ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਤੇ ਬਿਜਲੀ ਦੀ ਬਚਤ ਕਰੇਗੀ ਪੰਜਾਬ ਸਰਕਾਰ, ਜ਼ਿਲ੍ਹਾ ਪੱਧਰ 'ਤੇ ਮਿਥੇ ਟੀਚੇ
ਅੰਮ੍ਰਿਤਸਰ: ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਾਫੀ ਗੰਭੀਰ ਦਿੱਸ ਰਹੀ ਹੈ। ਇਸ ਕਰਕੇ ਸਰਕਾਰ ਨੇ ਵੱਡੇ ਪੱਧਰ ਉੱਪਰ ਇਸ ਵਾਰ ਤਿਆਰੀ ਖਿੱਚ ਕੇ ਪਾਣੀ/ਬਿਜਲੀ ਦੀ ਬਚਤ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਟੀਚੇ ਮਿੱਥ ਦਿੱਤੇ ਹਨ।
ਅੰਮ੍ਰਿਤਸਰ: ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਾਫੀ ਗੰਭੀਰ ਦਿੱਸ ਰਹੀ ਹੈ। ਇਸ ਕਰਕੇ ਸਰਕਾਰ ਨੇ ਵੱਡੇ ਪੱਧਰ ਉੱਪਰ ਇਸ ਵਾਰ ਤਿਆਰੀ ਖਿੱਚ ਕੇ ਪਾਣੀ/ਬਿਜਲੀ ਦੀ ਬਚਤ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਟੀਚੇ ਮਿੱਥ ਦਿੱਤੇ ਹਨ। ਅੰਮ੍ਰਿਤਸਰ ਜ਼ਿਲ੍ਹੇ 'ਚ ਇਸ ਵਾਰ 67 ਹਜਾਰ ਹੈਕਟੇਅਰ (ਕਰੀਬ 165 ਹਜਾਰ ਏਕੜ) ਜ਼ਮੀਨ 'ਤੇ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਸੰਬੰਧੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਪ੍ਰਤੀ ਪ੍ਰੇਰਿਤ ਕਰਨ ਲਈ ਬਕਾਇਦਾ ਤੌਰ 'ਤੇ ਟੀਮਾਂ ਬਣਾ ਲਈਆਂ ਹਨ। ਇਸ ਸਬੰਧੀ ਜ਼ਿਲ੍ਹੇ ਦੇ ਖੇਤੀਬਾੜੀ ਅਫਸਰ ਤੇਜਬੀਰ ਸਿੰਘ ਭੰਗੂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਟੀਚਾ ਪਿਛਲੇ ਵਾਰ ਨਾਲੋਂ ਜਿਆਦਾ ਹੈ ਕਿਉਂਕਿ ਪਿਛਲੇ ਵਰੇ 150 ਹਜਾਰ ਹੈਕਟੇਅਰ ਜਮੀਨ 'ਤੇ ਸਿੱਧੀ ਬਿਜਾਈ ਕੀਤੀ ਗਈ ਸੀ।
ਮੁਹਾਲੀ ਰਾਕੇਟ ਹਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ! ਡੀਜੀਪੀ ਵੀਕੇ ਭੰਵਰਾ ਸ਼ਾਮ ਚਾਰ ਵਜੇ ਕਰਨਗੇ ਪ੍ਰੈੱਸ ਕਾਨਫਰੰਸ
ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਨਾਲ ਪਾਣੀ, ਬਿਜਲੀ, ਡੀਜਲ ਤੇ ਹੋਰ ਮਾਲੀ ਬਚਤ ਕਿਸਾਨਾਂ ਨੂੰ ਹੁੰਦੀ ਹੈ। ਵਿਭਾਗ ਦਾ ਮਕਸਦ ਵੀ ਪਾਣੀ ਦੀ ਬਚਤ ਕਰਨਾ ਹੈ, ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਪੰਜਾਬ 'ਚ ਹੇਠਾਂ ਡਿੱਗਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਲਗਾਤਾਰ ਕਿਸਾਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕੋਈ ਝਾੜ ਦਾ ਨੁਕਸਾਨ ਨਹੀਂ ਹੋਵੇਗਾ, ਵਿੱਤੀ ਤੌਰ ਤੇ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਪੰਜਾਬ ਸਰਕਾਰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਵੀ ਕਰੇਗੀ। ਇਸ ਲਈ ਸਰਕਾਰ ਵੱਲੋੱ ਕਈ ਵਿਭਾਗਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਤੇ ਵਿਭਾਗ ਵੱਲੋਂ ਨੋਡਲ ਅਧਿਕਾਰੀ ਤੇ ਟ੍ਰੇਨਰ ਵੀ ਲਗਾਏ ਗਏ ਹਨ।
ਸਕੂਲੀ ਬੱਸ ਦੀ ਟਰੱਕ ਨਾਲ ਟੱਕਰ, 12 ਬੱਚੇ ਜ਼ਖ਼ਮੀ, 6 ਦੀ ਹਾਲਤ ਨਾਜ਼ੁਕ