Punjab Monsoon 2022 : ਪੰਜਾਬ ਦੇ ਕਈ ਸ਼ਹਿਰਾਂ 'ਚ ਫਿਰ ਛਾਏ ਕਾਲੇ ਬੱਦਲ, ਭਾਰੀ ਮੀਂਹ ਪੈਣ ਦੀ ਸੰਭਾਵਨਾ
ਅਗਲੇ ਇਕ ਹਫਤੇ ਤਕ ਮੌਸਮ ਸੁਹਾਵਨਾ ਰਹੇਗਾ। ਜ਼ਿਕਰਯੋਗ ਹੈ ਕਿ ਮੌਨਸੂਨ ਦੇ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ : Punjab Monsoon Update 2022 : ਪੰਜਾਬ 'ਚ ਸੋਮਵਾਰ ਨੂੰ ਵੀ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਕਈ ਜ਼ਿਲ੍ਹਿਆਂ 'ਚ ਬੱਦਲ ਛਾਏ ਹੋਏ ਹਨ। ਅਗਲੇ ਇਕ ਹਫਤੇ ਤਕ ਮੌਸਮ ਸੁਹਾਵਨਾ ਰਹੇਗਾ। ਜ਼ਿਕਰਯੋਗ ਹੈ ਕਿ ਮੌਨਸੂਨ ਦੇ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ 'ਚ ਲੁਧਿਆਣਾ 'ਚ 77 ਐਮਐਮ ਮੀਂਹ ਪਿਆ।
ਮੌਸਮ ਵਿਗਿਆਨੀਆਂ ਮੁਤਾਬਕ ਮੌਨਸੂਨ ਸਮੇਂ 'ਤੇ ਆਇਆ ਹੈ। ਇਸ ਦੇ ਚੱਲਦਿਆਂ ਚੰਗੇ ਮੀਂਹ ਦੇ ਉਮੀਦ ਹੈ। ਜੂਨ 'ਚ ਆਮ ਤੋਂ ਘੱਟ ਬਾਰਿਸ਼ ਹੋਈ ਹੈ। ਜੂਨ 'ਚ ਨਾਰਮਲ ਤੌਰ 'ਤੇ 82.8 ਐਮਐਮ ਮੀਂਹ ਪੈਂਦਾ ਹੈ ਪਰ ਇਸ ਵਾਰ 70.6 ਐਮਐਮ ਮੀਂਹ ਪਿਆ ਹੈ। ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਮੋਹਾਲੀ ਤੇ ਚੰਡੀਗੜ੍ਹ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਸੀ। ਜਿਸ ਕਾਰਨ ਲੋਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਰਾਈਸਿਟੀ ਵਿੱਚ ਅਗਲੇ ਦਿਨਾਂ ਤੱਕ ਗਰਮੀ ਤੋਂ ਕੁਝ ਰਾਹਤ ਮਿਲੇਗੀ। ਅਗਲੇ ਪੰਜ ਦਿਨ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। “ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ 3 ਅਤੇ 4 ਜੁਲਾਈ ਨੂੰ ਇਕੱਲੇ ਗਰਜ਼/ਬਿਜਲੀ ਦੇ ਨਾਲ ਬਾਰਿਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ 6 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਪਾਰਾ 32 ਡਿਗਰੀ ਤੱਕ ਪਹੁੰਚ ਗਿਆ ਹੈ। ਪਹਿਲਾਂ ਰਾਤ ਨੂੰ ਬਾਰਿਸ਼ ਹੋਈ ਅਤੇ ਫਿਰ ਸਵੇਰੇ ਮੀਂਹ ਪਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 2 ਤੋਂ 5 ਜੁਲਾਈ ਤੱਕ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਹੋਵੇਗੀ।