ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 1.30 ਲੱਖ ਕਿਸਾਨਾਂ ਨੂੰ ਮਿਲੇਗਾ ਫਾਇਦਾ
ਇਸ ਤੋਂ ਇਲਾਵਾ ਕਿਸ਼ਤ ਵੀ ਅੱਗੇ ਵਧਾਈ ਜਾਵੇਗੀ। ਇਸ ਲਈ ਸਹਿਕਾਰਤਾ ਵਿਭਾਗ ਨੇ ਅਜਿਹੇ ਕਿਸਾਨਾਂ ਦੀ ਲਿਸਟ ਤਿਆਰ ਕਰਨ ਦੇ ਨਾਲ ਉਨ੍ਹਾਂ ਦੇ ਵਿਆਜ਼ ਦੀ ਰਾਸ਼ੀ ਦਾ ਪਤਾ ਲਾਉਣ ਲਈ ਕਿਹਾ ਹੈ। ਇਸ ਲਈ ਕਮੇਟੀ ਬਣਾਈ ਗਈ ਹੈ। ਸਹਿਕਾਰਤਾ ਮੰਤਰੀ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਸਰਕਾਰ ਕੋਲ ਵਿਆਜ਼ ਮਾਫ ਕਰਨ ਲਈ ਨਾਬਾਰਡ ਦਾ ਪੈਸਾ ਪਿਆ ਹੋਇਆ ਹੈ।
ਚੰਡੀਗੜ੍ਹ: ਲੌਕਡਾਊਨ ਦੌਰਾਨ ਜਿੱਥੇ ਹਰ ਖੇਤਰ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਕਿਸਾਨਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੈ। ਸਭ ਤੋਂ ਜ਼ਿਆਦਾ ਅਸਰ ਛੋਟੇ ਕਿਸਾਨਾਂ 'ਤੇ ਪਿਆ ਹੈ, ਖ਼ਾਸ ਕਰ ਜਿਨ੍ਹਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਇਸ ਲਈ ਪੰਜਾਬ ਸਰਕਾਰ ਹੁਣ 1.30 ਲੱਖ ਕਿਸਾਨਾਂ ਵੱਲੋਂ ਸਹਿਕਾਰੀ ਤੇ ਕੋ-ਅਪਰੇਟਿਵ ਬੈਂਕਾਂ ਤੋਂ ਲਏ ਕਰਜ਼ ਦਾ ਵਿਆਜ਼ ਮਾਫ ਕਰੇਗੀ।
ਇਸ ਤੋਂ ਇਲਾਵਾ ਕਿਸ਼ਤ ਵੀ ਅੱਗੇ ਵਧਾਈ ਜਾਵੇਗੀ। ਇਸ ਲਈ ਸਹਿਕਾਰਤਾ ਵਿਭਾਗ ਨੇ ਅਜਿਹੇ ਕਿਸਾਨਾਂ ਦੀ ਲਿਸਟ ਤਿਆਰ ਕਰਨ ਦੇ ਨਾਲ ਉਨ੍ਹਾਂ ਦੇ ਵਿਆਜ਼ ਦੀ ਰਾਸ਼ੀ ਦਾ ਪਤਾ ਲਾਉਣ ਲਈ ਕਿਹਾ ਹੈ। ਇਸ ਲਈ ਕਮੇਟੀ ਬਣਾਈ ਗਈ ਹੈ। ਸਹਿਕਾਰਤਾ ਮੰਤਰੀ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਸਰਕਾਰ ਕੋਲ ਵਿਆਜ਼ ਮਾਫ ਕਰਨ ਲਈ ਨਾਬਾਰਡ ਦਾ ਪੈਸਾ ਪਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਨੂੰ 6 ਜੂਨ ਤੱਕ ਵੱਡੀ ਰਾਹਤ, ਮੌਸਮ ਵਿਭਾਗ ਦੀ ਭਵਿੱਖਬਾਣੀ
ਸੂਬੇ 'ਚ ਕੁੱਲ 10.53 ਲੱਖ ਕਿਸਾਨ ਹਨ ਤੇ 3.20 ਲੱਖ ਕਿਸਾਨ ਅਜਿਹੇ ਹਨ ਜਿੰਨ੍ਹਾਂ ਕੋਲ ਢਾਈ ਏਕੜ ਤਕ ਜ਼ਮੀਨ ਹੈ। ਸੂਬੇ ਦੇ ਸਹਿਕਾਰੀ ਤੇ ਕੋ-ਅਪਰੇਟਿਵ ਬੈਂਕਾਂ 'ਚ ਕਰੀਬ 1.30 ਲੱਖ ਕਿਸਾਨਾਂ 'ਤੇ ਕਰਜ਼ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਛੋਟੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜ਼ ਪਹਿਲਾਂ ਮਾਫ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ