ ਨੇ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲੀ ਅਪਰੈਲ ਤੋਂ    ਨਹਿਰੀ ਪਾਣੀ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਰਮੇ ਦੇ ਬੀਜ ’ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Advertisement
ABP Premium

ਵੀਡੀਓਜ਼

Sukhpal Khaira|Bhagwant Mann| ਸੁਖਪਾਲ ਖਹਿਰਾ ਦੀ ਪੁਲਿਸ ਨਾਲ ਖੜਕੀ! ਤਿੱਖੀ ਬਹਿਸ ਦੀ ਵੀਡੀਓ ਵਾਇਰਲJathedar Harpreet Singh| SGPC | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮJagjit Singh Dhallewal| ਡੱਲੇਵਾਲ ਦੇ ਮੈਡੀਕਲ ਟਰੀਟਮੈਂਟ ਦਾ ਡਾਕਟਰ ਨੇ ਕੀਤਾ ਖੁਲਾਸਾ| abp sanjha|Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Punjab News: ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਕੇਜਰੀਵਾਲ ਇੱਕ ਚੰਗਾ ਬੰਦਾ, ਇਸ ਨੂੰ ਬਣਾਇਆ ਜਾਵੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਨੂੰ ਕਹਿਣ ਲਈ ਕੀਤਾ ਜਾਵੇਗਾ ਮਜ਼ਬੂਰ, ਸਿਰਸਾ ਦਾ ਦਾਅਵਾ
ਕੇਜਰੀਵਾਲ ਇੱਕ ਚੰਗਾ ਬੰਦਾ, ਇਸ ਨੂੰ ਬਣਾਇਆ ਜਾਵੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਨੂੰ ਕਹਿਣ ਲਈ ਕੀਤਾ ਜਾਵੇਗਾ ਮਜ਼ਬੂਰ, ਸਿਰਸਾ ਦਾ ਦਾਅਵਾ
Team India: ਰੋਹਿਤ ਸ਼ਰਮਾ ਇਸ ਦਿਨ ਟੀਮ ਇੰਡੀਆ ਨੂੰ ਕਹਿਣਗੇ ਅਲਵਿਦਾ, ਨਮ ਕਰ ਜਾਣਗੇ ਫੈਨਜ਼ ਦੀਆਂ ਅੱਖਾਂ...
Team India: ਰੋਹਿਤ ਸ਼ਰਮਾ ਇਸ ਦਿਨ ਟੀਮ ਇੰਡੀਆ ਨੂੰ ਕਹਿਣਗੇ ਅਲਵਿਦਾ, ਨਮ ਕਰ ਜਾਣਗੇ ਫੈਨਜ਼ ਦੀਆਂ ਅੱਖਾਂ...
Punjab Politics: ਪੰਜਾਬ ਦੀ ਕੈਬਨਿਟ ਮੀਟਿੰਗ ਰੱਦ, ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬੀਆਂ ਦੇ ਵਿਧਾਇਕ, ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦਾ CM, ਕਾਂਗਰਸ ਦਾ ਦਾਅਵਾ
Punjab Politics: ਪੰਜਾਬ ਦੀ ਕੈਬਨਿਟ ਮੀਟਿੰਗ ਰੱਦ, ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬੀਆਂ ਦੇ ਵਿਧਾਇਕ, ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦਾ CM, ਕਾਂਗਰਸ ਦਾ ਦਾਅਵਾ
Embed widget